ETV Bharat / entertainment

ਪੰਜਾਬੀ ਫਿਲਮ 'ਭਰਜਾਈਆਂ' ਦਾ ਐਲਾਨ, ਰਾਜੂ ਵਰਮਾ ਕਰਨਗੇ ਲੇਖਣ

ਹਾਲ ਹੀ ਵਿੱਚ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਲੇਖਣ ਰਾਜੂ ਵਰਮਾ ਕਰ ਰਹੇ ਹਨ।

ਪੰਜਾਬੀ ਫਿਲਮ 'ਭਰਜਾਈਆਂ' ਦਾ ਐਲਾਨ
ਪੰਜਾਬੀ ਫਿਲਮ 'ਭਰਜਾਈਆਂ' ਦਾ ਐਲਾਨ (Pic Credit: Film Poster)
author img

By ETV Bharat Entertainment Team

Published : February 25, 2026 at 10:37 AM IST

2 Min Read
Choose ETV Bharat

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਮੰਦਹਾਲੀ ਭਰੇ ਦੌਰ ਨੇ ਪਾਲੀਵੁੱਡ ਦ੍ਰਿਸ਼ਾਂਵਲੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ, ਜਿਸ ਦੇ ਮੱਦੇਨਜ਼ਰ ਹੀ ਓਟੀਟੀ ਪਲੇਟਫ਼ਾਰਮ ਵੱਲ ਰੁਖ਼ ਕਰ ਰਹੇ ਨਿਰਮਾਤਾਵਾਂ ਦਾ ਇਹ ਬਦਲਦਾ ਰੁਖ਼ ਹੋਰ ਸਪੱਸ਼ਟ ਕਰਨ ਜਾ ਰਹੀ ਹੈ ਐਲਾਨੀ ਹੋਈ ਇੱਕ ਹੋਰ ਡਿਜੀਟਲ ਪੰਜਾਬੀ ਫਿਲਮ 'ਭਰਜਾਈਆਂ', ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀ ਉਕਤ ਅਰਥ-ਭਰਪੂਰ ਫਿਲਮ ਦਾ ਲੇਖਣ ਰਾਜੂ ਵਰਮਾ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਸਾਹਮਣੇ ਆਈਆਂ ਕਈ ਬਹੁ-ਚਰਚਿਤ ਫਿਲਮਾਂ ਦਾ ਲੇਖਣ ਕਰ ਚੁੱਕੇ ਹਨ, ਜਿੰਨ੍ਹਾਂ ਦੀ ਬਿਹਤਰੀਨ ਲੇਖਣ ਸਮਰੱਥਾ ਦਾ ਪ੍ਰਗਟਾਵਾ ਕਰਵਾਉਣ ਜਾ ਰਹੀ ਇਸ ਮੰਨੋਰੰਜਕ ਫਿਲਮ ਦੇ ਨਿਰਦੇਸ਼ਕ, ਸਟਾਰ ਕਾਸਟ ਅਤੇ ਹੋਰਨਾਂ ਅਹਿਮ ਪਹਿਲੂਆਂ ਨੂੰ ਰਿਵੀਲ ਨਹੀਂ ਕੀਤਾ ਗਿਆ।

ਪੁਰਾਤਨ ਰੰਗਾਂ ਵਿੱਚ ਰੰਗੀ ਜਾਣ ਵਾਲੀ ਇਸ ਪ੍ਰਭਾਵਪੂਰਨ ਫਿਲਮ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਤਿੰਨ ਚਰਚਿਤ ਚਿਹਰੇ ਲੀਡਿੰਗ ਅਤੇ ਪੈਰੇਲਰ ਕਿਰਦਾਰ ਅਦਾ ਕਰਨਗੇ, ਜਿੰਨ੍ਹਾਂ ਦੇ ਨਾਵਾਂ ਦਾ ਰਸਮੀ ਅਤੇ ਅਧਿਕਾਰਤ ਐਲਾਨ ਆਉਂਦੇ ਦਿਨਾਂ ਦੌਰਾਨ ਕੀਤੇ ਜਾਣ ਦੀ ਸੰਭਾਵਨਾ ਹੈ।

ਪਰਿਵਾਰਿਕ ਅਤੇ ਡ੍ਰਾਮੈਟਿਕ ਤਾਣੇ-ਬਾਣੇ ਅਧੀਨ ਬੁਣੀ ਜਾ ਰਹੀ ਹੈ ਇਹ ਫਿਲਮ, ਜਿਸ ਦੇ ਨਿਰਮਾਤਾ ਆਸ਼ੂ ਮੁਨੀਸ਼ ਸਾਹਨੀ, ਰਾਜੂ ਵਰਮਾ ਅਤੇ ਗੁਰਪ੍ਰੀਤ ਸਿੰਘ ਨੀਤੂ ਸਿੰਘ ਹਨ, ਜਿੰਨ੍ਹਾਂ ਦੀ ਸੁਯੰਕਤ ਨਿਰਮਾਣ ਟੀਮ ਦੁਆਰਾ ਇੱਕ ਹੋਰ ਡਿਜੀਟਲ ਫਿਲਮ 'ਹਾਏ ਨੀ ਬੇਬੇ ਮੇਰੀਏ' ਦਾ ਵੀ ਐਲਾਨ ਕੀਤਾ ਗਿਆ ਹੈ, ਜੋ ਅਪ੍ਰੈਲ 2026 ਵਿੱਚ ਰਿਲੀਜ਼ ਕੀਤੀ ਜਾਵੇਗੀ।

ਓਧਰ ਜੇਕਰ ਉਕਤ ਫਿਲਮ ਨਾਲ ਜੁੜੇ ਕੁਝ ਖਾਸ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਦੇ ਮੁੱਖ ਨਿਰਮਾਣਕਰਤਾ ਓਮਜੀ ਸਿਨੇ ਵਰਲਡ ਹਨ, ਜੋ ਕਈ ਵੱਡੀਆਂ, ਚਰਚਿਤ ਅਤੇ ਮਲਟੀ-ਸਟਾਰਰ ਫਿਲਮਾਂ ਦਾ ਨਿਰਮਾਣ ਅਤੇ ਡਿਸਟਰੀਬਿਊਸ਼ਨ ਕਰ ਰਹੇ ਹਨ, ਜਿੰਨ੍ਹਾਂ ਨੇ ਅਪਣੀ ਮੇਨ ਸਟ੍ਰੀਮ ਲੀਕ ਨੂੰ ਮਿਟਾਉਂਦਿਆਂ ਅਤੇ ਪੰਜਾਬੀ ਸਿਨੇਮਾ ਦੇ ਮੰਦੜੇ ਹਾਲਾਤਾਂ ਅਤੇ ਸਮੇਂ ਦੀ ਰਮਜ਼ ਨੂੰ ਵੇਖਦਿਆਂ ਹੁਣ ਡਿਜ਼ੀਟਲ ਫਿਲਮਾਂ ਦੇ ਨਿਰਮਾਣ ਵੱਲ ਅਪਣੇ ਕਦਮ ਵਧਾ ਦਿੱਤੇ ਹਨ, ਜਿੰਨ੍ਹਾਂ ਦੁਆਰਾ ਇਸ ਦਿਸ਼ਾ ਵਿੱਚ ਬੈਕ-ਟੂ-ਬੈਕ ਕੀਤੇ ਜਾ ਰਹੇ ਉਪਰਾਲਿਆਂ ਅਤੇ ਕਾਰਜਸ਼ੀਲਤਾ ਦਾ ਹੀ ਅੰਦਾਜ਼ ਬਿਆਨ ਕਰਵਾਏਗੀ ਉਕਤ ਫਿਲਮ, ਜੋ ਇਸੇ ਸਾਲ ਸਮਰ ਸੀਜ਼ਨ ਦੌਰਾਨ ਸਾਹਮਣੇ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: