ETV Bharat / entertainment

ਸੈੱਟ 'ਤੇ ਪੁੱਜੀ ਇਹ ਪੰਜਾਬੀ ਫਿਲਮ, ਮਨੋਜ ਮੌਰਿਆ ਵੱਲੋਂ ਕੀਤਾ ਜਾ ਰਿਹਾ ਨਿਰਦੇਸ਼ਨ

ਪੰਜਾਬੀ ਫ਼ਿਲਮ 'ਮਾਂ ਦਾ ਸੰਦੂਕ' ਜਲਦ ਹੀ ਰਿਲੀਜ਼ ਹੋਵੇਗੀ।

MANOJ MAURYA
ਪੰਜਾਬੀ ਫ਼ਿਲਮ 'ਮਾਂ ਦਾ ਸੰਦੂਕ' (ETV Bharat Special Arrangement)
author img

By ETV Bharat Entertainment Team

Published : January 4, 2026 at 10:50 AM IST

1 Min Read
Choose ETV Bharat

ਫਰੀਦਕੋਟ: ਪੰਜਾਬੀ ਫਿਲਮਾਂ ਨੂੰ ਨਵੇਂ ਰੰਗ ਦੇਣ ਵਿੱਚ ਬਾਲੀਵੁੱਡ ਨਾਲ ਜੁੜੀਆਂ ਫ਼ਿਲਮੀ ਸ਼ਖਸੀਅਤਾਂ ਵੀ ਅੱਜਕਲ੍ਹ ਅਹਿਮ ਭੂਮਿਕਾ ਨਿਭਾ ਰਹੀਆ ਹਨ। ਇਸੇ ਸਿਲਸਿਲੇ ਅਧੀਨ ਵਜ਼ੂਦ ਵਿੱਚ ਆਉਣ ਜਾ ਰਹੀ ਫ਼ਿਲਮ 'ਮਾਂ ਦਾ ਸੰਦੂਕ' ਪੰਜਾਬ ਦੇ ਮਾਲਵਾ ਇਲਾਕਿਆਂ ਵਿੱਚ ਇੰਨੀ ਦਿਨੀ ਜੋਰਾਂ ਸ਼ੋਰਾਂ ਨਾਲ ਫਿਲਮਾਂਈ ਜਾ ਰਹੀ ਹੈ।

ਪਰਿਵਾਰਿਕ ਅਤੇ ਡ੍ਰਾਮੈਟਿਕ ਤਾਣੇ-ਬਾਣੇ ਅਧੀਨ ਬੁਣੀ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਮਨੋਜ ਮੌਰਿਆ ਕਰ ਰਹੇ ਹਨ, ਜੋ ਹਿੰਦੀ ਫ਼ਿਲਮਾਂ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਸਥਾਪਿਤ ਕਰ ਚੁੱਕੇ ਹਨ ਅਤੇ ਹੁਣ ਇਸ ਫ਼ਿਲਮ ਦੁਆਰਾ ਪੰਜਾਬੀ ਫ਼ਿਲਮ ਉਦਯੋਗ ਵਿੱਚ ਵੀ ਇੱਕ ਨਵੀਂ ਸ਼ੁਰੂਆਤ ਵੱਲ ਵਧਣ ਜਾ ਰਹੇ ਹਨ। ਮਲਵਈ ਹਿੱਸੇ ਸੰਗਰੂਰ ਆਦਿ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਫਿਲਮਾਂਈ ਜਾ ਰਹੀ ਇਹ ਫ਼ਿਲਮ ਪੁਰਾਤਨ ਪੰਜਾਬ ਦੇ ਅਸਲ ਰੰਗਾ ਨੂੰ ਇੱਕ ਵਾਰ ਮੁੜ ਉਜਾਗਰ ਕਰ ਰਹੀ ਹੈ।

MANOJ MAURYA
ਪੰਜਾਬੀ ਫ਼ਿਲਮ 'ਮਾਂ ਦਾ ਸੰਦੂਕ' (Special Arrangement)
MANOJ MAURYA
ਪੰਜਾਬੀ ਫ਼ਿਲਮ 'ਮਾਂ ਦਾ ਸੰਦੂਕ' (Special arrangement)

ਕਦਰਾਂ ਕੀਮਤਾਂ ਦੀ ਤਰਜ਼ਮਾਨੀ ਕਰਦੀ ਇਸ ਫ਼ਿਲਮ ਨੂੰ ਖੂਬਸੂਰਤ ਅਤੇ ਪ੍ਰਭਾਵੀ ਰੂਪ ਦੇਣ ਵਿੱਚ ਕੈਮਰਾਮੈਨ ਅਮਨ ਮਹਿਮੀ ਵੀ ਤਰੱਦਦਸ਼ੀਲਤਾ ਨਾਲ ਕੋਸ਼ਿਸ਼ਾਂ ਨੂੰ ਅੰਜ਼ਾਮ ਦੇ ਰਹੇ ਹਨ, ਜੋ ਬਤੌਰ ਨਿਰਦੇਸ਼ਕ ਵੀ ਕਈ ਬੇਹਤਰੀਣ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿਨ੍ਹਾਂ ਵਿੱਚ 'ਤੁੰਗਲ', 'ਜਸਟਿਸ', 'ਨਾਮੀ' ਅਤੇ 'ਟਾਹਲੀ' ਆਦਿ ਸ਼ਾਮਿਲ ਰਹੀਆ ਹਨ। ਇਨ੍ਹਾਂ ਫਿਲਮਾਂ ਨੂੰ ਮਿਆਰੀ ਕਹਾਣੀ-ਸਾਰ ਦੇ ਚਲਦਿਆ ਦਰਸ਼ਕਾਂ ਦੁਆਰਾ ਬੇਹੱਦ ਸਰਾਹਿਆ ਗਿਆ ਹੈ।

ਦੂਜੇ ਪਾਸੇ, ਜੇਕਰ ਇਸ ਫ਼ਿਲਮ ਦੇ ਨਿਰਦੇਸ਼ਕ ਮਨੋਜ ਮੌਰਿਆ ਦੀ ਗੱਲ ਕਰੀਏ, ਤਾਂ ਉਨ੍ਹਾਂ ਦੁਆਰਾ ਨਿਰਦੇਸ਼ਿਤ ਕੀਤੀਆਂ ਕਈ ਫਿਲਮਾਂ ਅੰਤਰ-ਰਾਸ਼ਟਰੀ ਪੱਧਰ 'ਤੇ ਚਰਚਾ ਦਾ ਕੇਂਦਰ ਬਣ ਚੁੱਕੀਆ ਹਨ, ਜਿਨ੍ਹਾਂ ਵਿੱਚ 'ਮੋਹ ਮਾਇਆ', 'ਲਾਊਡ' ਅਤੇ 'ਆਈਸ ਕੇਕ' ਆਦਿ ਸ਼ਾਮਿਲ ਹਨ।

ਇਹ ਵੀ ਪੜ੍ਹੋ:-