ਕੈਨੇਡਾ ਵਿੱਚ ਰੌਣਕਾਂ ਲਾਉਣ ਲਈ ਤਿਆਰ ਗੁਰਦਾਸ ਮਾਨ, ਕਈ ਗ੍ਰੈਂਡ ਸ਼ੋਅਜ਼ ਦਾ ਬਣਨਗੇ ਹਿੱਸਾ
ਗੁਰਦਾਸ ਮਾਨ ਇਸ ਸਮੇਂ ਕੈਨੇਡਾ ਦੇ ਵਿਸ਼ੇਸ਼ ਟੂਰ ਲਈ ਤਿਆਰ ਹਨ, ਜਿੱਥੇ ਉਹ ਕਈ ਗ੍ਰੈਂਡ ਸ਼ੋਅਜ਼ ਦਾ ਹਿੱਸਾ ਬਣਨਗੇ।

By ETV Bharat Entertainment Team
Published : January 5, 2026 at 1:36 PM IST
ਚੰਡੀਗੜ੍ਹ: ਦੁਨੀਆਂ ਭਰ ਦੇ ਸੰਗੀਤਕ ਗਲਿਆਰਿਆਂ ਵਿੱਚ ਛਾਅ ਜਾਣ ਦਾ ਮਾਣ ਹਾਸਿਲ ਕਰ ਚੁੱਕੇ ਹਨ ਗੁਰਦਾਸ ਮਾਨ, ਜੋ ਇੱਕ ਵਾਰ ਫਿਰ ਕੈਨੇਡਾ ਦੀ ਧਰਤੀ ਉਤੇ ਅਪਣੀ ਬੇਮਿਸਾਲ ਗਾਇਕੀ ਕਲਾ ਦਾ ਮੁਜ਼ਾਹਰਾ ਕਰਨ ਲਈ ਤਿਆਰ ਹਨ, ਜਿਸ ਸੰਬੰਧਤ ਤਿਆਰੀਆਂ ਨੂੰ ਅੰਜ਼ਾਮ ਦੇਣ ਦੀ ਕਵਾਇਦ ਤੇਜ਼ੀ ਨਾਲ ਜਾਰੀ ਹੈ।
'ਰਿਦਮ ਆਫ਼ ਲਾਈਫ ਇੰਟਰਟੇਨਮੈਂਟ' ਅਤੇ 'ਝੱਜ ਪ੍ਰੋਡੋਕਸ਼ਨ' ਦੇ ਸਹਿਯੋਗ ਅਤੇ ਕਲੋਬ੍ਰੇਸ਼ਨ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਉਕਤ ਟੂਰ ਲੜੀ, ਜਿਸ ਦਾ ਇੱਕ ਅਹਿਮ ਪੜ੍ਹਾਅ ਅਲਬਰਟਾ ਖਿੱਤੇ ਦਾ ਖੂਬਸੂਰਤ ਸ਼ਹਿਰ ਕੈਲਗਰੀ ਵੀ ਬਣਨ ਜਾ ਰਿਹਾ ਹੈ, ਜਿੱਥੇ ਵਿਸ਼ਾਲ ਸ਼ੋਅ ਦਾ ਆਯੋਜਨ ਹੋਣ ਜਾ ਰਿਹਾ ਹੈ।

'Brigging The Soul of Punjab' ਦੇ ਟਾਈਟਲ ਹੇਠ ਕਰਵਾਏ ਜਾ ਰਹੇ ਇਸ ਲਾਈਵ ਕੰਸਰਟ ਦਾ ਆਯੋਜਨ ਉੱਥੋਂ ਦੇ ਬੀਐਮਓ ਸੈਂਟਰ ਵਿਖੇ ਹੋਣ ਜਾ ਰਿਹਾ ਹੈ, ਜਿਸ ਦਾ ਹਜ਼ਾਰਾਂ ਦੀ ਤਾਦਾਦ ਵਿੱਚ ਦਰਸ਼ਕ ਆਨੰਦ ਮਾਣਨਗੇ। ਨਵੇਂ ਵਰ੍ਹੇ 2026 ਦੀ ਸ਼ੁਰੂਆਤ 'ਚ ਕੈਨੇਡੀਅਨ ਵਿਹੜਿਆਂ 'ਚ ਹੋਣ ਜਾ ਰਹੇ ਗੁਰਦਾਸ ਮਾਨ ਦੇ ਇਹ ਪਹਿਲੇ ਇੰਟਰਨੈਸ਼ਨਲ ਸ਼ੋਅਜ਼ ਹੋਣਗੇ, ਜਿਸ ਦੀਆਂ ਤਿਆਰੀਆਂ ਨੂੰ ਬਹੁਤ ਹੀ ਵੱਡੇ ਪੱਧਰ ਉਪਰ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ।
ਹਾਲ ਹੀ ਦੇ ਵਿੱਚ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ 'ਚ ਹੋਏ ਅਪਣੇ ਕਈ ਸਫ਼ਲ ਸ਼ੋਅਜ਼ ਦਾ ਸ਼ਾਨਦਾਰ ਹਿੱਸਾ ਰਹੇ ਹਨ ਗੁਰਦਾਸ ਮਾਨ, ਜੋ ਉਕਤ ਕੈਨੇਡੀਅਨ ਕੰਸਰਟ ਲੜੀ ਦੌਰਾਨ ਇੱਥੋਂ ਦੇ ਕਈ ਹੋਰ ਸ਼ਹਿਰਾਂ ਵਿੱਚ ਵੀ ਹੋਣ ਵਾਲੇ ਵਿਸ਼ਾਲ ਸ਼ੋਅਜ਼ ਦਾ ਹਿੱਸਾ ਬਣਨਗੇ।
ਓਧਰ ਜੇਕਰ ਮੌਜੂਦਾ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਇੰਨੀ ਦਿਨੀਂ ਪੰਜਾਬੀ ਫਿਲਮਾਂ ਦੀ ਬਜਾਏ ਸਟੇਜ ਸ਼ੋਅਜ਼ ਦੀ ਦੁਨੀਆਂ ਵਿੱਚ ਹੀ ਜਿਆਦਾ ਸਰਗਰਮ ਨਜ਼ਰ ਆ ਰਹੇ ਹਨ ਗੁਰਦਾਸ ਮਾਨ, ਜਿੰਨ੍ਹਾਂ ਦੇ ਸਟੇਜ ਸ਼ੋਅਜ਼ ਦੀ ਮੰਗ ਵਿਦੇਸ਼ਾਂ ਤੋਂ ਇਲਾਵਾ ਭਾਰਤ ਭਰ ਖਾਸ ਕਰ ਪੰਜਾਬ ਵਿੱਚ ਅੱਜ ਦਹਾਕਿਆਂ ਬਾਅਦ ਵੀ ਬਰਕਰਾਰ ਹੈ।
ਇਹ ਵੀ ਪੜ੍ਹੋ:

