ETV Bharat / entertainment

ਗੁਰੂ ਦੀ ਨਗਰੀ ਪੁੱਜੀ ਚਰਚਿਤ ਬਾਲੀਵੁੱਡ ਅਦਾਕਾਰਾ ਪ੍ਰਿਸ਼ਾ ਸਿੰਘ, ਸ਼੍ਰੀ ਹਰਮਿੰਦਰ ਸਾਹਿਬ ਵਿਖੇ ਹੋਈ ਨਤਮਸਤਕ

ਚਰਚਿਤ ਬਾਲੀਵੁੱਡ ਅਦਾਕਾਰਾ ਪ੍ਰਿਸ਼ਾ ਸਿੰਘ ਨੇ ਹਾਲ ਹੀ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।

Prisha Singh
Prisha Singh (Pic Credit: Special Arrangement)
author img

By ETV Bharat Entertainment Team

Published : January 10, 2026 at 4:31 PM IST

2 Min Read
Choose ETV Bharat

ਚੰਡੀਗੜ੍ਹ: ਨਵੇਂ ਵਰ੍ਹੇ 2026 ਦਾ ਅਗਾਜ਼ ਹੁੰਦਿਆਂ ਹੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿਨੇਮਾ ਅਤੇ ਸੰਗੀਤ ਸਿਤਾਰਿਆਂ ਦੀ ਆਮਦ ਵਿੱਚ ਚੌਖਾ ਵਾਧਾ ਦਰਜ ਹੁੰਦਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਹੀ ਬਾਲੀਵੁੱਡ ਦੀ ਇੱਕ ਹੋਰ ਚਰਚਿਤ ਅਦਾਕਾਰਾ ਪ੍ਰਿਸ਼ਾ ਸਿੰਘ ਵੀ ਅੱਜ ਇਸ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਵਿਖੇ ਉਚੇਚੇ ਤੌਰ ਉਤੇ ਪੁੱਜੀ, ਜਿੰਨ੍ਹਾਂ ਨੇ ਇਸ ਧਰਤੀ ਵਿਖੇ ਰੂਹਾਨੀਅਤ ਦਾ ਪਾਵਨ ਦਰ ਮੰਨੇ ਜਾਂਦੇ ਸ਼੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨ ਏ ਦੀਦਾਰ ਕਰਦਿਆਂ ਅਪਣੀ ਆਸਥਾ ਦਾ ਵੀ ਪ੍ਰਗਟਾਵਾ ਕਰਵਾਇਆ।

ਉੱਤਰ ਪ੍ਰਦੇਸ਼ ਦੇ ਕਾਨਪੁਰ ਨਾਲ ਸੰਬੰਧਤ ਇਹ ਹੋਣਹਾਰ ਅਤੇ ਖੂਬਸੂਰਤ ਅਦਾਕਾਰਾ ਅੱਜਕੱਲ੍ਹ ਮੁੰਬਈ ਗਲਿਆਰਿਆਂ ਵਿੱਚ ਨਵੇਂ ਚਰਚਿਤ ਦੇ ਤੌਰ ਉਤੇ ਉੱਭਰ ਰਹੀ ਹੈ, ਜਿਸ ਨੇ ਗਲੈਮਰ ਦੀ ਇਸ ਦੁਨੀਆ ਵਿੱਚ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਅਪਣਾ ਅਧਾਰ ਦਾਇਰਾ ਕਾਫ਼ੀ ਵਿਸ਼ਾਲ ਕਰ ਲਿਆ ਹੈ।

ਹਿੰਦੀ ਦੇ ਨਾਲ-ਨਾਲ ਪੰਜਾਬੀ, ਅੰਗਰੇਜ਼ੀ ਅਤੇ ਭੋਜਪੁਰੀ ਭਾਸ਼ਾਵਾਂ ਵਿੱਚ ਵੀ ਖਾਸੀ ਮੁਹਾਰਤ ਰੱਖਦੀ ਹੈ ਇਹ ਬਾਕਮਾਲ ਅਦਾਕਾਰਾ, ਜਿਸ ਵੱਲੋਂ ਹਾਲੀਆ ਅਦਾਕਾਰੀ ਸਫ਼ਰ ਦੌਰਾਨ ਕੀਤੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ ਅਤੇ "ਬਡੀ", "ਜਾਸੂਸੀ" ਅਤੇ "ਗੁਲਾਬੋ ਸੀਤਾਬੋ" ਆਦਿ ਫਿਲਮਾਂ ਵੀ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਵਿੱਚ ਉਸ ਦੁਆਰਾ ਨਿਭਾਏ ਵੱਖ-ਵੱਖ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਬੇਹੱਦ ਸਰਾਹਿਆ ਗਿਆ ਹੈ।

ਪ੍ਰਿਸ਼ਾ ਸਿੰਘ
ਪ੍ਰਿਸ਼ਾ ਸਿੰਘ (Pic Credit: Special Arrangement)

ਅਦਾਕਾਰੀ ਦੇ ਨਾਲ-ਨਾਲ ਡਾਂਸ ਅਤੇ ਗਾਉਣ ਦਾ ਵੀ ਸ਼ੌਂਕ ਰੱਖਦੀ ਇਸ ਅਦਾਕਾਰਾ ਨੇ ਅਪਣੇ ਇਸ ਪੰਜਾਬ ਦੌਰੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ ਧਾਰਮਿਕ ਅਤੇ ਰੂਹਾਨੀਅਤ ਰੰਗਾਂ ਵਿੱਚ ਰੰਗ ਕੇ ਕੀਤੀ ਜਾਵੇ ਤਾਂ ਇਸ ਤੋਂ ਚੰਗਾ ਅਗਾਜ਼ ਕਿਸੇ ਹੋਰ ਰੂਪ ਵਿੱਚ ਕਦੇ ਨਹੀਂ ਹੋ ਸਕਦਾ।

ਪ੍ਰਿਸ਼ਾ ਸਿੰਘ
ਪ੍ਰਿਸ਼ਾ ਸਿੰਘ (Pic Credit: Special Arrangement)

ਉਨ੍ਹਾਂ ਅੱਗੇ ਦੱਸਿਆ ਕਿ ਸਮੇਂ ਦਰ ਸਮੇਂ ਕਰੀਅਰ ਰੁਝੇਵਿਆਂ 'ਚੋਂ ਕੁਝ ਫੁਰਸਤ ਮਿਲਦਿਆਂ ਹੀ ਉਹ ਇਸ ਪਾਵਨ ਅਤੇ ਪਵਿੱਤਰ ਨਗਰੀ ਵਿਖੇ ਆਉਣਾ ਕਾਫ਼ੀ ਪਸੰਦ ਕਰਦੀ ਹੈ ਅਤੇ ਹੁਣ ਵੀ ਉਸ ਨੂੰ ਇੱਥੇ ਆ ਕੇ ਸ਼੍ਰੀ ਹਰਮਿੰਦਰ ਸਾਹਿਬ ਦੀ ਪਰਿਕ੍ਰਮਾ ਕਰਕੇ ਬਹੁਤ ਹੀ ਚੰਗਾ ਲੱਗਿਆ ਅਤੇ ਅਨੂਠਾ ਅਹਿਸਾਸ ਵੀ ਹੋਇਆ।

ਪ੍ਰਿਸ਼ਾ ਸਿੰਘ
ਪ੍ਰਿਸ਼ਾ ਸਿੰਘ (Pic Credit: Special Arrangement)

ਉਨ੍ਹਾਂ ਦੱਸਿਆ ਕਿ ਯੂਪੀ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਪੰਜਾਬ ਦਾ ਹਰਿਆਲੀ ਭਰਪੂਰ ਚੁਗਿਰਦਾ ਅਤੇ ਇਥੋਂ ਦਾ ਵੰਨ-ਸਵੰਨਾਂ ਮਾਹੌਲ ਉਨ੍ਹਾਂ ਨੂੰ ਹਮੇਸ਼ਾ ਅਪਣੇ ਵੱਲ ਖਿੱਚਦਾ ਰਹਿੰਦਾ ਹੈ, ਜਿਸ ਦੇ ਮੱਦੇ ਨਜ਼ਰ ਹੀ ਉਹ ਇਸ ਦੌਰੇ ਦੌਰਾਨ ਇੱਥੋਂ ਦੇ ਕੁਝ ਹੋਰਨਾਂ ਹਿੱਸਿਆਂ ਨੂੰ ਵੀ ਵੇਖਣਾ ਅਤੇ ਇੱਥੋ ਦੇ ਲਜੀਜ ਖਾਣਿਆਂ ਦਾ ਵੀ ਆਨੰਦ ਮਾਣਨਾ ਪਸੰਦ ਕਰੇਗੀ।

ਇਹ ਵੀ ਪੜ੍ਹੋ: