ETV Bharat / entertainment

ਫਗਵਾੜਾ ਦੇ ਗੱਭਰੂ ਰਮਨਦੀਪ ਸਿੰਘ ਦੇ ਚਰਚੇ, ਬਣਿਆ ਕਲਰਜ਼ ਦੇ ਸ਼ੋਅ ਦਾ ਹਿੱਸਾ

ਕਲਰਜ਼ ਦੇ ਖੂਬਸੂਰਤ ਸ਼ੋਅ 'ਤੂੰ ਜੂਲੀਅਟ ਜੱਟ ਦੀ' ਦਾ ਅਹਿਮ ਹਿੱਸਾ ਪੰਜਾਬ ਮੂਲ ਅਦਾਕਾਰ ਰਮਨਦੀਪ ਸਿੰਘ ਨੂੰ ਬਣਾਇਆ ਗਿਆ ਹੈ।

Ramandeep Singh
Ramandeep Singh (Pic Credit: Special Arrangement)
author img

By ETV Bharat Entertainment Team

Published : January 7, 2026 at 4:39 PM IST

1 Min Read
Choose ETV Bharat

ਚੰਡੀਗੜ੍ਹ: ਪਾਲੀਵੁੱਡ ਦੇ ਚਰਚਿਤ ਅਦਾਕਾਰ ਵਜੋਂ ਤੇਜ਼ੀ ਨਾਲ ਅਪਣਾ ਆਧਾਰ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਹਨ ਰਮਨਦੀਪ ਸਿੰਘ, ਜਿੰਨ੍ਹਾਂ ਨੂੰ ਕਲਰਜ਼ ਦੇ ਆਨ ਏਅਰ ਸੀਰੀਅਲ 'ਤੂੰ ਜੂਲੀਅਟ ਜੱਟ ਦੀ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਖੂਬਸੂਰਤ ਸੀਰੀਅਲ ਵਿੱਚ ਕਾਫੀ ਮਹੱਤਵਪੂਰਨ ਭੂਮਿਕਾ ਨੂੰ ਅੰਜ਼ਾਮ ਦੇ ਰਹੇ ਹਨ।

'ਡ੍ਰੀਮੀਆਤਾ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਏ ਜਾ ਰਹੇ ਇਸ ਸੀਰੀਅਲ ਦਾ ਨਿਰਮਾਣ ਸਰਗੁਣ ਮਹਿਤਾ ਅਤੇ ਰਵੀ ਦੂਬੇ ਕਰ ਰਹੇ ਹਨ, ਜੋ ਦੋਨੋਂ ਇਸ ਤੋਂ ਪਹਿਲਾਂ ਕਈ ਮਕਬੂਲ ਸੀਰੀਅਲਜ਼ ਅਤੇ ਸੋਸ਼ਲ ਪਲੇਟਫਾਰਮ ਸੀਰੀਜ਼ ਦਾ ਨਿਰਮਾਣ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ।

Ramandeep Singh
Ramandeep Singh (Pic Credit: Special Arrangement)

ਪੰਜਾਬ ਦੇ ਬੈਕਡ੍ਰਾਪ ਆਧਾਰਿਤ ਉਕਤ ਸ਼ੋਅ ਦੀ ਸਟਾਰ-ਕਾਸਟ ਵਿੱਚ ਜਸਮੀਤ ਕੌਰ, ਸਇਅਦ ਰਜਾ ਅਹਿਮਦ, ਸੰਗੀਤਾ ਘੋਸ਼, ਦਿੱਗਵਿਜੇ ਪਰੋਹਿਤ, ਸੈਫਾਲੀ ਰਾਣਾ, ਚੇਤਨਾ ਸਿੰਘ, ਅਨਮੋਲ ਗੁਪਤਾ, ਆਂਚਲ ਖੁਰਾਣਾ ਸ਼ੁਮਾਰ ਹਨ, ਜਿੰਨ੍ਹਾਂ ਨਾਲ ਬੇਹੱਦ ਮਹੱਤਵਪੂਰਨ ਕਿਰਦਾਰ ਨੂੰ ਪਲੇਅ ਕਰ ਰਹੇ ਹਨ ਅਦਾਕਾਰ ਰਮਨਦੀਪ ਸਿੰਘ ਸੁਰ, ਜੋ ਅਪਣੇ ਇਸ ਨਵੇਂ ਪ੍ਰੋਜੈਕਟ ਅਤੇ ਇਸ ਵਿਚਲੇ ਰੋਲ ਨੂੰ ਲੈ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਦਿਲ ਨੂੰ ਛੂਹ ਲੈਣ ਵਾਲੇ ਕਹਾਣੀ-ਸਾਰ ਅਧਾਰਿਤ ਇਸ ਸ਼ੋਅ ਵਿੱਚ ਸੰਨੀ ਬਰਾੜ ਨਾਂਅ ਦੇ ਪੰਜਾਬੀ ਨੌਜਵਾਨ ਦਾ ਰੋਲ ਅਦਾ ਕਰ ਰਹੇ ਰਮਨਦੀਪ ਸਿੰਘ, ਜਿੰਨ੍ਹਾਂ ਦੱਸਿਆ ਕਿ 'ਉਡਾਰੀਆਂ' ਤੋਂ ਬਾਅਦ ਇੱਕ ਵਾਰ ਫਿਰ 'ਡ੍ਰੀਮੀਆਤਾ ਪ੍ਰੋਡੋਕਸ਼ਨ' ਦੇ ਨਾਲ ਕੰਮ ਕਰਨਾ ਉਨ੍ਹਾਂ ਲਈ ਬੇਹੱਦ ਮਾਣ ਵਾਲੀ ਗੱਲ ਹੈ, ਜਿੰਨ੍ਹਾਂ ਦੁਆਰਾ ਇਸ ਅਹਿਮ ਭੂਮਿਕਾ ਪ੍ਰਤੀ ਉਸ ਪ੍ਰਤੀ ਵਿਸ਼ਵਾਸ ਪ੍ਰਗਟਾਇਆ ਗਿਆ।

Ramandeep Singh
Ramandeep Singh (Pic Credit: Special Arrangement)

ਮੂਲ ਰੂਪ ਵਿੱਚ ਪੰਜਾਬ ਦੇ ਦੁਆਬਾ ਅਧੀਨ ਆਉਂਦੇ ਫਗਵਾੜਾ ਨਾਲ ਸੰਬੰਧਿਤ ਹਨ ਇਹ ਹੋਣਹਾਰ ਅਦਾਕਾਰ, ਜਿੰਨ੍ਹਾਂ ਦੇ ਹਾਲੀਆ ਕਰੀਅਰ ਦੌਰਾਨ ਕੀਤੇ ਅਹਿਮ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ 'ਸੰਪੂਰਨਾ', ਜੀਟੀਵੀ ਦਾ 'ਸਹਿਜਵੀਰ' ਤੋਂ ਇਲਾਵਾ ਸਵਰਨ ਘਰ', 'ਸਾਂਝਾ ਸੁਫਨਾ' ਅਤੇ ਪੀਟੀਸੀ ਕ੍ਰਾਈਮ ਸੀਰੀਜ਼ 'ਖਬਰਦਾਰ' ਨੇ ਵੀ ਆਦਿ ਸ਼ਾਮਿਲ ਰਹੇ ਹਨ, ਜਿੰਨ੍ਹਾਂ ਵੱਲੋਂ ਇੰਨ੍ਹਾਂ ਵਿੱਚ ਨਿਭਾਏ ਵੱਖ-ਵੱਖ ਕਿਰਦਾਰਾਂ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: