ETV Bharat / entertainment

ਨਵੀਂ ਪੰਜਾਬੀ ਕਾਮੇਡੀ ਫਿਲਮ ਦਾ ਹੋਇਆ ਐਲਾਨ, ਪਰਵੀਨ ਕੁਮਾਰ ਕਰਨਗੇ ਨਿਰਦੇਸ਼ਨ

ਹਾਲ ਹੀ ਵਿੱਚ ਨਵੀਂ ਕਾਮੇਡੀ ਫਿਲਮ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਪਰਵੀਨ ਕੁਮਾਰ ਵੱਲੋਂ ਕੀਤਾ ਗਿਆ ਹੈ।

New Punjabi comedy film
New Punjabi comedy film (Pic Credit: Film Poster)
author img

By ETV Bharat Entertainment Team

Published : February 24, 2026 at 10:27 AM IST

|

Updated : February 24, 2026 at 10:33 AM IST

1 Min Read
Choose ETV Bharat

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਉਤਰਾਅ-ਚੜਾਅ ਭਰੇ ਦੌਰ ਦਰਮਿਆਨ ਨਵੀਆਂ ਸਰਗਰਮੀਆਂ ਵੀ ਜ਼ੋਰਾਂ-ਸ਼ੋਰਾਂ ਨਾਲ ਅੱਜਕੱਲ੍ਹ ਅਪਣਾ ਪੂਰਾ ਅਸਰ ਵਿਖਾ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਹੀ ਇੱਕ ਹੋਰ ਕਾਮੇਡੀ ਫਿਲਮ 'ਹਾਏ ਨੀ ਬੇਬੇ ਮੇਰੀਏ' ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

'ਓਮਜੀ ਸਿਨੇ ਵਰਲਡ' ਅਤੇ 'ਗੋਲਡ ਮੇਕਰ ਫਿਲਮਸ' ਦੇ ਬੈਨਰ ਅਤੇ 'ਸਾਇਆ ਫਿਲਮਸ ਦੀ ਐਸੋਸੀਏਸ਼ਨ' ਅਧੀਨ ਪੇਸ਼ ਕੀਤੀ ਜਾ ਰਹੀ ਹੈ ਉਕਤ ਫਿਲਮ, ਜਿਸ ਦਾ ਲੇਖਣ ਰਾਜੂ ਵਰਮਾ, ਜਦਕਿ ਨਿਰਦੇਸ਼ਨ ਪਰਵੀਨ ਕੁਮਾਰ ਕਰਨ ਜਾ ਰਹੇ ਹਨ, ਜੋ ਹਾਲ ਹੀ ਦੇ ਸਮੇਂ ਵਿੱਚ ਪ੍ਰਦਰਸ਼ਿਤ ਹੋਈ 'ਬੜਾ ਕਰਾਰਾ ਪੂਦਨਾ' ਤੋਂ ਇਲਾਵਾ 'ਨੀਂ ਮੈਂ ਸੱਸ ਕੁੱਟਣੀ' ਜਿਹੀਆਂ ਬਿਹਤਰੀਨ ਫਿਲਮਾਂ ਦਾ ਨਿਰਦੇਸ਼ਨ ਅਤੇ 'ਫਤਹਿ' ਅਤੇ 'ਦਾਰਾ' ਦਾ ਲੇਖਣ ਵੀ ਸਫ਼ਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ।

New Punjabi comedy film
New Punjabi comedy film (Pic Credit: Film Poster)

ਕਾਮੇਡੀ-ਡ੍ਰਾਮੈਟਿਕ ਕਹਾਣੀ-ਸਾਰ ਅਧਾਰਿਤ ਉਕਤ ਫਿਲਮ ਦਾ ਨਿਰਮਾਣ ਆਸ਼ੂ ਮੁਨੀਸ਼ ਸਾਹਨੀ, ਰਾਜੂ ਵਰਮਾ ਅਤੇ ਗੁਰਪ੍ਰੀਤ ਸਿੰਘ ਨੀਟੂ ਕਰ ਰਹੇ ਹਨ, ਜਿੰਨ੍ਹਾਂ ਦੀ ਇਹ ਡਿਜੀਟਲ ਫਿਲਮ ਇਸੇ ਵਰ੍ਹੇ 2026 ਦੇ ਮੱਧ ਪੜਾਅ ਦੌਰਾਨ ਰਿਲੀਜ਼ ਕੀਤੀ ਜਾਵੇਗੀ।

ਮੇਨ ਸਟ੍ਰੀਮ ਸਿਰਜਨਾਤਮਕਤਾ ਤੋਂ ਲਾਂਭੇ ਹੱਟ ਕੇ ਬਣਾਈ ਜਾ ਰਹੀ ਹੈ ਇਹ ਫਿਲਮ, ਜੋ ਹਾਸੇ, ਡਰਾਮੇ ਅਤੇ ਭਾਵਨਾਵਾਂ ਦੇ ਖੂਬਸੂਰਤ ਸੁਮੇਲ ਅਧੀਨ ਬੁਣੀ ਗਈ ਹੈ, ਜਿਸ ਦੀ ਸਟਾਰ-ਕਾਸਟ ਵਿੱਚ ਨਿਰਮਲ ਰਿਸ਼ੀ, ਜਤਿੰਦਰ ਕੌਰ, ਮਹਿਤਾਬ ਵਿਰਕ, ਅਦਿੱਤੀ ਆਰਿਆ, ਸੀਮਾ ਕੌਸ਼ਲ, ਮਲਕੀਤ ਰੌਣੀ, ਪ੍ਰਕਾਸ਼ ਗਾਧੂ, ਰਵਿੰਦਰ ਮੰਡ, ਰਾਖੀ ਹੁੰਦਲ, ਦਿਲਾਵਰ ਸਿੱਧੂ, ਪਰਮਵੀਰ ਸਿੰਘ ਅਤੇ ਅਨਮੋਲ ਵਰਮਾ ਸ਼ਾਮਿਲ ਹਨ।

ਓਧਰ ਜੇਕਰ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਦੁਆਰਾ ਇੱਕ ਵਾਰ ਮੁੜ ਸਿਨੇਮਾ ਸਥਾਪਤੀ ਲਈ ਯਤਨਸ਼ੀਲ ਹੋਣਗੇ ਗਾਇਕ ਮਹਿਤਾਬ ਵਿਰਕ, ਜੋ ਇਸ ਤੋਂ ਪਹਿਲਾਂ ਵੀ ਕੁਝ ਫਿਲਮਾਂ ਵਿੱਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਾ ਪ੍ਰਗਟਾਵਾ ਦਰਸ਼ਕਾਂ ਨੂੰ ਕਰਵਾ ਚੁੱਕੇ ਹਨ।

ਇਹ ਵੀ ਪੜ੍ਹੋ:

Last Updated : February 24, 2026 at 10:33 AM IST