ਤਰਸੇਮ ਜੱਸੜ੍ਹ ਦੀ ਫਿਲਮ ਦਾ ਹਿੱਸਾ ਬਣੇ ਪੰਜਾਬ ਮੂਲ ਦੇ ਬ੍ਰਿਟਿਸ਼ ਅਦਾਕਾਰ, ਲੀਡਿੰਗ ਕਿਰਦਾਰ 'ਚ ਆਉਣਗੇ ਨਜ਼ਰ
ਪੰਜਾਬ ਮੂਲ ਦੇ ਬ੍ਰਿਟਿਸ਼ ਅਦਾਕਾਰ ਸੰਨੀ ਸਿੰਘ ਪੰਜਾਬੀ ਫਿਲਮ 'ਦਸਤਾਰ' ਦਾ ਖਾਸ ਹਿੱਸਾ ਬਣੇ ਹਨ।

By ETV Bharat Entertainment Team
Published : February 25, 2026 at 12:37 PM IST
ਚੰਡੀਗੜ੍ਹ: ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਆਉਣ ਵਾਲੀ ਪੰਜਾਬੀ ਫਿਲਮ 'ਦਸਤਾਰ', ਜਿਸ ਦਾ ਪੰਜਾਬ ਮੂਲ ਦੇ ਬ੍ਰਿਟਿਸ਼ ਅਦਾਕਾਰ ਸੰਨੀ ਸਿੰਘ ਨੂੰ ਵੀ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਪ੍ਰਭਾਵਪੂਰਨ ਅਤੇ ਪੀਰੀਅਡ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਕਿਰਦਾਰ ਨੂੰ ਅੰਜ਼ਾਮ ਦਿੰਦੇ ਨਜ਼ਰੀ ਪੈਣਗੇ।
'ਵਾਈਟ ਹਿੱਲ ਸਟੂਡਿਓਜ' ਦੇ ਬੈਨਰ ਹੇਠ ਬਣਾਈ ਗਈ ਉਕਤ ਫਿਲਮ ਆਗਾਮੀ ਜੁਲਾਈ ਮਹੀਨੇ ਵਿਸ਼ਵ-ਭਰ ਦੇ ਸਿਨੇਮਾਘਰਾਂ ਦੀ ਸ਼ਾਨ ਬਣਨ ਜਾ ਰਹੀ ਹੈ, ਜਿਸ ਵਿੱਚ ਤਰਸੇਮ ਜੱਸੜ੍ਹ ਮੁੱਖ ਰੋਲ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਹੋਰ ਨਾਮਵਰ ਕਲਾਕਾਰ ਵੀ ਇਸ ਫਿਲਮ ਵਿੱਚ ਸ਼ਾਮਿਲ ਕੀਤੇ ਗਏ ਹਨ।

ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਵਿੱਚ ਅਦਾਕਾਰ ਸੰਨੀ ਸਿੰਘ ਇੱਕ ਅਜਿਹੇ ਸਿੱਖ ਦੀ ਭੂਮਿਕਾ ਪਲੇ ਕਰ ਰਹੇ ਹਨ, ਜੋ ਇਸ ਇਤਿਹਾਸਿਕ ਫਿਲਮ ਦੀ ਕਹਾਣੀ ਨੂੰ ਇੱਕ ਅਹਿਮ ਮੋੜ ਨਿਭਾਉਂਦਾ ਹੈ। ਹਾਲ ਹੀ ਦੇ ਵਿੱਚ ਸਾਹਮਣੇ ਆਈ ਅਤੇ ਪਾਲੀ ਭੁਪਿੰਦਰ ਸਿੰਘ ਵੱਲੋ ਨਿਰਦੇਸ਼ਿਤ ਕੀਤੀ ਪੰਜਾਬੀ ਫਿਲਮ 'ਗੁਰਮੁੱਖ' ਦਾ ਵੀ ਬਹੁ-ਪ੍ਰਭਾਵੀ ਹਿੱਸਾ ਰਹੇ ਹਨ ਅਦਾਕਾਰ ਸੰਨੀ ਸਿੰਘ, ਜੋ ਅਪਣੀ ਉਕਤ ਫਿਲਮ ਅਤੇ ਇਸ ਵਿਚਲੇ ਰੋਲ ਨੂੰ ਲੈ ਕੇ ਖਾਸੇ ਉਤਸ਼ਾਹਿਤ ਵਿਖਾਈ ਦੇ ਰਹੇ ਹਨ।

ਇਸੇ ਨੂੰ ਲੈ ਕੇ ਉਨ੍ਹਾਂ ਅਪਣੇ ਜਜ਼ਬਾਤ ਬਿਆਨ ਕਰਦਿਆਂ ਦੱਸਿਆ ਕਿ ਇਸ ਫਿਲਮ ਜਿਸ ਦੀ ਕਹਾਣੀ 1980 ਦੇ ਦਹਾਕੇ ਵਿੱਚ ਸੈੱਟ ਕੀਤੀ ਗਈ ਹੈ, ਉਸ ਦਾ ਹਿੱਸਾ ਬਣਨਾ ਉਨ੍ਹਾਂ ਲਈ ਕਾਫ਼ੀ ਯਾਦਗਾਰੀ ਅਨੁਭਵ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਯੂਕੇ ਦੇ ਵੱਖ-ਵੱਖ ਹਿੱਸਿਆ ਵਿੱਚ ਫਿਲਮਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਨੇ ਕੀਤਾ ਹੈ, ਜਿੰਨ੍ਹਾਂ ਬਹੁਤ ਹੀ ਸੂਝ ਬੂਝ ਦੇ ਨਾਲ ਇਸ ਪ੍ਰੋਜੈਕਟ ਦੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਉਤੇ ਕੰਮ ਕੀਤਾ ਹੈ।
ਕੈਨੇਡੀਅਨ ਖਿੱਤੇ ਵਿੱਚ ਵੀ ਸਰਗਰਮ ਅਦਾਕਾਰ ਸੰਨੀ ਸਿੰਘ ਅਨੁਸਾਰ ਉਕਤ ਫਿਲਮ ਉਨ੍ਹਾਂ ਲਈ ਇੱਕ ਹੋਰ ਸੁਫ਼ਨਾ ਸੱਚ ਹੋਣ ਵਾਂਗ ਰਹੀ ਹੈ, ਜਿਸ ਦੀ ਸ਼ੂਟਿੰਗ ਦੌਰਾਨ ਤਰਸੇਮ ਜੱਸੜ੍ਹ ਸਮੇਤ ਹੋਰਨਾਂ ਬਿਹਤਰੀਨ ਕਲਾਕਾਰਾਂ ਦੇ ਨਾਲ ਕੰਮ ਕਰਨਾ ਬਹੁਤ ਹੀ ਸ਼ਾਨਦਾਰ ਅਤੇ ਮਾਣ ਭਰੇ ਪਲ ਰਹੇ।
ਇਹ ਵੀ ਪੜ੍ਹੋ:

