ਨਵੇਂ ਅਵਤਾਰ ਅਤੇ ਅੰਦਾਜ਼ ਲਈ ਤਿਆਰ ਅਦਾਕਾਰ ਲਖਵਿੰਦਰ ਲੱਖਾ, ਜਲਦ ਇਸ ਮਹਿਲਾ ਪ੍ਰਧਾਨ ਵੈੱਬ ਸੀਰੀਜ਼ 'ਚ ਆਉਣਗੇ ਨਜ਼ਰ
ਪੰਜਾਬੀ ਅਦਾਕਾਰ ਲਖਵਿੰਦਰ ਲੱਖਾ ਜਲਦ ਹੀ ਦਰਸ਼ਕਾਂ ਦੇ ਸਨਮੁੱਖ ਨਵੇਂ ਅਵਤਾਰ ਵਿੱਚ ਨਜ਼ਰ ਆਉਣਗੇ।

By ETV Bharat Entertainment Team
Published : July 1, 2026 at 1:24 PM IST
ਚੰਡੀਗੜ੍ਹ: ਪੰਜਾਬ ਤੋਂ ਲੈ ਕੇ ਮੁੰਬਈ ਗਲਿਆਰਿਆਂ ਤੱਕ ਅਪਣੀ ਬਹੁ-ਆਯਾਮੀ ਅਦਾਕਾਰੀ ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਲਖਵਿੰਦਰ ਲੱਖਾ, ਜਿੰਨ੍ਹਾਂ ਵੱਲੋਂ ਅਲਹਦਾ ਸਿਰਜਨਾਤਮਕ ਲੀਹਾਂ ਉਸਾਰਨ ਦੀ ਹਮੇਸ਼ਾ ਰਹੀ ਸੋਚ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਵੈੱਬ ਸੀਰੀਜ਼ 'ਦਲੇਰ', ਜਿਸ ਵਿੱਚ ਇੱਕ ਹੋਰ ਨਵੇਂ ਅੰਦਾਜ਼ ਅਤੇ ਅਵਤਾਰ ਦੁਆਰਾ ਉਹ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਣਗੇ।
ਹਾਲ ਹੀ ਵਿੱਚ ਸਾਹਮਣੇ ਆਏ ਕਈ ਫਿਲਮੀ ਪ੍ਰੋਜੈਕਟਸ ਅਤੇ ਲਘੂ ਫਿਲਮਾਂ ਵਿੱਚ ਸ਼ਾਨਦਾਰ ਭੂਮਿਕਾਵਾਂ ਨਿਭਾਉਣ ਦਾ ਮਾਣ ਹਾਸਿਲ ਕਰ ਚੁੱਕੇ ਹਨ ਇਹ ਬਾਕਮਾਲ ਅਦਾਕਾਰ, ਜੋ ਅਪਣੀ ਉਕਤ ਪੰਜਾਬੀ ਵੈੱਬ ਸੀਰੀਜ਼ ਅਤੇ ਇਸ ਵਿਚਲੇ ਕਿਰਦਾਰ ਨੂੰ ਲੈ ਕੇ ਖਾਸੇ ਉਤਸ਼ਾਹਿਤ ਵਿਖਾਈ ਦੇ ਰਹੇ ਹਨ।
ਇਸੇ ਸੰਦਰਭ ਵਿੱਚ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਇਸ ਹੋਣਹਾਰ ਅਦਾਕਾਰ ਨੇ ਦੱਸਿਆ ਕਿ ਉਨ੍ਹਾਂ ਦੀ ਉਕਤ ਵੈੱਬ ਸੀਰੀਜ਼ ਹਿੰਮਤ ਨਾ ਹਾਰਨ ਵਾਲੀ ਇੱਕ ਪੰਜਾਬੀ ਕੁੜੀ ਦੀ ਕਹਾਣੀ ਅਤੇ ਇੱਕ ਔਰਤ ਪ੍ਰਧਾਨ ਵਿਸ਼ੇ ਤੇ ਅਧਾਰਿਤ ਹੈ, ਜਿਸ ਵਿੱਚ ਉਨਾਂ ਨੂੰ ਬੇਹੱਦ ਚੈਲੇਜਿੰਗ ਰੋਲ ਅਦਾ ਕਰਨ ਦਾ ਮੌਕਾ ਮਿਲਿਆ ਹੈ।
ਉਨਾਂ ਦੱਸਿਆ ਕਿ ਹੱਟਵੇਂ ਥੀਮ ਤਾਣੇ-ਬਾਣੇ 'ਚ ਬੁਣੇ ਗਏ ਇਸ ਪ੍ਰੋਜੈਕਟ ਵਿੱਚ ਉਨਾਂ ਵੱਲੋਂ ਮੁੱਖ ਖਲਨਾਇਕ ਦਾ ਕਿਰਦਾਰ ਨਿਭਾਇਆ ਗਿਆ ਹੈ, ਜਿੰਨ੍ਹਾਂ ਤੋਂ ਇਲਾਵਾ ਜਿੱਥੇ ਮੁੱਖ ਅਦਾਕਾਰਾ ਵਜੋਂ ਅੰਕਿਤਾ ਸ਼ਰਮਾ ਹੈ, ਉੱਥੇ ਨਾਲ ਹੀ ਅਮਨਿੰਦਰ ਸਿੰਘ, ਅਨੀਤਾ ਸ਼ਬਦੀਸ਼, ਬਲਜਿੰਦਰ ਕੌਰ, ਪ੍ਰਮੋਦ ਪੱਬੀ, ਅਸ਼ੀਸ਼ ਦੁੱਗਲ, ਜੈਸਮੀਨ ਮੀਨੂ, ਪੂਨਮ ਸੂਦ, ਇੱਕਤਰ ਸਿੰਘ, ਗੁਰਮੁੱਖ ਗਿੰਨੀ, ਅਨੂਪ ਧੀਮਾਨ ਆਦਿ ਵੱਲੋਂ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਨਿਭਾਏ ਗਏ ਹਨ।
ਮੂਲ ਰੂਪ ਪੰਜਾਬ ਦੇ ਮਾਲਵਾ ਖੇਤਰ ਨਾਲ ਸੰਬੰਧ ਰੱਖਦੇ ਹਨ ਇਹ ਪ੍ਰਤਿਭਾਵਾਨ ਅਦਾਕਾਰ, ਜਿੰਨ੍ਹਾਂ ਅਨੁਸਾਰ ਲਕੀਰ ਦਾ ਫਕੀਰ ਬਣਨਾ ਉਨ੍ਹਾਂ ਕਦੇ ਗਵਾਰਾ ਨਹੀਂ ਕੀਤਾ ਗਿਆ ਅਤੇ ਇਹੀ ਕਾਰਨ ਹੈ ਕਿ ਉਨਾਂ ਦੁਆਰਾ ਨਿਭਾਈ ਹਰ ਭੂਮਿਕਾ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਸਨੇਹ ਮਿਲਿਆ ਹੈ।
ਪਾਲੀਵੁੱਡ ਅਤੇ ਬਾਲੀਵੁੱਡ ਸਫਾਂ ਵਿੱਚ ਲਗਭਗ ਦੋ ਦਹਾਕਿਆ ਦਾ ਸਫ਼ਰ ਸਫਲਤਾਪੂਰਵਕ ਤੈਅ ਕਰ ਚੁੱਕੇ ਹਨ ਇਹ ਵਰਸਟਾਈਲ ਅਦਾਕਾਰ, ਜਿੰਨ੍ਹਾਂ ਵੱਲੋਂ ਹੁਣ ਤੱਕ ਦੇ ਕਰੀਅਰ ਦੌਰਾਨ ਕੀਤੇ ਗਏ ਅਹਿਮ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਇੰਨਾਂ ਵਿੱਚ ਸੋਹਾ ਅਲੀ ਸਟਾਰਰ '31 ਅਕਤੂਬਰ' ਤੋਂ ਇਲਾਵਾ 'ਕੌਣ ਕਰੇ ਇਨਸਾਫ', 'ਕਿਸਮਤ ਲਵ ਪੈਸਾ ਦਿੱਲੀ', 'ਦ ਹਿਡਨ ਸਟਰਾਈਕ', 'ਖਿਡਾਰੀ', 'ਜੱਟੀ ਪੰਦਰਾਂ ਮੁਰੱਬਿਆਂ ਵਾਲੀ' ਆਦਿ ਸ਼ਾਮਿਲ ਰਹੀਆਂ ਹਨ।
ਇਹ ਵੀ ਪੜ੍ਹੋ:

