ETV Bharat / entertainment

ਇਸ ਦਿਨ ਮਨਜੋਤ ਦੇਤਵਾਲੀਆ ਦੀ ਅੰਤਮ ਅਰਦਾਸ, ਜੱਦੀ ਪਿੰਡ ਵਿੱਚ ਹੀ ਹੋਣਗੀਆਂ ਰਸਮਾਂ

ਮਨਜੋਤ ਦੇਤਵਾਲੀਆ ਦੀ ਅੰਤਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ 7 ਮਈ ਨੂੰ ਹੋਵੇਗੀ। ਪੰਜਾਬੀ ਸੰਗੀਤ ਜਗਤ ਦੀਆਂ ਸ਼ਖ਼ਸੀਅਤਾਂ ਸ਼ਾਮਲ ਹੋ ਸਕਦੀਆਂ।

Manjot detwalia bhog and antim ardas
ਮਨਜੋਤ ਦੇਤਵਾਲੀਆ ਦੀ ਅੰਤਿਮ ਅਰਦਾਸ (ETV Bharat/Special Arrange)
author img

By ETV Bharat Entertainment Team

Published : May 2, 2026 at 10:34 AM IST

1 Min Read
Choose ETV Bharat

ਚੰਡੀਗੜ੍ਹ: ਪਾਲੀ ਦੇਤਵਾਲੀਆ ਦੇ ਪੁੱਤਰ ਮਨਜੋਤ ਦੇਤਵਾਲੀਆ ਦਾ ਵਿਛੋੜਾ ਇਸ ਸਮੇਂ ਪੰਜਾਬੀ ਗਾਇਕੀ ਜਗਤ ਹੀ ਨਹੀਂ, ਸਗੋ ਲੱਖਾਂ ਸੰਗ਼ੀਤ ਪ੍ਰੇਮੀਆਂ ਦੇ ਮਨਾਂ ਨੂੰ ਵੀ ਡੂੰਘੇ ਸਲ੍ਹ ਦੇ ਗਿਆ ਹੈ। ਮਨਜੋਤ ਦੇਤਵਾਲੀਆ ਦੀ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 07 ਮਈ ਨੂੰ ਰੱਖਿਆ ਗਿਆ ਹੈ, ਜਿੱਥੇ ਵੱਖ-ਵੱਖ ਵਰਗਾਂ ਨਾਲ ਸਬੰਧਤ ਸ਼ਖ਼ਸੀਅਤਾਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ।

ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਪਏਗਾ ਭੋਗ

ਪਰਿਵਾਰਕ ਹਵਾਲਿਆ ਤੋਂ ਸਾਂਝੀ ਕੀਤੀ ਗਈ ਅਧਿਕਾਰਤ ਜਾਣਕਾਰੀ ਮੁਤਾਬਕ ਜੱਦੀ ਪਿੰਡ ਦੇਤਵਾਲੀਆ ਵਿਖੇ ਹੀ ਪਾਠ ਦਾ ਭੋਗ ਸੰਪੰਨ ਹੋਵੇਗਾ। ਇਸ ਸਬੰਧਤ ਆਖਰੀ ਪਰਿਵਾਰਕ ਰਸਮਾਂ ਇੱਥੋ ਦੇ ਹੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਪੂਰੀਆਂ ਕੀਤੀਆ ਜਾਣਗੀਆਂ। ਦੇਤਵਾਲੀਆ ਪਰਿਵਾਰ ਦੇ ਕਰੀਬੀਆਂ ਨੇ ਇਸੇ ਸਬੰਧੀ ਹੋਰ ਵਿਸਥਾਰਕ ਜਾਣਕਾਰੀ ਦਿੰਦਿਆ ਦੱਸਿਆ ਕਿ, 'ਸਵ : ਮਨਜੋਤ ਸਿੰਘ ਦੇਤਵਾਲੀਆ, ਜੋ ਬੀਤੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਆਂਤਮਿਕ ਸ਼ਾਂਤੀ ਲਈ ਰੱਖੇ ਗਏ ਇਸ ਸੋਗ ਸਮਾਰੋਹ ਭੋਗ ਯਾਨੀ ਅੰਤਮ ਅਰਦਾਸ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਦਾ ਰੱਖਿਆ ਗਿਆ ਹੈ। ਇਸ ਵਿੱਚ ਕਲਾ, ਸੰਗੀਤ, ਗਾਇਕੀ, ਸਮਾਜਿਕ ਅਤੇ ਰਾਜਨੀਤਕ ਵਰਗਾਂ ਨਾਲ ਸਬੰਧਤ ਸ਼ਖਸ਼ੀਅਤਾਂ ਉਪ-ਸਥਿਤ ਹੋਣਗੀਆਂ ਅਤੇ ਵਿਚਾਰਾਂ ਦੁਆਰਾ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ।

ਪੁੱਤਰ ਦੀ ਮੌਤ ਨੇ ਪਾਲੀ ਦੇਤਵਾਲੀਆਂ ਨੂੰ ਤੋੜਿਆ

ਜ਼ਿਕਰਯੋਗ ਹੈ ਕਿ ਦਿਲ ਦਾ ਦੌਰਾ ਪੈਣ ਨਾਲ ਮਨਜੋਤ ਸਿੰਘ ਦੇਤਵਾਲੀਆ ਘੱਟ ਉਮਰੇ (35 ਸਾਲ) ਹੀ ਜਹਾਨੋ ਰੁਖ਼ਸਤ ਹੋ ਗਏ। ਉਹ ਅਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਬੱਚੇ ਮੁੰਡਾ ਅਤੇ ਕੁੜੀ ਛੱਡ ਗਏ ਹਨ। ਜੋ ਅਪਣੀ ਪਤਨੀ ਦੇ ਕੁਝ ਸਮਾਂ ਪਹਿਲਾ ਸਵਰਗਵਾਸ ਹੋ ਜਾਣ ਦੇ ਗਮ ਵਿੱਚੋ ਵੀ ਹਾਲੇ ਤੱਕ ਉਭਰ ਨਹੀਂ ਸਕੇ ਸੀ ਕਿ ਇਸ ਅਣਹੋਣੀ ਨੇ ਪਿਤਾ ਪਾਲੀ ਦੇਤਵਾਲੀਆ ਨੂੰ ਵੀ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ।