ਰਿਲੀਜ਼ ਲਈ ਤਿਆਰ ਹੈ ਪੰਜਾਬੀ ਫਿਲਮ 'ਜਵਾਈ ਨੰਬਰ ਵਨ', ਸਰਵਜੀਤ ਖੇੜਾ ਨੇ ਕੀਤਾ ਹੈ ਨਿਰਦੇਸ਼ਨ
ਪੰਜਾਬੀ ਫਿਲਮ 'ਜਵਾਈ ਨੰਬਰ ਵਨ' ਓਟੀਟੀ ਉਤੇ ਰਿਲੀਜ਼ ਲਈ ਤਿਆਰ ਹੈ, ਇਸ ਫਿਲਮ ਦਾ ਨਿਰਦੇਸ਼ਨ ਸਰਵਜੀਤ ਖੇੜਾ ਵੱਲੋਂ ਕੀਤਾ ਗਿਆ ਹੈ।

By ETV Bharat Entertainment Team
Published : February 28, 2026 at 10:28 AM IST
ਚੰਡੀਗੜ੍ਹ: ਪੰਜਾਬੀ ਫਿਲਮਾਂ ਨੂੰ ਵਿਲੱਖਣਤਾ ਦੇ ਨਵੇਂ ਰੰਗ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਨਿਰਦੇਸ਼ਕ ਸਰਵਜੀਤ ਖੇੜਾ, ਜੋ ਆਪਣੀ ਨਵੀਂ ਫਿਲਮ 'ਜਵਾਈ ਨੰਬਰ ਵਨ' ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਬਿਹਤਰੀਨ ਨਿਰਦੇਸ਼ਨ ਸਮਰੱਥਾ ਦਾ ਪ੍ਰਗਟਾਵਾ ਕਰਵਾਉਂਦੀ ਇਹ ਫਿਲਮ ਜਲਦ ਪਲੇਟਫਾਰਮ ਉਤੇ ਰਿਲੀਜ਼ ਹੋਣ ਜਾ ਰਹੀ ਹੈ।
'ਮੰਨਤ ਫਿਲਮ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਗਈ ਇਸ ਮੰਨੋਰੰਜਕ ਫਿਲਮ ਦਾ ਨਿਰਮਾਣ ਇੰਦਰਜੀਤ ਕੌਰ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਦੀ ਨਿਰਮਾਣ ਟੀਮ ਅਨੁਸਾਰ ਬਿਹਤਰੀਨ ਸਿਰਜਨਾਤਮਕਤਾ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਹੈ ਇਹ ਫਿਲਮ, ਜੋ ਪ੍ਰਭਾਵੀ ਕਹਾਣੀ-ਸਾਰ ਅਤੇ ਮਿਆਰੀ ਸਿਰਜਣਾ ਦਾ ਅਹਿਸਾਸ ਵੀ ਦਰਸ਼ਕਾਂ ਨੂੰ ਕਰਵਾਏਗੀ।

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੇ ਕਲਾਕਾਰਾਂ ਵਿੱਚ ਮਲਕੀਤ ਰੌਣੀ, ਅਰੁਣ ਬੇਤਾਬ, ਬਲਜਿੰਦਰ ਸੰਧੂ, ਇਕਤਾਰ ਸਿੰਘ, ਪ੍ਰਭਜੋਤ ਰੰਧਾਵਾ, ਰਾਜਵੀਰ ਕੌਰ ਅਤੇ ਸਫ਼ਰ ਸ਼ਾਮਿਲ ਹਨ। ਨਿਰਮਾਣ ਪੜ੍ਹਾਅ ਤੋਂ ਹੀ ਵਖਰੇਪਣ ਦਾ ਅਹਿਸਾਸ ਕਰਵਾਉਂਦੀ ਉਕਤ ਫਿਲਮ ਦੇ ਸੰਯੋਜਨਕਰਤਾ ਇੰਦਰਜੀਤ ਕੌਰ, ਸਕ੍ਰੀਨਪਲੇਅ ਅਤੇ ਡਾਇਲਾਗ ਲੇਖਕ ਸਪਿੰਦਰ ਸਿੰਘ ਸ਼ੇਰਗਿੱਲ, ਡੀਓਪੀ ਜਸਪ੍ਰੀਤ ਸਿੰਘ, ਸੰਪਾਦਕ ਸੰਦੀਪ ਸਿੰਘ ਛੀਨਾ ਅਤੇ ਬੈਕਗਰਾਊਂਡ ਸਕੋਰਰ ਹਰਮੀਤ ਸਿੰਘ ਹਨ।

ਓਧਰ ਜੇਕਰ ਇਸ ਡਿਜੀਟਲ ਫਿਲਮ ਨਾਲ ਮੁੜ ਚਰਚਾ ਦਾ ਕੇਂਦਰ ਬਿੰਦੂ ਬਣੇ ਨਿਰਦੇਸ਼ਕ ਸਰਵਜੀਤ ਸਿੰਘ ਖੇੜਾ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਹਾਲੀਆਂ ਡਾਇਰੈਕਟੋਰੀਅਲ ਸਫ਼ਰ ਦੌਰਾਨ ਬਣਾਈਆਂ ਫਿਲਮਾਂ ਵਿੱਚ 'ਡਾਇਵੋਰਸ ਸੈਲੀਬ੍ਰੇਸ਼ਨ', 'ਡ੍ਰੀਮ ਰਾਈਡ', 'ਤਿਆਗ', 'ਰੇਸ ਦਾ ਘੋੜਾ', 'ਇਟਸ ਮਾਈ ਫੋਲਟ', 'ਵਰਕ ਪਰਮਿਟ', 'ਲਾਈਫ ਕੈਬ' ਆਦਿ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਨੂੰ ਦਰਸ਼ਕਾਂ ਵੱਲੋਂ ਬੇਹੱਦ ਸਰਾਹਿਆ ਗਿਆ ਹੈ।
ਪੀਟੀਸੀ ਪੰਜਾਬੀ ਬਾਕਸ ਆਫਿਸ ਦੇ ਸਿਰਮੌਰ ਫਿਲਮ ਸ਼੍ਰੇਣੀ ਨਿਰਦੇਸ਼ਕ ਵਜੋਂ ਵੀ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ ਇਹ ਪ੍ਰਤਿਭਾਵਾਨ ਨਿਰਦੇਸ਼ਕ, ਜੋ ਨੀਰੂ ਬਾਜਵਾ ਸਟਾਰਰ ਫਿਲਮ ਕ੍ਰਿਮਿਨਲ ਦੀ ਲੇਖਕ ਟੀਮ ਦਾ ਵੀ ਅਹਿਮ ਹਿੱਸਾ ਰਹੇ ਹਨ।
ਇਹ ਵੀ ਪੜ੍ਹੋ:

