ETV Bharat / entertainment

ਪੰਜਾਬੀ ਅਦਾਕਾਰ ਉਤੇ ਡਿੱਗਿਆ ਦੁੱਖਾਂ ਦਾ ਪਹਾੜ, ਕਰੀਬੀ ਦੀ ਹੋਈ ਮੌਤ

ਪੰਜਾਬੀ ਅਦਾਕਾਰ ਹੈਰੀ ਸਚਦੇਵਾ ਦੀ ਮਾਤਾ ਦਾ ਦੇਹਾਂਤ ਹੋ ਗਿਆ ਹੈ, ਜਿੰਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ।

ਪੰਜਾਬੀ ਅਦਾਕਾਰ ਉਤੇ ਡਿੱਗਿਆ ਦੁੱਖਾਂ ਦਾ ਪਹਾੜ
ਪੰਜਾਬੀ ਅਦਾਕਾਰ ਉਤੇ ਡਿੱਗਿਆ ਦੁੱਖਾਂ ਦਾ ਪਹਾੜ (Pic Credit: Instagram @Harry Sachdeva)
author img

By ETV Bharat Entertainment Team

Published : February 26, 2026 at 3:45 PM IST

1 Min Read
Choose ETV Bharat

ਚੰਡੀਗੜ੍ਹ: ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਸਫ਼ਲ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਅਦਾਕਾਰ ਹੈਰੀ ਸਚਦੇਵਾ, ਜਿਸ ਦੀ ਮਾਂ ਸ਼੍ਰੀਮਤੀ ਸੁਰਜੀਤ ਕੌਰ ਦਾ ਬੀਤੀ ਰਾਤ ਅਚਾਨਕ ਦੇਹਾਂਤ ਹੋ ਗਿਆ ਹੈ, ਜਿੰਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਉਨ੍ਹਾਂ ਦੇ ਗ੍ਰਹਿ ਨਗਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਜਾਵੇਗਾ।

ਪਰਿਵਾਰਿਕ ਹਵਾਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਰਹੂਮ ਮਾਤਾ ਜੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿਸ ਦੇ ਚੱਲਦਿਆਂ ਹੀ ਉਹ ਇਸ ਜਹਾਨ ਤੋਂ ਰੁਖ਼ਸਤ ਹੋ ਗਏ, ਜਿੰਨ੍ਹਾਂ ਦਾ ਅਦਾਕਾਰ ਹੈਰੀ ਸਚਦੇਵਾ ਦੀ ਸਫਲਤਾ ਅਤੇ ਸੁਫਨਿਆਂ ਨੂੰ ਸਕਾਰ ਦੇਣ ਵਿੱਚ ਹਮੇਸ਼ਾ ਅਹਿਮ ਯੋਗਦਾਨ ਰਿਹਾ, ਜੋ ਉਨ੍ਹਾਂ ਲਈ ਪ੍ਰੇਰਨਾ ਸਰੋਤ ਵੀ ਰਹੇ।

ਹੈਰੀ ਸਚਦੇਵਾ
ਹੈਰੀ ਸਚਦੇਵਾ (Pic Credit: Special Arrangement)

ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਅਤੇ ਅਦਾਕਾਰ ਹੈਰੀ ਸਚਦੇਵਾ ਨਾਲ ਵੱਖ-ਵੱਖ ਸਿਨੇਮਾ ਸਖਸ਼ੀਅਤਾਂ ਵੱਲੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਜਿਸ ਮੱਦੇਨਜ਼ਰ ਹੀ ਅਦਾਕਾਰ ਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ, ਦਿਲਾਵਰ ਸਿੱਧੂ, ਗੁਰਮੀਤ ਸਾਜਨ, ਪ੍ਰਕਾਸ਼ ਗਾਧੂ, ਗੁਰਪ੍ਰੀਤ ਤੋਤੀ, ਨਿਰਦੇਸ਼ਕ ਅਮਿਤੋਜ ਮਾਨ, ਰਤਨ ਔਲਖ, ਬਿਕਰਮ ਗਿੱਲ, ਦੇਵੀ ਸ਼ਰਮਾ, ਮਨਜੀਤ ਸਿੰਘ ਟੋਨੀ, ਲਾਈਨ ਨਿਰਮਾਤਾ ਦਰਸ਼ਨ ਔਲਖ, ਕਲਾ ਨਿਰਦੇਸ਼ਕ ਤੀਰਥ ਗਿੱਲ, ਕਾਜੀ ਰਫ਼ੀਕ ਅਲੀ, ਅਦਾਕਾਰਾ ਪ੍ਰੀਤ ਕਿਰਨ, ਗਾਇਕ ਹਰਿੰਦਰ ਸੰਧੂ, ਵਿੱਕੀ ਮਾਣੇਵਾਲੀਆ, ਕਰਮ ਕੌਰ ਵੱਲੋਂ ਸੰਵੇਦਨਾ ਪ੍ਰਗਟ ਦਾ ਇਜ਼ਹਾਰ ਕੀਤਾ ਗਿਆ।

ਪੰਜਾਬੀ ਅਦਾਕਾਰ ਹੈਰੀ ਸਚਦੇਵਾ
ਪੰਜਾਬੀ ਅਦਾਕਾਰ ਹੈਰੀ ਸਚਦੇਵਾ (Pic Credit: Instagram @Harry Sachdeva)

ਪੰਜਾਬ ਦੇ ਮਲਵਈ ਅਤੇ ਇਤਿਹਾਸਕ ਜਿਲ੍ਹੇ ਸ਼੍ਰੀ ਮੁਕਤਸਰ ਸਾਹਿਬ ਨਾਲ ਸੰਬੰਧਿਤ ਹਨ ਅਦਾਕਾਰ ਹੈਰੀ ਸਚਦੇਵਾ, ਜੋ ਅਪਣੇ ਅੰਗਰੇਜ਼ ਲੁੱਕ ਮੁਹਾਂਦਰੇ ਦੇ ਚੱਲਦਿਆਂ ਬਾਲੀਵੁੱਡ ਦੀਆਂ ਕਈ ਵੱਡੀਆਂ ਅਤੇ ਪੀਰੀਅਡ ਫਿਲਮਾਂ ਵਿੱਚ ਅਪਣੀ ਬਹੁ-ਆਯਾਮੀ ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਹਨ, ਜਿਸ ਤੋਂ ਇਲਾਵਾ ਪਾਲੀਵੁੱਡ ਅਤੇ ਸਟੇਜ ਸ਼ੋਅ ਦੀ ਦੁਨੀਆਂ ਵਿੱਚ ਵੀ ਉਹ ਚੋਖੀ ਭੱਲ ਕਾਇਮ ਕਰ ਚੁੱਕੇ ਹਨ, ਜੋ ਕੈਨੇਡਾ ਅਤੇ ਇੰਗਲੈਂਡ ਵਿੱਚ ਹੋਏ ਕਈ ਇੰਟਰਨੈਸ਼ਨਲ ਕਲਾ ਸ਼ੋਅਜ਼ ਵਿੱਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾ ਚੁੱਕੇ ਹਨ।

ਇਹ ਵੀ ਪੜ੍ਹੋ: