ETV Bharat / entertainment

7 ਮਹੀਨੇ ਬਾਅਦ ਜਾਨੀ ਦੇ ਗੀਤ 'ਅਪਸਰਾ 2' 'ਤੇ ਛਿੜਿਆ ਵਿਵਾਦ, ਈਸਾਈ ਭਾਈਚਾਰੇ ਨੇ ਦਰਜ ਕਰਵਾਈ ਸ਼ਿਕਾਇਤ

ਪੰਜਾਬੀ ਗਾਇਕ ਅਤੇ ਗੀਤਕਾਰ ਜਾਨੀ ਦੇ 7 ਮਹੀਨੇ ਪਹਿਲਾਂ ਰਿਲੀਜ਼ ਹੋਏ ਗੀਤ 'ਅਪਸਰਾ 2' ਉਤੇ ਹੁਣ ਵਿਵਾਦ ਹੋ ਗਿਆ ਹੈ।

Jaani song  Apsraa 2 controversy
Jaani song Apsraa 2 controversy (Pic Credit: ETV Bharat/Special Arrangement)
author img

By ETV Bharat Entertainment Team

Published : July 4, 2026 at 1:07 PM IST

1 Min Read
Choose ETV Bharat

Apsraa 2 Controversy: ਜਲੰਧਰ ਦੇ ਈਸਾਈ ਭਾਈਚਾਰੇ ਨੇ ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਜਾਨੀ ਦੇ ਗੀਤ 'ਅਪਸਰਾ 2' 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਭਾਈਚਾਰੇ ਦਾ ਇਲਜ਼ਾਮ ਹੈ ਕਿ ਗੀਤ ਦੇ ਬੋਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ ਅਤੇ ਚਰਚ ਦਾ ਸਿੱਧਾ ਅਪਮਾਨ ਕਰਦੇ ਹਨ।

ਈਸਾਈ ਭਾਈਚਾਰੇ ਦੇ ਆਗੂਆਂ ਨੇ ਇਸ ਮਾਮਲੇ ਸੰਬੰਧੀ ਜਲੰਧਰ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਗਾਇਕ ਜਾਨੀ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਕਿਉਂ ਹੋਇਆ ਵਿਵਾਦ

ਈਸਾਈ ਭਾਈਚਾਰੇ ਦੇ ਆਗੂਆਂ ਦੇ ਅਨੁਸਾਰ ਵਿਵਾਦ ਜਾਨੀ ਦੇ ਗੀਤ 'ਅਪਸਰਾ 2' ਦੀਆਂ ਖਾਸ ਲਾਈਨਾਂ ਤੋਂ ਪੈਦਾ ਹੋਇਆ ਹੈ। ਜਿਸ ਵਿੱਚ ਉਹ ਕਹਿੰਦੇ ਹਨ ਕਿ "ਲੱਭਦੇ-ਲੱਭਦੇ ਚਲਾ ਗਿਆ ਮੈਂ ਇੱਕ ਚਰਚ ਦੇ ਅੰਦਰ, ਚਰਚ ਦੇ ਅੰਦਰ ਜਾ ਕੇ ਜਗਾਈਆਂ ਮੋਮਬੱਤੀਆਂ, ਕੀ ਦੱਸਾਂ ਮੇਰੇ ਕਿੰਨੀਆਂ ਕੰਮ ਆਈਆਂ ਮੋਮਬਤੀਆਂ, ਮੋਮਬੱਤੀਆਂ ਦੇ ਧੂੰਏ ਚੋਂ ਦੁਆ ਦਿਖੀ, ਚਰਚ ਦਾ ਦਰਵਾਜ਼ਾ ਖੁੱਲਿਆ ਫਿਰ ਮੈਨੂੰ ਅਪਸਰਾ ਦਿਖੀ।"

ਧਾਰਮਿਕ ਆਗੂਆਂ ਦਾ ਤਰਕ ਹੈ ਕਿ ਪਵਿੱਤਰ ਚਰਚ ਅਤੇ ਉੱਥੇ ਕੀਤੀਆਂ ਜਾਂਦੀਆਂ ਪ੍ਰਾਰਥਨਾਵਾਂ ਦੀ ਤੁਲਨਾ 'ਅਪਸਰਾ' ਨਾਲ ਕਰਨਾ ਬਹੁਤ ਇਤਰਾਜ਼ਯੋਗ ਹੈ। ਗਾਣਾ ਸੁਣ ਕੇ ਭਾਈਚਾਰੇ ਦੇ ਮੈਂਬਰਾਂ ਨੇ ਇਸਨੂੰ ਆਪਣੇ ਪਵਿੱਤਰ ਧਾਰਮਿਕ ਸਥਾਨ ਦੇ ਵਿਰੁੱਧ ਸਿੱਧੀ ਬੇਅਦਬੀ ਮੰਨਿਆ।

Jaani song Apsraa 2 controversy (ETV Bharat)

ਇਸ ਮੁੱਦੇ ਨੂੰ ਲੈ ਕੇ ਈਸਾਈ ਭਾਈਚਾਰੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਜਲੰਧਰ ਪੁਲਿਸ ਕਮਿਸ਼ਨਰ ਦਫ਼ਤਰ ਦਾ ਦੌਰਾ ਕੀਤਾ ਅਤੇ ਜਾਨੀ ਵਿਰੁੱਧ ਰਸਮੀ ਸ਼ਿਕਾਇਤ ਦਰਜ ਕਰਵਾਈ। ਪ੍ਰਦਰਸ਼ਨਕਾਰੀ ਜ਼ੋਰ ਦੇ ਕੇ ਕਹਿੰਦੇ ਹਨ ਕਿ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਗਾਇਕ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

7 ਮਹੀਨੇ ਪਹਿਲਾਂ ਰਿਲੀਜ਼ ਹੋਇਆ ਸੀ ਗੀਤ

ਤੁਹਾਨੂੰ ਦੱਸ ਦੇਈਏ ਕਿ ਇਹ ਗੀਤ ਅੱਜ ਜਾਂ ਕੱਲ੍ਹ ਨਹੀਂ ਬਲਕਿ ਇਸ ਗੀਤ ਨੂੰ ਰਿਲੀਜ਼ ਹੋਏ ਲਗਭਗ 7 ਮਹੀਨੇ ਹੋ ਗਏ ਹਨ, ਗੀਤ ਨੂੰ ਹੁਣ ਤੱਕ 18 ਮਿਲੀਅਨ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ: