ETV Bharat / entertainment

ਬਾਲੀਵੁੱਡ 'ਚ ਨਵੇਂ ਅਧਿਆਏ ਵੱਲ ਵਧੇ ਪਾਲੀਵੁੱਡ ਨਿਰਦੇਸ਼ਕ ਰੋਹਿਤ ਜੁਗਰਾਜ, ਅਜੇ ਦੇਵਗਨ ਦੀ ਨਵੀਂ ਫਿਲਮ ਦਾ ਕਰਨਗੇ ਨਿਰਦੇਸ਼ਨ

ਰੋਹਿਤ ਜੁਗਰਾਜ ਪੰਜਾਬੀ ਸਿਨੇਮਾ ਤੋਂ ਬਾਅਦ ਹੁਣ ਬਾਲੀਵੁੱਡ ਸਿਨੇਮਾ ਵਿੱਚ ਵੀ ਆਪਣੇ ਕਲਾ ਦਾ ਜੌਹਰ ਦਿਖਾਉਣ ਲਈ ਤਿਆਰ ਹਨ।

ਰੋਹਿਤ ਜੁਗਰਾਜ ਦੀ ਬਾਲੀਵੁੱਡ ਫਿਲਮ
ਰੋਹਿਤ ਜੁਗਰਾਜ ਦੀ ਬਾਲੀਵੁੱਡ ਫਿਲਮ (Pic Credit: Special Arrangement)
author img

By ETV Bharat Entertainment Team

Published : September 3, 2026 at 12:37 PM IST

1 Min Read
Choose ETV Bharat

ਚੰਡੀਗੜ੍ਹ: ਸਾਲ 2014 ਵਿੱਚ ਆਈ ਅਤੇ ਸੁਪਰ-ਡੁਪਰ ਹਿੱਟ ਰਹੀ ਗਿੱਪੀ ਗਰੇਵਾਲ ਸਟਾਰਰ 'ਜੱਟ ਜੇਮਸ ਬਾਂਡ' ਨਾਲ ਬਤੌਰ ਫਿਲਮਕਾਰ ਪਾਲੀਵੁੱਡ ਸਫਾਂ ਵਿੱਚ ਧਮਾਕੇਦਾਰ ਆਮਦ ਦਾ ਪ੍ਰਗਟਾਅ ਕਰਵਾਉਣ ਵਿੱਚ ਸਫ਼ਲ ਰਹੇ ਰੋਹਿਤ ਜੁਗਰਾਜ, ਜੋ ਹੁਣ ਬਾਲੀਵੁੱਡ ਵਿੱਚ ਇੱਕ ਨਵੇਂ ਅਧਿਆਏ ਵੱਲ ਵਧਣ ਜਾ ਰਹੇ ਹਨ, ਜਿੰਨਾਂ ਨੂੰ ਅਜੇ ਦੇਵਗਨ ਵੱਲੋਂ ਅਪਣੇ ਪ੍ਰੋਡੋਕਸ਼ਨ ਹਾਊਸ ਦੀ ਸ਼ੁਰੂ ਹੋਣ ਜਾ ਰਹੀ ਆਉਣ ਵਾਲੀ ਵੱਡੀ ਫਿਲਮ ਦਾ ਬਤੌਰ ਨਿਰਦੇਸ਼ਕ ਅਹਿਮ ਹਿੱਸਾ ਬਣਾਇਆ ਗਿਆ ਹੈ।

'ਦੇਵਗਨ ਸਟੂਡਿਓਜ਼' ਅਤੇ 'ਪਨੋਰਮਾ ਸਟੂਡਿਓਜ਼ ਦੇ ਬੈਨਰਸ' ਅਤੇ ਸੁਯੰਕਤ ਨਿਰਮਾਣ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਹੈ ਉਕਤ ਪ੍ਰਭਾਵਪੂਰਨ ਫਿਲਮ, ਜਿਸ ਵਿੱਚ ਅਜੇ ਦੇਵਗਨ ਮੁੱਖ ਰੋਲ ਅਦਾ ਕਰ ਰਹੇ ਹਨ, ਜਿੰਨਾਂ ਤੋਂ ਇਲਾਵਾ ਹੋਰਨਾਂ ਕਲਾਕਾਰਾਂ ਦੇ ਨਾਵਾਂ ਅਤੇ ਇਸ ਨਾਲ ਜੁੜੇ ਖਾਸ ਪਹਿਲੂਆਂ ਨੂੰ ਹਾਲ ਫ਼ਿਲਹਾਲ ਰਿਵੀਲ ਨਹੀਂ ਕੀਤਾ ਗਿਆ।

ਹਾਲ ਹੀ ਵਿੱਚ ਸਾਹਮਣੇ ਆਈ 'ਸ਼ੈਤਾਨ' ਦੀ ਸਫ਼ਲਤਾ ਤੋਂ ਬਾਅਦ ਇਹ ਅਜੇ ਦੇਵਗਨ ਦੀ ਦੂਜੀ ਹੌਰਰ-ਥ੍ਰਿਲਰ ਫਿਲਮ ਹੋਵੇਗੀ, ਜਦਕਿ ਰੋਹਿਤ ਜੁਗਰਾਜ ਦੇ ਕਰੀਅਰ ਦੀ ਪਹਿਲੀ ਚਰਚਿਤ ਫਿਲਮ ਹੋਵੇਗੀ, ਜਦਕਿ ਇਸ ਤੋਂ ਪਹਿਲਾਂ ਉਹ ਐਕਸ਼ਨ ਅਤੇ ਕਾਮੇਡੀ ਫਿਲਮਾਂ ਨਾਲ ਨਿਰਦੇਸ਼ਕ ਵਜੋਂ ਜੁੜੇ ਰਹੇ ਹਨ, ਜਿੰਨਾਂ 'ਚ ਦਿਲਜੀਤ ਦੁਸਾਂਝ ਦੀ ਮੁੱਖ ਭੂਮਿਕਾ ਨਾਲ ਸਜੀ ਅਤੇ 2015 ਵਿਚ ਆਈ ਫਿਲਮ 'ਸਰਦਾਰਜੀ' ਵੀ ਸ਼ਾਮਿਲ ਰਹੀ ਹੈ, ਜਿਸ ਨੇ ਦਿਲਜੀਤ ਦੁਸਾਂਝ ਦੇ ਕਰੀਅਰ ਨੂੰ ਸ਼ੁਰੂਆਤੀ ਉਭਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।

ਜ਼ਿਕਕਯੋਗ ਹੈ ਕਿ ਸੋਨੀ ਲਿਵ ਉੱਪਰ ਪ੍ਰਸਾਰਿਤ ਹਿੰਦੀ ਵੈੱਬ ਸੀਰੀਜ਼ 'ਚਮਕ' ਨੂੰ ਲੈ ਕੇ ਖਾਸੀ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਰੋਹਿਤ ਜੁਗਰਾਜ, ਜਿੰਨਾਂ ਦੀ ਇਸ ਬਹੁ-ਚਰਚਿਤ ਸੀਰੀਜ਼ ਵਿੱਚ ਪਰਮਵੀਰ ਸਿੰਘ ਚੀਮਾ, ਈਸ਼ਾ ਤਲਵਾਰ, ਆਕਾਸਾ ਸਿੰਘ, ਮਨੋਜ ਪਵਾ, ਮੁਕੇਸ਼ ਛਾਬੜਾ, ਪ੍ਰਿੰਸ ਕੰਵਲਜੀਤ ਸਿੰਘ ਵੀ ਅਹਿਮ ਹਿੱਸਾ ਰਹੇ।

ਇਹ ਵੀ ਪੜ੍ਹੋ: