ETV Bharat / entertainment

ਰਿਲੀਜ਼ ਲਈ ਤਿਆਰ ਪੰਜਾਬੀ ਫਿਲਮ 'ਸੀਡਸ', ਓਟੀਟੀ ਪਲੇਟਫ਼ਾਰਮ ਦਾ ਬਣੇਗੀ ਸ਼ਿੰਗਾਰ

ਪੰਜਾਬੀ ਫਿਲਮ 'ਸੀਡਸ' ਜਲਦ ਓਟੀਟੀ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਹੀ ਹੈ।

Punjabi film Seeds
Punjabi film Seeds (Pic Credit: Film Poster/Special Arrangement)
author img

By ETV Bharat Entertainment Team

Published : January 3, 2026 at 10:39 AM IST

1 Min Read
Choose ETV Bharat

ਚੰਡੀਗੜ੍ਹ: ਪੰਜਾਬੀ ਫਿਲਮਾਂ ਨੂੰ ਬਹੁ-ਪ੍ਰਭਾਵੀ ਨਕਸ਼ ਦੇਣ ਵਿੱਚ ਇਸ ਖਿੱਤੇ ਵਿੱਚ ਨਿੱਤਰੀਆਂ ਨਵੀਆਂ ਪ੍ਰਤਿਭਾਵਾਂ ਅੱਜਕੱਲ੍ਹ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿਸਦੇ ਮੱਦੇਨਜ਼ਰ ਹੀ ਕੀਤੇ ਜਾ ਰਹੇ ਯਤਨਾਂ ਅਧੀਨ ਬਿਹਤਰੀਨ ਸਿਰਜਣਾ ਦਾ ਅਨੂਠਾ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਸੀਡਸ', ਜੋ ਜਲਦ ਓਟੀਟੀ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਹੀ ਹੈ।

ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਵੱਲੋਂ ਨਿਰਮਾਣਤ ਕੀਤੀ ਗਈ ਇਸ ਫਿਲਮ ਨੂੰ ਸਾਹਮਣੇ ਲਿਆਉਣ ਵਿੱਚ ਪੰਜਾਬ ਮੂਲ ਦੀ ਅਸਟ੍ਰੇਲੀਆ ਵੱਸਦੀ ਮਾਣਮੱਤੀ ਪੰਜਾਬਣ ਮੁਟਿਆਰ ਅਮਰਦੀਪ ਕੌਰ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਵੱਲੋਂ ਇਸ ਖੂਬਸੂਰਤ ਵਿਦੇਸ਼ੀ ਖਿੱਤੇ ਵਿੱਚ ਪੰਜਾਬ, ਪੰਜਾਬੀਅਤ ਅਤੇ ਇਸ ਨਾਲ ਜੁੜੇ ਸੱਭਿਆਚਾਰ ਅਤੇ ਵੰਨਗੀਆਂ ਨੂੰ ਉਭਾਰਨ ਵਿੱਚ ਲਗਾਤਾਰਤਾ ਨਾਲ ਅਹਿਮ ਕੋਸ਼ਿਸ਼ਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।

Punjabi film Seeds
Punjabi film Seeds (Pic Credit: Film Poster/Special Arrangement)

ਇਸੇ ਮਹੀਨੇ ਯਾਨੀ ਜਨਵਰੀ 12 ਨੂੰ ਪੰਜਾਬੀ ਓਟੀਟੀ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਹੀ ਹੈ ਉਕਤ ਭਾਵਪੂਰਨ ਅਤੇ ਸੰਦੇਸ਼ਮਕ ਫਿਲਮ, ਜਿਸ ਦੀ ਵਿਲੱਖਣਤਾ ਇਹ ਹੈ ਕਿ ਇਸ ਦੇ ਨਿਰਮਾਣ, ਨਿਰਦੇਸ਼ਨ, ਐਡੀਟਿੰਗ, ਡਬਿੰਗ, ਸੰਗੀਤ ਤੋਂ ਲੈ ਕੇ ਹਰ ਨਿੱਕੇ ਤੋਂ ਵੱਡੇ ਕ੍ਰਿਏਟਿਵ ਕੰਮ ਵਿੱਚ ਆਸਟਰੇਲੀਅਨ ਪੰਜਾਬੀ ਬੱਚਿਆਂ ਦੁਆਰਾ ਯੋਗਦਾਨ ਪਾਇਆ ਗਿਆ ਹੈ, ਜੋ ਅਪਣੀਆਂ ਅਸਲ ਜੜਾਂ ਨਾਲ ਜੁੜੇ ਰਹਿਣ ਲਈ ਤਰੱਦਦਸ਼ੀਲਤਾ ਨਾਲ ਜੁਟੇ ਹੋਏ ਹਨ।

ਦੁਨੀਆਂ ਭਰ ਦੇ ਫਿਲਮ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਣੀ ਉਕਤ ਫਿਲਮ ਦੀ ਨਿਰਮਾਣ ਟੀਮ ਅਨੁਸਾਰ ਦਿਲ ਟੁੰਬਵੇਂ ਵਿਸ਼ੇ ਉੱਪਰ ਕੇਂਦ੍ਰਿਤ ਉਕਤ ਫਿਲਮ ਦਾ ਟ੍ਰੇਲਰ ਵੀ ਜਲਦ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ।

ਵਿਦੇਸ਼ ਦੇ ਸ਼ਾਨਦਾਰ ਬੈਕਡ੍ਰਾਪ ਅਧਾਰਿਤ ਉਕਤ ਫਿਲਮ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਚਿਹਰਿਆਂ ਵੱਲੋਂ ਮਹੱਤਵਪੂਰਨ ਕਿਰਦਾਰ ਪਲੇਅ ਕੀਤੇ ਗਏ ਹਨ, ਜਿਸ ਵਿੱਚ ਗੁਰਪ੍ਰੀਤ ਕੌਰ ਭੰਗੂ ਵੀ ਸ਼ੁਮਾਰ ਹਨ, ਜਿੰਨ੍ਹਾਂ ਤੋਂ ਇਲਾਵਾ ਆਸਟ੍ਰੇਲੀਅਨ ਕਲਾ ਖੇਤਰ ਨਾਲ ਜੁੜੇ ਕਈ ਹੋਣਹਾਰ ਕਲਾਕਾਰ ਵੀ ਇਸ ਫਿਲਮ ਦੁਆਰਾ ਅਪਣੀ ਨਯਾਬ ਹੁਨਰਮੰਦੀ ਦਾ ਪ੍ਰਗਟਾਵਾ ਕਰਵਾਉਣਗੇ।

ਇਹ ਵੀ ਪੜ੍ਹੋ: