ETV Bharat / entertainment

ਕਵਿਤਰੀ ਸੁਖਵਿੰਦਰ ਅੰਮ੍ਰਿਤ ਨੂੰ ਮਿਲਣ ਪੁੱਜੇ ਗਾਇਕ ਅਰਜਨ ਢਿੱਲੋਂ, ਸਟਾਰ ਨੇ ਖੁਦ ਸਾਂਝੀਆਂ ਕੀਤੀਆਂ ਤਸਵੀਰਾਂ

ਹਾਲ ਹੀ ਵਿੱਚ ਪੰਜਾਬੀ ਗਾਇਕ ਅਰਜਨ ਢਿੱਲੋਂ ਨੇ ਕਵਿਤਰੀ ਸੁਖਵਿੰਦਰ ਅੰਮ੍ਰਿਤ ਨੂੰ ਮਿਲਣ ਦੀਆਂ ਕੁੱਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤੀਆਂ।

Arjan Dhillon And  Sukhwinder Amrit
Arjan Dhillon And Sukhwinder Amrit (Pic Credit: Instagram @Arjan Dhillon)
author img

By ETV Bharat Entertainment Team

Published : February 27, 2026 at 12:14 PM IST

2 Min Read
Choose ETV Bharat

ਚੰਡੀਗੜ੍ਹ: ਅਗਸਤ 2025 ਵਿੱਚ ਪੰਜਾਬੀ ਗਾਇਕ ਅਰਜਨ ਢਿੱਲੋਂ ਦਾ ਇੱਕ ਗੀਤ 'ਕਵਿਤਾ' ਕਾਫੀ ਹਿੱਟ ਹੋਇਆ। ਇਹ ਗੀਤ ਅਸਲ ਵਿੱਚ ਪੰਜਾਬ ਦੀ ਕਵਿਤਰੀ ਸੁਖਵਿੰਦਰ ਅੰਮ੍ਰਿਤ ਦੁਆਰਾ ਲਿਖਿਆ ਗਿਆ ਸੀ। ਪੰਜਾਬ ਵਿੱਚ ਇਸ ਸਾਫ਼-ਸੁਥਰੇ ਗੀਤ ਨੂੰ ਕਾਫੀ ਪਿਆਰ ਨਾਲ ਨਿਵਾਜਿਆ ਗਿਆ। ਹੁਣ ਗਾਇਕ ਅਰਜਨ ਢਿੱਲੋਂ ਗਾਣੇ ਦੀ ਸਫ਼ਲਤਾ ਤੋਂ ਬਾਅਦ ਕਵਿਤਰੀ ਸੁਖਵਿੰਦਰ ਅੰਮ੍ਰਿਤ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੇ, ਜਿਸਦੀਆਂ ਤਸਵੀਰਾਂ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤੀਆਂ ਹਨ।

ਗਾਇਕ ਨੇ ਕਵਿਤਰੀ ਸੁਖਵਿੰਦਰ ਅੰਮ੍ਰਿਤ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, "ਬਹੁਤ ਸਾਰਾ ਪਿਆਰ ਅਤੇ ਸਤਿਕਾਰ ਸੁਖਵਿੰਦਰ ਅੰਮ੍ਰਿਤ।" ਇਸ ਪੋਸਟ ਦੇ ਨਾਲ ਗਾਇਕ ਨੇ ਲਾਲ ਦਿਲ ਦਾ ਇਮੋਜੀ ਵੀ ਸਾਂਝਾ ਕੀਤਾ। ਇਸ ਪੋਸਟ ਉਤੇ ਬਹੁਤ ਸਾਰੇ ਪੰਜਾਬੀ ਗਾਇਕ ਅਤੇ ਦਰਸ਼ਕਾਂ ਨੇ ਪਿਆਰੇ-ਪਿਆਰੇ ਕੁਮੈਂਟ ਕੀਤੇ।

ਗਾਇਕ ਦੁਆਰਾ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਗਾਇਕ ਅਤੇ ਕਵਿਤਰੀ ਸੁਖਵਿੰਦਰ ਅੰਮ੍ਰਿਤ ਹੱਸਦੇ ਨਜ਼ਰ ਆ ਰਹੇ ਹਨ। ਇੱਕ ਫੋਟੋ ਵਿੱਚ ਕਵਿਤਰੀ ਸੁਖਵਿੰਦਰ ਅੰਮ੍ਰਿਤ ਗਾਇਕ ਨੂੰ ਵੱਡੇ ਹੋਣ ਦੇ ਨਾਤੇ ਪਿਆਰ ਅਤੇ ਆਸ਼ੀਰਵਾਦ ਦਿੰਦੀ ਨਜ਼ਰੀ ਪੈ ਰਹੀ ਹੈ। ਇਸ ਤੋਂ ਇਲਾਵਾ ਗਾਇਕ ਨੂੰ ਕਵਿਤਰੀ ਸੁਖਵਿੰਦਰ ਅੰਮ੍ਰਿਤ ਨੇ ਇੱਕ ਕਿਤਾਬ ਵੀ ਤੋਹਫ਼ੇ ਵਜੋਂ ਦਿੱਤੀ ਅਤੇ ਜਿਸ ਉਤੇ ਉਨ੍ਹਾਂ ਦੇ ਦਸਤਖ਼ਤ ਕੀਤੇ ਹੋਏ ਸਨ।

ਗਾਇਕ ਅਰਜਨ ਢਿੱਲੋਂ ਬਾਰੇ

ਅਰਜਨ ਢਿੱਲੋਂ ਭਾਰਤ ਦਾ ਇੱਕ ਗਾਇਕ ਅਤੇ ਗੀਤਕਾਰ ਹੈ, ਜੋ ਆਪਣੇ ਪੰਜਾਬੀ ਸੰਗੀਤ ਲਈ ਜਾਣਿਆ ਜਾਂਦਾ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਗੀਤਕਾਰ ਵਜੋਂ ਕੀਤੀ ਅਤੇ ਨਿਮਰਤ ਖਹਿਰਾ, ਦਿਲਜੀਤ ਦੁਸਾਂਝ, ਰਣਜੀਤ ਬਾਵਾ ਅਤੇ ਗੁਰਨਾਮ ਭੁੱਲਰ ਵਰਗੇ ਕਲਾਕਾਰਾਂ ਲਈ ਗੀਤ ਲਿਖੇ।

ਅਰਜਨ ਢਿੱਲੋਂ ਨੇ ਫਿਲਮ 'ਅਫਸਰ' (2018) ਦੇ ਗੀਤ "ਇਸ਼ਕ ਜਾ ਹੋ ਗਿਆ" ਨਾਲ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਕੀਤੀ। ਅਰਜਨ ਦੀ ਪਹਿਲੀ ਈਪੀ 'ਦਿ ਫਿਊਚਰ' 2020 ਵਿੱਚ ਰਿਲੀਜ਼ ਹੋਈ ਸੀ।

ਅਰਜਨ ਢਿੱਲੋਂ ਦਾ ਜਨਮ ਪੰਜਾਬ ਦੇ ਭਦੌੜ (ਬਰਨਾਲਾ) ਕਸਬੇ ਵਿੱਚ ਹੋਇਆ ਸੀ। ਉਸ ਨੇ ਹਾਈ ਸਕੂਲ ਵਿੱਚ ਪੜ੍ਹਦਿਆਂ ਹੀ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ। ਅਰਜਨ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪਰਫਾਰਮਿੰਗ ਆਰਟਸ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ।

ਅਰਜਨ ਢਿੱਲੋਂ ਦੇ ਗੀਤਾਂ ਬਾਰੇ

ਅਰਜਨ ਢਿੱਲੋਂ ਨੇ ਫਰਵਰੀ 2021 ਵਿੱਚ ਇੱਕੋ ਦਿਨ ਤਿੰਨ ਗੀਤ ਰਿਲੀਜ਼ ਕੀਤੇ, “ਗੁੱਟ”, “ਲਿਖਾਰੀ” ਅਤੇ “ਜੱਟੀ” ਜਿਨ੍ਹਾਂ ਵਿੱਚੋਂ “ਗੁੱਟ” ਦੇ ਵੀਡੀਓ ਨੂੰ ਯੂਟਿਊਬ ਉੱਤੇ 50 ਮਿਲੀਅਨ ਤੋਂ ਵੱਧ ਵਿਊਜ਼ ਮਿਲੇ। ਅਰਜਨ ਨੇ 2021 ਵਿੱਚ ਪੰਜ ਸਿੰਗਲਜ਼ ਵੀ ਰਿਲੀਜ਼ ਕੀਤੇ, “ਜਾਗਦੇ ਰਹੋ”, “ਪਿੰਡਾਂ ਦੇ ਨਾ”, “ਪਹਿਲੀ ਪੇਸ਼ੀ”, “ਮਾਈ ਰੁਲਜ਼” ਅਤੇ “ਕੱਲੀ ਸੋਹਣੀ”। ਬਸ ਫਿਰ ਗਾਇਕ ਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਪਿਆ। ਅੱਜ ਗਾਇਕ ਪੰਜਾਬ ਦੇ ਸਭ ਤੋਂ ਵੱਡੇ ਗਾਇਕਾਂ ਵਿੱਚ ਗਿਣੇ ਜਾਂਦੇ ਹਨ।

ਇਹ ਵੀ ਪੜ੍ਹੋ: