ਗਾਇਕ ਹਰਭਜਨ ਮਾਨ ਦੀ ਪੁੱਤ ਨਾਲ ਨਵੀਂ ਪੰਜਾਬੀ ਫਿਲਮ, ਜਲਦ ਹੋਏਗੀ ਰਿਲੀਜ਼
ਅਦਾਕਾਰ ਅਤੇ ਗਾਇਕ ਹਰਭਜਨ ਮਾਨ ਦੀ ਨਵੀਂ ਪੰਜਾਬੀ ਫਿਲਮ ਜਲਦ ਹੀ ਸਿਲਵਰ ਸਕ੍ਰੀਨ ਉਤੇ ਰਿਲੀਜ਼ ਹੋਣ ਜਾ ਰਹੀ ਹੈ।

By ETV Bharat Entertainment Team
Published : February 26, 2026 at 10:05 AM IST
ਚੰਡੀਗੜ੍ਹ: ਸਾਲ 2022 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਪੀਆਰ' ਦਾ ਬਤੌਰ ਲੀਡ ਅਦਾਕਾਰ ਸ਼ਾਨਦਾਰ ਹਿੱਸਾ ਰਹੇ ਹਨ ਗਾਇਕ ਹਰਭਜਨ ਮਾਨ, ਜੋ ਚਾਰ ਸਾਲਾਂ ਦੇ ਲੰਮੇਂ ਵਕਫ਼ੇ ਬਾਅਦ ਇੱਕ ਵਾਰ ਮੁੜ ਸਿਲਵਰ ਸਕ੍ਰੀਨ ਉਤੇ ਸ਼ਾਨਦਾਰ ਵਾਪਸੀ ਦਰਜ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿੰਨ੍ਹਾਂ ਦੀ ਬਿਹਤਰੀਨ ਅਦਾਕਾਰੀ ਨਾਲ ਸਜੀ ਇਹ ਫਿਲਮ ਜਲਦ ਵਿਸ਼ਵ-ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
'ਮਾਨ ਸਟੂਡਿਓਜ' ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਨੀਤ ਸੇਖੋਂ ਕਰ ਰਹੇ ਹਨ, ਜੋ ਅਪਣੀ ਇਸ ਡਾਇਰੈਕਟੋਰੀਅਲ ਫਿਲਮ ਨਾਲ ਪਾਲੀਵੁੱਡ ਸਫਾਂ ਵਿੱਚ ਨਿਰਦੇਸ਼ਕ ਵਜੋਂ ਇੱਕ ਨਵੀਂ ਅਤੇ ਪ੍ਰਭਾਵੀ ਪਾਰੀ ਦੇ ਅਗਾਜ਼ ਵੱਲ ਵਧਣਗੇ।

ਪਰਿਵਾਰਿਕ ਅਤੇ ਸੰਗੀਤਮਈ ਰੰਗਾਂ ਵਿੱਚ ਰੰਗੀ ਇਸ ਖੂਬਸੂਰਤ ਫਿਲਮ ਦਾ ਖਾਸ ਆਕਰਸ਼ਨ ਹੋਣਗੇ ਗਾਇਕ ਅਤੇ ਅਦਾਕਾਰ ਹਰਭਜਨ ਮਾਨ, ਜੋ ਪਹਿਲੀ ਵਾਰ ਅਪਣੇ ਬੇਟੇ ਅਵਕਾਸ਼ ਮਾਨ ਨਾਲ ਸਿਲਵਰ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ, ਜਿੰਨ੍ਹਾਂ ਦੇ ਇਹ ਹੋਣਹਾਰ ਸਪੁੱਤਰ ਇਸ ਫਿਲਮ ਦੁਆਰਾ ਪਾਲੀਵੁੱਡ ਵਿਹੜੇ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣਗੇ।

ਪੰਜਾਬ ਦੇ ਅਸਲ ਰਹੇ ਮਾਹੌਲ ਦੁਆਲੇ ਬੁਣੀ ਗਈ ਉਕਤ ਫਿਲਮ ਵਿੱਚ ਪੁਰਾਤਨ ਪੰਜਾਬੀ ਵੰਨਗੀਆਂ ਅਤੇ ਕਦਰਾਂ ਕੀਮਤਾਂ ਨੂੰ ਪ੍ਰਤੀਬਿੰਬ ਕੀਤਾ ਜਾ ਰਿਹਾ ਹੈ, ਜੋ ਨੌਜਵਾਨ ਪੀੜੀ ਨੂੰ ਅਪਣੀ ਮੂਲ ਜੜ੍ਹਾਂ ਨਾਲ ਜੁੜੇ ਰਹਿਣ ਲਈ ਵੀ ਪ੍ਰੇਰਿਤ ਕਰੇਗੀ। ਮਿਆਰੀ ਸਿਰਜਨਾਤਮਕਤਾ ਦਾ ਅਹਿਸਾਸ ਕਰਵਾਉਣ ਜਾ ਰਹੀ ਇਸ ਫਿਲਮ ਵਿੱਚ ਪੰਜਾਬੀ ਸਿਨੇਮਾ ਦੇ ਕਈ ਜਾਣੇ-ਪਛਾਣੇ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਵਿੱਚ ਨਿਰਮਲ ਰਿਸ਼ੀ, ਅਰਚਨਾ, ਧੂਤਾ ਪਿੰਡੀ ਆਲਾ, ਸੋਨੂੰ ਪ੍ਰਧਾਨ ਪਟਿਆਲਾ ਸ਼ੁਮਾਰ ਹਨ।

ਪਾਲੀਵੁੱਡ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਣੀ ਉਕਤ ਫਿਲਮ ਨੂੰ ਚਾਰ-ਚੰਨ ਲਾਉਣ ਵਿੱਚ ਮਸ਼ਹੂਰ ਕੋਰਿਓਗ੍ਰਾਫ਼ਰ ਰਿਚੀ ਬਰਟਨ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਦੁਆਰਾ ਬਹੁਤ ਹੀ ਮਨਮੋਹਕ ਰੂਪ ਵਿੱਚ ਖਾਸ ਗਾਣਿਆ ਦੀ ਕੋਰੀਓਗ੍ਰਾਫ਼ੀ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਹੈ ਉਕਤ ਫਿਲਮ, ਜਿਸ ਦੇ ਟਾਈਟਲ, ਗੀਤ-ਸੰਗੀਤ ਪਹਿਲੂਆਂ ਅਤੇ ਹੋਰ ਪੱਖਾਂ ਨੂੰ ਹਾਲ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ, ਪਰ ਇਸ ਸੰਬੰਧਤ ਰਸਮੀ ਅਨਾਊਂਸਮੈਂਟ ਕਿਸੇ ਵੀ ਸਮੇਂ ਸਾਹਮਣੇ ਆ ਸਕਦੀ ਹੈ।
ਇਹ ਵੀ ਪੜ੍ਹੋ:

