ਨਵੇਂ ਸਾਲ ਉਤੇ ਨਵੀਂ ਸ਼ੁਰੂਆਤ ਕਰਨ ਲਈ ਤਿਆਰ ਰੌਸ਼ਨ ਪ੍ਰਿੰਸ, ਫਿਲਮ ਓਟੀਟੀ ਪਲੇਟਫ਼ਾਰਮ ਉਪਰ ਹੋਏਗੀ ਰਿਲੀਜ਼
ਪੰਜਾਬੀ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਬਤੌਰ ਨਿਰਦੇਸ਼ਕ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

By ETV Bharat Entertainment Team
Published : January 2, 2026 at 9:55 AM IST
ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਿਨੇਮਾ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਰੌਸ਼ਨ ਪ੍ਰਿੰਸ, ਜੋ ਹੁਣ ਬਤੌਰ ਨਿਰਦੇਸ਼ਕ ਨਵੀਂ ਪਾਰੀ ਲਈ ਤਿਆਰ ਹਨ, ਜਿੰਨ੍ਹਾਂ ਦੇ ਇਸ ਦਿਸ਼ਾ ਵਿੱਚ ਵਧਾਏ ਬਹੁ-ਪ੍ਰਭਾਵੀ ਕਦਮਾਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਪਹਿਲੀ ਡਾਇਰੈਕਟੋਰੀਅਲ ਫਿਲਮ '13 ਟੀਨ', ਜਿਸ ਨੂੰ ਜਲਦ ਓਟੀਟੀ ਪਲੇਟਫ਼ਾਰਮ ਉਪਰ ਰਿਲੀਜ਼ ਕੀਤਾ ਜਾਵੇਗਾ।
'ਰੌਸ਼ਨ ਪ੍ਰਿੰਸ ਇੰਟਰਟੈਨਮੈਂਟ' ਅਤੇ 'ਫੇਮ ਸਟੂਡਿਓ' ਦੇ ਬੈਨਰ ਹੇਠ ਬਣਾਈ ਗਈ ਇਹ ਫਿਲਮ ਰੰਜੀਵ ਸਿੰਗਲਾ ਪ੍ਰੋਡੋਕਸ਼ਨ ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਹੈ, ਜਿਸ ਵਿੱਚ ਅਲਹਦਾ ਕੰਟੈਂਟ ਸਿਰਜਣਾ ਦੇ ਕਈ ਅਨੂਠੇ ਰੰਗ ਵੇਖਣ ਨੂੰ ਮਿਲਣਗੇ।
ਕੈਨੇਡਾ ਦੇ ਵੱਖ-ਵੱਖ ਅਤੇ ਖੂਬਸੂਰਤ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦਾ ਸਟੋਰੀ-ਸਕਰੀਨ ਪਲੇਅ ਅਤੇ ਨਿਰਦੇਸ਼ਨ ਤਿੰਨੋਂ ਜ਼ਿੰਮੇਵਾਰੀਆਂ ਨੂੰ ਰੌਸ਼ਨ ਪ੍ਰਿੰਸ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ, ਜੋ ਇਸ ਭਾਵਪੂਰਨ ਫਿਲਮ ਵਿੱਚ ਲੀਡ ਭੂਮਿਕਾ ਨਿਭਾਉਂਦੇ ਵੀ ਨਜ਼ਰੀ ਆਉਣਗੇ।

ਰਾਹੋਂ ਕੁਰਾਹੇ ਪੈਂਦੀ ਅਜੋਕੀ ਨੌਜਵਾਨੀ ਪੀੜੀ ਦੇ ਕਸ਼ਮਕਸ਼ ਭਰੇ ਸੋਚ ਭਾਵਾਂ ਨੂੰ ਪ੍ਰਤੀਬਿੰਬ ਕਰਨ ਜਾ ਰਹੀ ਹੈ ਉਕਤ ਫਿਲਮ, ਜਿਸ ਨਾਲ ਜੁੜੇ ਕੁਝ ਖਾਸ ਪਹਿਲੂਆਂ ਦੀ ਨਜ਼ਰਸਾਨੀ ਕਰੀਏ ਤਾਂ ਇਸ ਦੇ ਨਿਰਮਾਤਾ ਰੌਸ਼ਨ ਪ੍ਰਿੰਸ, ਸਹਿ ਨਿਰਮਾਤਾ ਗੁਰਪ੍ਰੀਤ ਖਹਿਰਾ, ਰੰਜੀਵ ਸਿੰਗਲਾ, ਸਿਮਰਨਜੀਤ ਸਿੰਘ ਜਸਵਾਲ, ਡੀਓਪੀ ਅਮਿਤ ਕੁਮਾਰ, ਰਚਨਾਤਮਕ ਨਿਰਮਾਤਾ ਇੰਦਰ ਬਾਂਸਲ, ਕਾਰਜਕਾਰੀ ਨਿਰਮਾਤਾ ਰਜਿੰਦਰ ਕੁਮਾਰ ਗਗਾਹਰ, ਮਿਊਜ਼ਿਕ ਲੇਬਲ ਆਰ ਆਰ ਰਿਕਾਰਡਸ, ਗੀਤਕਾਰ ਅੰਮ੍ਰਿਤ ਕੰਗ, ਸੰਗੀਤਕਾਰ ਮੈਡ ਮਿਕਸ, ਅਮਦਾਦ ਅਲੀ ਅਤੇ ਸੰਪਾਦਕ ਕ੍ਰਿਸ਼ਨਾ ਰੋਡੇਸ ਹਨ।
ਮੇਨ ਸਟ੍ਰੀਮ ਸਿਰਜਨਾਤਮਕਤਾ ਤੋਂ ਲਾਂਭੇ ਹੱਟ ਕੇ ਬਣਾਈ ਗਈ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਰੌਸ਼ਨ ਪ੍ਰਿੰਸ, ਸੌਰਵ ਸ਼ਰਮਾ, ਸੈਵੀ ਸੂਦ, ਜਿੰਨ੍ਹਾਂ ਤੋਂ ਇਲਾਵਾ ਇਸ ਦਾ ਗੀਤ ਸੰਗੀਤ ਪੱਖ ਵੀ ਬੇਹੱਦ ਉਮਦਾ ਰੱਖਿਆ ਗਿਆ ਹੈ, ਜਿਸ ਦੇ ਸਦਾ ਬਹਾਰ ਗਾਣਿਆ ਨੂੰ ਪਿੱਠਵਰਤੀ ਅਵਾਜ਼ਾਂ ਦੇਣ ਵਾਲਿਆਂ ਵਿੱਚ ਰੌਸ਼ਨ ਪ੍ਰਿੰਸ, ਮਾਸਟਰ ਸਲੀਮ, ਗੁਰਲੇਜ਼ ਅਖ਼ਤਰ ਆਦਿ ਸ਼ੁਮਾਰ ਹਨ।
ਇਹ ਵੀ ਪੜ੍ਹੋ:

