ETV Bharat / entertainment

ਫਿਲਮ ਲਈ ਅਦਾਕਾਰਾ ਨੇ ਵਧਾਇਆ 14 ਕਿਲੋ ਭਾਰ, ਬੋਲੀ-ਇਹ ਭਿਆਨਕ ਸੁਪਨਾ ਸੀ...

ਅਦਾਕਾਰਾ ਨਿਮਿਸ਼ਾ ਸਜਯਨ ਨੇ ਖੁਲਾਸਾ ਕੀਤਾ ਕਿ ਉਸਨੇ ਫਿਲਮ 'ਬਬੀਤਾ ਸਿੰਘ ਰਿਪੋਰਟਿੰਗ' ਲਈ 14 ਕਿਲੋ ਭਾਗ ਵਧਾਇਆ।

ਬਬੀਤਾ ਸਿੰਘ ਰਿਪੋਰਟਿੰਗ
ਬਬੀਤਾ ਸਿੰਘ ਰਿਪੋਰਟਿੰਗ (Pic Credit: IANS/Poster)
author img

By ETV Bharat Entertainment Team

Published : September 3, 2026 at 10:44 AM IST

2 Min Read
Choose ETV Bharat

ਮੁੰਬਈ: ਅਦਾਕਾਰਾ ਨਿਮਿਸ਼ਾ ਸਜਯਨ ਨੇ 'ਬਬੀਤਾ ਸਿੰਘ ਰਿਪੋਰਟਿੰਗ' ਵਿੱਚ ਆਪਣੀ ਭੂਮਿਕਾ ਲਈ ਕੀਤੇ ਗਏ ਚੁਣੌਤੀਪੂਰਨ ਸਰੀਰਕ ਬਦਲਾਅ ਬਾਰੇ ਗੱਲ ਕੀਤੀ ਹੈ। ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਸਨੇ ਇਸ ਕਿਰਦਾਰ ਲਈ ਲਗਭਗ 14 ਕਿਲੋ ਭਾਰ ਵਧਾਇਆ ਅਤੇ ਰੋਜ਼ਾਨਾ 8,000 ਕੈਲੋਰੀ ਖਾਣ ਦੇ ਅਨੁਭਵ ਨੂੰ "ਪੂਰਨ ਭਿਆਨਕ ਸੁਪਨਾ" ਦੱਸਿਆ।

ਅੰਬਿਕਾ ਪੰਡਿਤ ਦੁਆਰਾ ਨਿਰਦੇਸ਼ਤ ਫਿਲਮ ਵਿੱਚ ਸਹਾਇਕ ਸਬ-ਇੰਸਪੈਕਟਰ ਬਬੀਤਾ ਸਿੰਘ ਦੀ ਭੂਮਿਕਾ ਨਿਭਾਉਣ ਵਾਲੀ ਨਿਮਿਸ਼ਾ ਨੇ ਨਿਊਜ਼ਵਾਇਰ ਨਾਲ ਇੱਕ ਵਿਸ਼ੇਸ਼ ਗੱਲਬਾਤ ਵਿੱਚ ਦੱਸਿਆ ਕਿ ਜਦੋਂ ਉਸਨੂੰ ਇਸ ਭੂਮਿਕਾ ਲਈ ਚੁਣਿਆ ਗਿਆ ਸੀ ਤਾਂ ਉਸਦਾ ਭਾਰ 58 ਕਿਲੋ ਸੀ।

ਫਿਰ ਉਸਨੇ ਕਿਰਦਾਰ ਲਈ ਭਾਰ ਵਧਾਉਣ ਲਈ ਵਿਸ਼ੇਸ਼ ਤੌਰ 'ਤੇ ਪੇਸ਼ੇਵਰਾਂ ਦੀ ਇੱਕ ਟੀਮ ਨਾਲ ਕੰਮ ਕਰਨਾ ਸ਼ੁਰੂ ਕੀਤਾ। ਅੰਤ ਵਿੱਚ 72 ਕਿਲੋਗ੍ਰਾਮ ਤੱਕ ਪਹੁੰਚ ਗਈ। ਇਸ ਤਬਦੀਲੀ ਬਾਰੇ ਬੋਲਦਿਆਂ ਨਿਮਿਸ਼ਾ ਨੇ ਕਿਹਾ, "ਹਾਂ, ਇਸ ਕਿਰਦਾਰ ਲਈ ਮੇਰਾ ਭਾਰ ਲਗਭਗ 14 ਕਿਲੋ ਵਧਿਆ। ਜਦੋਂ ਮੈਨੂੰ ਕਾਸਟ ਕੀਤਾ ਗਿਆ ਤਾਂ ਮੇਰਾ ਭਾਰ 58 ਕਿਲੋ ਸੀ, ਫਿਰ ਅਸੀਂ ਪੇਸ਼ੇਵਰਾਂ ਦੀ ਇੱਕ ਟੀਮ ਡਾ. ਸਿਧਾਂਤ ਕਰਨ ਨਾਲ ਭਾਰ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਹ 1,200 ਕੈਲੋਰੀ ਤੋਂ ਸ਼ੁਰੂ ਹੋਇਆ ਅਤੇ 8,000 ਕੈਲੋਰੀ ਤੱਕ ਚਲਾ ਗਿਆ।"

ਇੰਨੀ ਵੱਡੀ ਮਾਤਰਾ ਵਿੱਚ ਭੋਜਨ ਖਾਣ ਦੇ ਅਨੁਭਵ ਬਾਰੇ ਪੁੱਛੇ ਜਾਣ 'ਤੇ ਅਦਾਕਾਰਾ ਨੇ ਸਪੱਸ਼ਟਤਾ ਨਾਲ ਕਿਹਾ, "ਇਹ ਇੱਕ ਬੁਰਾ ਸੁਪਨਾ ਸੀ ਮੇਰੇ ਲਈ, ਇਹ ਸੱਚਮੁੱਚ ਇੱਕ ਭਿਆਨਕ ਸੁਪਨਾ ਸੀ। 8,000 ਕੈਲੋਰੀ ਬਹੁਤ ਹੈ। 8,000 ਕੈਲੋਰੀ ਦਾ ਮਤਲਬ ਹੈ ਬਹੁਤ ਜ਼ਿਆਦਾ ਭੋਜਨ, ਤੁਸੀਂ ਜਾਣਦੇ ਹੋ, ਮੈਂ ਸ਼ਾਬਦਿਕ ਤੌਰ 'ਤੇ ਆਪਣੇ ਆਪ ਨੂੰ ਖਾਣ ਲਈ ਮਜਬੂਰ ਕਰ ਰਹੀ ਸੀ। ਪਰ ਮੈਨੂੰ ਇਸ ਪ੍ਰਕਿਰਿਆ ਦਾ ਵੀ ਆਨੰਦ ਆਇਆ ਕਿਉਂਕਿ ਸ਼ਾਇਦ, ਇਹ ਮੈਨੂੰ ਮੇਰੇ ਕਿਰਦਾਰ ਦੇ ਨੇੜੇ ਲੈ ਆਇਆ, ਇਸ ਲਈ ਮੈਨੂੰ ਇਹ ਮਜ਼ੇਦਾਰ ਲੱਗਿਆ।"

ਨਿਮਿਸ਼ਾ ਦੀ ਬਬੀਤਾ ਦੀ ਭੂਮਿਕਾ ਲਈ ਇੱਕ ਸਰੀਰਕ ਤਬਦੀਲੀ ਬਹੁਤ ਮਹੱਤਵਪੂਰਨ ਸੀ। ਬਬੀਤਾ ਇੱਕ ਪੁਲਿਸ ਅਧਿਕਾਰੀ ਹੈ, ਜਿਸ ਵਿੱਚ ਆਤਮ-ਵਿਸ਼ਵਾਸ ਦੀ ਘਾਟ ਹੈ, ਕੰਮ 'ਤੇ ਅਕਸਰ ਨਜ਼ਰਅੰਦਾਜ਼ ਕੀਤੀ ਜਾਂਦੀ ਹੈ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਲਗਾਤਾਰ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦੀ ਹੈ।

ਨਿਮਿਸ਼ਾ ਨੇ ਇਹ ਵੀ ਦੱਸਿਆ ਕਿ ਉਸਨੇ 'ਬਬੀਤਾ ਸਿੰਘ ਰਿਪੋਰਟਿੰਗ' ਦੀ ਸ਼ੂਟਿੰਗ ਖਤਮ ਕਰਨ ਤੋਂ ਤੁਰੰਤ ਬਾਅਦ ਆਪਣਾ ਵਧਿਆ ਹੋਇਆ ਭਾਰ ਘਟਾਉਣਾ ਸ਼ੁਰੂ ਕਰ ਦਿੱਤਾ ਸੀ। "ਮੈਂ 1,000 ਕੈਲੋਰੀ ਰੋਜ਼ਾਨਾ ਲੈਣ ਲੱਗ ਪਈ ਅਤੇ ਬਹੁਤ ਮਿਹਨਤ ਕੀਤੀ।" ਨਿਮਿਸ਼ਾ ਨੇ ਕਿਹਾ।

ਨਿਊਜ਼ਵਾਇਰ ਨਾਲ ਗੱਲ ਕਰਦੇ ਹੋਏ ਉਸਨੇ ਪਹਿਲਾਂ ਆਪਣੀ ਦਿੱਖ ਬਾਰੇ ਜਨਤਕ ਰਾਏ 'ਤੇ ਚਰਚਾ ਕੀਤੀ ਸੀ, ਇਹ ਕਹਿੰਦੇ ਹੋਏ ਕਿ ਉਹ ਹੁਣ ਇੱਕ ਅਜਿਹੇ ਪੜਾਅ 'ਤੇ ਹੈ, ਜਿੱਥੇ ਅਜਿਹੀਆਂ ਟਿੱਪਣੀਆਂ ਹੁਣ ਉਸ ਨੂੰ ਪ੍ਰਭਾਵਿਤ ਨਹੀਂ ਕਰਦੀਆਂ। "ਲੋਕ ਅਕਸਰ ਮੇਰੇ ਦਿੱਖ ਬਾਰੇ ਰਾਏ ਬਣਾਉਂਦੇ ਹਨ, ਪਰ ਇਹ ਮੈਨੂੰ ਪਰੇਸ਼ਾਨ ਨਹੀਂ ਕਰਦਾ।" ਉਸਨੇ ਕਿਹਾ।

ਆਪਣੇ ਅਤੇ ਬਬੀਤਾ ਵਿਚਕਾਰ ਸਮਾਨਤਾਵਾਂ ਦਰਸਾਉਂਦੇ ਹੋਏ ਨਿਮਿਸ਼ਾ ਨੇ ਕਿਹਾ ਕਿ ਇੱਕ ਸਮਾਂ ਆਉਂਦਾ ਹੈ, ਜਦੋਂ ਵਾਰ-ਵਾਰ ਅਪਮਾਨ ਇੱਕ ਵਿਅਕਤੀ ਨੂੰ ਪ੍ਰਤੀਕਿਰਿਆ ਕਰਨ ਲਈ ਮਜ਼ਬੂਰ ਕਰਦਾ ਹੈ। "ਤੁਸੀਂ ਇਸਨੂੰ ਸਹਿਣ ਕਰਦੇ ਹੋ, ਪਰ ਅਪਮਾਨ ਦੀ ਇੱਕ ਸੀਮਾ ਹੁੰਦੀ ਹੈ; ਇੱਕ ਖਾਸ ਬਿੰਦੂ ਤੋਂ ਪਰੇ, ਤੁਸੀਂ ਪ੍ਰਤੀਕਿਰਿਆ ਕਰਨਾ ਸ਼ੁਰੂ ਕਰ ਦਿੰਦੇ ਹੋ।" ਉਸਨੇ ਕਿਹਾ ਇਹ ਗਤੀਸ਼ੀਲਤਾ ਬਬੀਤਾ ਦੇ ਸਫ਼ਰ ਵਿੱਚ ਵੀ ਸਪੱਸ਼ਟ ਹੈ।

ਇਹ ਵੀ ਪੜ੍ਹੋ: