ETV Bharat / entertainment

ਨਵੇਂ ਪ੍ਰੋਜੈਕਟ ਨਾਲ ਧੂੰਮਾਂ ਪਾਉਣ ਲਈ ਤਿਆਰ ਅਮਨ ਧਾਲੀਵਾਲ, ਪਹਿਲੀ ਝਲਕ ਹੋਈ ਰਿਲੀਜ਼

ਅਮਨ ਧਾਲੀਵਾਲ ਜਲਦ ਹੀ ਨਵੇਂ ਪ੍ਰੋਜੈਕਟ ਵਿੱਚ ਨਜ਼ਰ ਆਉਣਗੇ, ਜਿਸ ਤੋਂ ਉਨਾਂ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ।

ਅਮਨ ਧਾਲੀਵਾਲ
ਅਮਨ ਧਾਲੀਵਾਲ (Pic Credit: Special Arrangement)
author img

By ETV Bharat Entertainment Team

Published : August 29, 2026 at 9:58 AM IST

1 Min Read
Choose ETV Bharat

ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸਿਨੇਮਾ ਦੀ ਦੁਨੀਆ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਸਥਾਪਿਤ ਕਰ ਲੈਣ ਵਿੱਚ ਸਫ਼ਲ ਰਹੇ ਹਨ ਨੌਜਵਾਨ ਅਤੇ ਪ੍ਰਤਿਭਾਵਾਨ ਅਦਾਕਾਰ ਅਮਨ ਧਾਲੀਵਾਲ, ਜੋ ਕਿਰਦਾਰਾਂ ਨੂੰ ਵੰਨ-ਸੁਵੰਨਤਾ ਭਰਿਆ ਰੂਪ ਦੇਣ ਦੀ ਅਪਣਾਈ ਸੋਚ ਅਧੀਨ ਅਪਣੇ ਇੱਕ ਹੋਰ ਨਵੇਂ ਅੰਦਾਜ਼ ਅਤੇ ਅਵਤਾਰ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣ ਲਈ ਤਿਆਰ ਹਨ, ਜਿੰਨਾਂ ਵੱਲੋਂ ਅਪਣੇ ਨਵੇਂ ਅਤੇ ਵੱਡੇ ਫਿਲਮ ਪ੍ਰੋਜੈਕਟ ਦੀ ਪਹਿਲੀ ਲੁੱਕ ਨੂੰ ਰਿਵੀਲ ਕਰ ਦਿੱਤਾ ਗਿਆ ਹੈ।

ਇਸੇ ਸੰਬੰਧਤ ਅਪਣੇ ਖੁਸ਼ੀ ਅਤੇ ਉਤਸ਼ਾਹ ਭਰੇ ਰੋਂਅ ਦਾ ਇਜ਼ਹਾਰ ਕਰਦਿਆਂ ਇਸ ਹੋਣਹਾਰ ਅਦਾਕਾਰ ਨੇ ਦੱਸਿਆ ਕਿ ਪੰਜਾਬੀ ਅਤੇ ਪਠਾਨੀ ਪਹਿਰਾਵੇ ਦੀ ਖੂਬਸੂਰਤ ਸੁਮੇਲਤਾ ਦਾ ਪ੍ਰਗਟਾਅ ਕਰਵਾਏਗਾ ਉਨਾਂ ਦਾ ਇਹ ਨਵਾਂ ਬਹੁ ਪ੍ਰਭਾਵੀ ਰੋਲ, ਜੋ 'ਪੈਰਾਮਾਊਂਟ ਪਿਕਚਰਸ' (ਹਾਲੀਵੁੱਡ ਦੀ ਨਾਮੀ ਗਿਰਾਮੀ ਫਿਲਮ ਨਿਰਮਾਣ ਕੰਪਨੀ) ਦੀ ਆਉਣ ਵਾਲੀ ਵੱਡੀ ਫਿਲਮ 'ਚ ਦਰਸ਼ਕ ਵੇਖ ਸਕਣਗੇ, ਜਿਸ ਸੰਬੰਧਤ ਮੁਕੰਮਲ ਪਹਿਲੂਆਂ ਨੂੰ ਨਿਰਮਾਣ ਟੀਮ ਵੱਲੋਂ ਜਲਦ ਹੀ ਸਾਹਮਣੇ ਲਿਆਂਦਾ ਜਾਵੇਗਾ।

ਉਕਤ ਸੰਦਰਭ ਵਿੱਚ ਹੀ ਦੱਸਣਾ ਬਣਦਾ ਹੈ ਕਿ ਪੈਰਾਮਾਉਂਟ ਪਿਕਚਰਜ਼ ਇੱਕ ਮਸ਼ਹੂਰ ਅਮਰੀਕੀ ਫਿਲਮ ਨਿਰਮਾਣ ਅਤੇ ਡਿਸਟਰੀਬਿਊਸ਼ਨ ਕੰਪਨੀ ਹੈ, ਜੋ ਲਾਸ ਏਂਜਲਸ, ਕੈਲੀਫੋਰਨੀਆ ਵਿੱਚ ਸਥਿਤ ਹੈ। ਹਾਲੀਵੁੱਡ ਦੀਆਂ ਦਿੱਗਜ ਹਸਤੀਆਂ ਐਡੋਲਫ ਜ਼ੁਕੋਰ, ਜੇਸੀ ਐਲ ਲਾਸਕੀ ਅਤੇ ਡਬਲਯੂ. ਡਬਲਯੂ. ਹਾਡਕਿਨਸਨ ਵੱਲੋਂ ਵਜ਼ੂਦ ਵਿੱਚ ਲਿਆਂਦੀ ਗਈ ਉਕਤ ਫਿਲਮ ਨਿਰਮਾਣ ਕੰਪਨੀ ਦੁਆਰਾ ਨਿਰਮਿਤ ਕੀਤੀਆਂ ਗਈਆਂ ਮਸ਼ਹੂਰ ਫਿਲਮਾਂ ਵਿੱਚ 'ਦ ਗੌਡਫਾਦਰ', 'ਫੋਰੈਸਟ ਗੰਪ', 'ਟਾਈਟੈਨਿਕ' ਅਤੇ 'ਟੌਪ ਗਨ' ਮੈਵਰਿਕ ਆਦਿ ਸ਼ਾਮਿਲ ਰਹੀਆਂ ਹਨ।

ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਤਰਸੇਮ ਜੱਸੜ ਸਟਾਰਰ 'ਦਸਤਾਰ' ਵਿੱਚ ਨਿਭਾਈ ਭੂਮਿਕਾ ਨੂੰ ਲੈ ਕੇ ਵੀ ਖਾਸੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਇਹ ਬਾਕਮਾਲ ਅਦਾਕਾਰ, ਜਿੰਨਾਂ ਨੇ ਅਪਣੀ ਹਰ ਫਿਲਮ ਵਿੱਚ ਬਹੁ-ਆਯਾਮੀ ਕਾਬਲੀਅਤ ਦਾ ਲੋਹਾ ਮੰਨਵਾਉਣ ਦਾ ਮਾਣ ਹਾਸਿਲ ਕੀਤਾ ਹੈ।

ਇਹ ਵੀ ਪੜ੍ਹੋ: