ਪੰਜਾਬੀ ਸਿਨੇਮਾ ਨੂੰ ਨਵੇਂ ਰੰਗ ਦੇਣ ਲਈ ਤਿਆਰ ਫਿਲਮ '70 ਸਿਆਲ', ਇੰਦਰਪਾਲ ਸਿੰਘ ਕਰਨਗੇ ਨਿਰਦੇਸ਼ਨ
ਪੰਜਾਬੀ ਫਿਲਮ '70 ਸਿਆਲ' ਜਲਦ ਹੀ ਰਿਲੀਜ਼ ਹੋਵੇਗੀ।

By ETV Bharat Entertainment Team
Published : January 4, 2026 at 1:00 PM IST
ਫਰੀਦਕੋਟ: ਸਾਲ 2026 ਸ਼ੁਰੂ ਹੋਣ ਦੇ ਨਾਲ ਹੀ ਨਵੇਂ ਰੰਗ ਵਿੱਚ ਰੰਗ ਜਾਣ ਲਈ ਪੰਜਾਬੀ ਸਿਨੇਮਾ ਪੂਰੀ ਤਰ੍ਹਾਂ ਤਿਆਰ ਹੈ। ਆਉਣ ਵਾਲੀ ਪੰਜਾਬੀ ਫਿਲਮ '70 ਸਿਆਲ' ਸੈੱਟ 'ਤੇ ਪਹੁੰਚ ਗਈ ਹੈ, ਜਿਸਦਾ ਲੇਖ਼ਣ ਅਤੇ ਨਿਰਦੇਸ਼ਨ ਪੰਜਾਬੀ ਸਿਨੇਮਾ ਦੇ ਬੇਹਤਰੀਨ ਲੇਖ਼ਕ ਅਤੇ ਫ਼ਿਲਮਕਾਰ ਦੇ ਤੌਰ 'ਤੇ ਸ਼ੁਮਾਰ ਕਰਵਾਉਂਦੇ ਇੰਦਰਪਾਲ ਸਿੰਘ ਕਰਨਗੇ।
ਐਕਸ਼ਨ ਅਤੇ ਡ੍ਰਾਮੈਟਿਕ ਤਾਣੇ-ਬਾਣੇ ਅਧੀਨ ਬੁਣੀ ਜਾ ਰਹੀ ਇਸ ਫਿਲਮ ਦਾ ਨਿਰਮਾਣ 'ਡ੍ਰੀਮ ਰਿਐਲਟੀ ਮੂਵੀਜ਼' ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ, ਜਿਸ ਦੇ ਨਿਰਮਾਤਾਵਾ ਵੱਲੋਂ ਨਿਰਮਿਤ ਕੀਤੀਆਂ ਕਈ ਫਿਲਮਾਂ ਕਾਮਯਾਬੀ ਦੇ ਨਵੇ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀਆ ਹਨ। ਇਨ੍ਹਾਂ ਵਿੱਚ 'ਰੁਪਿੰਦਰ ਗਾਂਧੀ' ਅਤੇ 'ਡਾਕੂਆ ਦਾ ਮੁੰਡਾ' ਸੀਕਵਲ ਸੀਰੀਜ਼ ਫਿਲਮਾਂ ਸ਼ਾਮਲ ਹਨ।

ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਾਂਈ ਜਾ ਰਹੀ ਇਸ ਫ਼ਿਲਮ ਦੀ ਸਟਾਰ-ਕਾਸਟ ਅਤੇ ਹੋਰਨਾਂ ਅਹਿਮ ਪਹਿਲੂਆ ਨੂੰ ਹਾਲ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ ਪਰ ਇਸ ਸਬੰਧਤ ਅਧਿਕਾਰਿਤ ਜਾਣਕਾਰੀ ਜਲਦ ਹੀ ਸਾਹਮਣੇ ਆਵੇਗੀ। ਸਾਲ 2020 ਵਿੱਚ ਸਾਹਮਣੇ ਆਈ ਅਤੇ ਦੇਵ ਖਰੌੜ ਸਟਾਰਰ ਫਿਲਮ 'ਜਖ਼ਮੀ' ਤੋਂ ਇਲਾਵਾ 2024 ਵਿੱਚ ਪ੍ਰਦਰਸ਼ਿਤ ਹੋਈ ਫਿਲਮ 'ਸੰਗਰਾਂਦ' ਦੇ ਲੇਖ਼ਣ ਅਤੇ ਨਿਰਦੇਸ਼ਨ ਨੂੰ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਇੰਦਰਪਾਲ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਹ ਤੀਜੀ ਡਾਇਰੈਕਟੋਰੀਅਲ ਫ਼ਿਲਮ ਹੋਵੇਗੀ, ਜਿਸ ਨੂੰ ਅਲਹਦਾ ਮੁਹਾਂਦਰਾ ਦੇਣ ਲਈ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।
ਇਸ ਤੋਂ ਇਲਾਵਾ, ਜੇਕਰ ਆਉਣ ਵਾਲੀਆਂ ਯੋਜਨਾਵਾਂ ਦੀ ਗੱਲ ਕਰੀਏ, ਤਾਂ ਉਨ੍ਹਾਂ ਦੀ ਨਿਰਦੇਸ਼ਨ ਹੇਠ ਬਣੀ ਇੱਕ ਹੋਰ ਬਹੁ-ਚਰਚਿਤ ਫ਼ਿਲਮ 'ਸਟੇਟ ਵਰਸਿਸ ਸੋਲਜਰ' ਵੀ ਜਲਦ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਗੈਵੀ ਚਾਹਲ ਵੱਲੋ ਲੀਡ ਭੂਮਿਕਾ ਪਲੇ ਕੀਤੀ ਗਈ ਹੈ।
ਇਹ ਵੀ ਪੜ੍ਹੋ:-

