ਸੁਰਖੀਆਂ ਵਿੱਚ ਲੁਧਿਆਣੇ ਦਾ Golden Auto, ਗਾਇਕ ਗੈਰੀ ਸੰਧੂ ਦੇ VIP ਗਾਣੇ ਦੀ ਇਸ ਆਟੋ ਨਾਲ ਹੋਈ ਹੈ ਸ਼ੂਟਿੰਗ
ਲੁਧਿਆਣਾ ਦੇ ਮਸ਼ਹੂਰ ਗੋਲਡਨ ਆਟੋ ਪੰਜਾਬੀ ਗਾਇਕ ਗੈਰੀ ਸੰਧੂ ਤੇ ਹਰਿਆਣਵੀ ਮਾਡਲ ਪ੍ਰਾਂਜਲ ਦਹੀਆ ਨੇ ਵੀ ਗੋਲਡਨ ਆਟੋ ਵਿੱਚ ਕੀਤੀ ਸ਼ੂਟਿੰਗ।

Published : February 25, 2026 at 9:21 PM IST
ਲੁਧਿਆਣਾ: ਲੁਧਿਆਣਾ ਦੇ ਗੋਲਡਨ ਆਟੋ ਵਾਲੇ ਬਾਬਾ ਇਨ੍ਹੀਂ ਦਿਨੀਂ ਕਾਫੀ ਚਰਚਾ ਦੇ ਵਿੱਚ ਹੈ। ਦੁੱਗਰੀ ਨਿਵਾਸੀ ਅਵਤਾਰ ਸਿੰਘ ਦੀ ਗੋਲਡਨ ਆਟੋ ਪੰਜਾਬੀ ਸੰਗੀਤ ਉਦਯੋਗ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਰਹੀ ਹੈ। ਹਾਲ ਹੀ ਵਿੱਚ ਪੰਜਾਬੀ ਗਾਇਕ ਗੈਰੀ ਸੰਧੂ ਅਤੇ ਹਰਿਆਣਵੀ ਮਾਡਲ ਪ੍ਰਾਂਜਲ ਦਹੀਆ ਨੇ ਵੀ ਅਵਤਾਰ ਸਿੰਘ ਦੇ ਆਟੋ ਵਿੱਚ ਸਵਾਰੀ ਕੀਤੀ। ਉਨ੍ਹਾਂ ਨੇ ਇਸ ਗੋਲਡਨ ਆਟੋ ਵਿੱਚ ਆਪਣਾ ਵੀਆਈਪੀ ਗੀਤ ਸ਼ੂਟ ਕੀਤਾ। ਇਹ ਆਟੋ ਲੁਧਿਆਣਾ ਦੀਆਂ ਸੜਕਾਂ 'ਤੇ ਆਮ ਹੀ ਘੁੰਮਦਾ ਵਿਖਾਈ ਦਿੰਦਾ ਹੈ।
ਅਵਤਾਰ ਸਿੰਘ ਕੌਣ ਹੈ?
ਅਵਤਾਰ ਸਿੰਘ ਦੇ ਪਰਿਵਾਰ ਵਿੱਚ ਉਸਦੀ ਪਤਨੀ ਅਤੇ ਦੋ ਪੁੱਤਰ ਹਨ। ਅਵਤਾਰ ਸਿੰਘ ਕਾਫ਼ੀ ਸਮੇਂ ਤੋਂ ਆਟੋ ਚਲਾ ਰਿਹਾ ਹੈ ਪਰ ਉਸ ਨੂੰ ਸਿਰਫ਼ ਇੱਕ ਡਰਾਈਵਰ ਵਜੋਂ ਨਹੀਂ ਜਾਣਿਆ ਜਾਂਦਾ ਹੈ। ਉਹ ਬ੍ਰਹਮਾ ਕੁਮਾਰੀਆਂ ਨਾਲ ਜੁੜਿਆ ਹੋਇਆ ਹੈ ਅਤੇ ਧਿਆਨ ਵਿੱਚ ਡੂੰਘੀ ਦਿਲਚਸਪੀ ਰੱਖਦਾ ਹੈ। ਉਹ ਆਪਣੇ ਖਾਲੀ ਸਮੇਂ ਵਿੱਚ ਸਮਾਜ ਸੇਵਾ ਲਈ ਵੀ ਰੁੱਝਿਆ ਰਹਿੰਦਾ ਹੈ।
ਉਸ ਨੂੰ ਸ਼ੂਟਿੰਗ ਦੀ ਪੇਸ਼ਕਸ਼ ਕਿਵੇਂ ਮਿਲੀ ?
ਅਵਤਾਰ ਸਿੰਘ ਨੇ ਦੱਸਿਆ ਕਿ ਗਾਣੇ ਦੀ ਟੀਮ ਉਸਦੇ ਘਰ ਪਹੁੰਚ ਗਈ ਸੀ। ਟੀਮ ਨੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛ ਕੇ ਉਸ ਦਾ ਘਰ ਲੱਭਿਆ ਅਤੇ ਗੀਤ ਲਈ ਉਸ ਦੇ ਆਟੋ ਦੀ ਵਰਤੋਂ ਕਰਨ ਦੀ ਇੱਛਾ ਜ਼ਾਹਰ ਕੀਤੀ। ਸ਼ੁਰੂ ਵਿੱਚ ਉਸ ਨੇ ਇਨਕਾਰ ਕਰ ਦਿੱਤਾ ਕਿਉਂਕਿ ਆਟੋ ਪੁਰਾਣਾ ਸੀ ਅਤੇ ਉਸ ਨੂੰ ਲੱਗਿਆ ਕਿ ਇਹ ਯਾਤਰਾ ਨਹੀਂ ਕਰ ਸਕੇਗਾ। ਉਸਦੇ ਪਰਿਵਾਰ ਦੁਆਰਾ ਮਨਾਉਣ ਤੋਂ ਬਾਅਦ ਉਹ ਸ਼ਾਮ 4 ਵਜੇ ਮੋਹਾਲੀ ਲਈ ਰਵਾਨਾ ਹੋ ਗਿਆ। ਸ਼ੂਟਿੰਗ ਰਾਤ ਭਰ ਜਾਰੀ ਰਹੀ ਅਤੇ ਉਹ ਅਗਲੀ ਸਵੇਰ ਵਾਪਸ ਆ ਗਿਆ।
ਇਸ ਆਟੋ ਨਾਲ ਹੋਇਆ ਗੈਰੀ ਸੰਧੂ ਦੇ ਗਾਣੇ ਦਾ ਸ਼ੂਟ
ਅਵਤਾਰ ਸਿੰਘ ਨੇ ਕਿਹਾ ਮੋਹਾਲੀ ਤੋਂ ਹੀ ਉਨ੍ਹਾਂ ਨੂੰ ਗੈਰੀ ਸੰਧੂ ਦੇ ਗਾਣੇ ਲਈ ਆਫਰ ਆਇਆ ਸੀ। ਗਾਣੇ ਦੀ ਟੀਮ ਉਸਦੇ ਘਰ ਪਹੁੰਚ ਗਈ ਸੀ। ਟੀਮ ਨੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛ ਕੇ ਉਸਦਾ ਘਰ ਲੱਭਿਆ ਅਤੇ ਗੀਤ ਲਈ ਉਸਦੇ ਆਟੋ ਦੀ ਵਰਤੋਂ ਕਰਨ ਦੀ ਇੱਛਾ ਜ਼ਾਹਰ ਕੀਤੀ। ਸ਼ੁਰੂ ਵਿੱਚ ਉਸ ਨੇ ਇਨਕਾਰ ਕਰ ਦਿੱਤਾ ਕਿਉਂਕਿ ਆਟੋ ਪੁਰਾਣਾ ਸੀ ਅਤੇ ਉਸ ਨੂੰ ਲੱਗਿਆ ਕਿ ਇਹ ਮੋਹਾਲੀ ਯਾਤਰਾ ਨਹੀਂ ਕਰ ਸਕੇਗਾ। ਉਸ ਦੇ ਪਰਿਵਾਰ ਦੁਆਰਾ ਮਨਾਉਣ ਤੋਂ ਬਾਅਦ, ਉਹ ਸ਼ਾਮ 4 ਵਜੇ ਮੋਹਾਲੀ ਲਈ ਰਵਾਨਾ ਹੋ ਗਿਆ। ਸ਼ੂਟਿੰਗ ਰਾਤ ਭਰ ਜਾਰੀ ਰਹੀ ਅਤੇ ਉਹ ਅਗਲੀ ਸਵੇਰ ਵਾਪਸ ਆ ਗਿਆ।

ਆਟੋ ਦੀਆਂ ਵੀਡੀਓ ਬਣਾਉਂਦੇ ਹਨ ਲੋਕ
ਅਵਤਾਰ ਸਿੰਘ ਨੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਉਨ੍ਹਾਂ ਦੇ ਆਟੋ ਦਾ ਇਸਤੇਮਾਲ ਗਾਣੇ ਦੇ ਵਿੱਚ ਹੋਇਆ ਹੈ। ਕਈ ਵਿਆਹ ਦੇ ਲਈ ਗਾਣਾ ਸ਼ੂਟ ਕਰਨ ਲਈ ਉਨ੍ਹਾਂ ਦਾ ਆਟੋ ਇਸਤੇਮਾਲ ਕਰਦੇ ਹਨ। ਉਨ੍ਹਾਂ ਦੇ ਆਟੋ ਦੀ ਅਕਸਰ ਹੀ ਵੀਡੀਓ ਬਣਦੀ ਰਹਿੰਦੀ ਹੈ। ਰੋਜ਼ਾਨਾ ਲੋਕ ਆਉਂਦੇ ਹਨ ਅਤੇ ਉਨ੍ਹਾਂ ਦੀਆਂ ਆਟੋ ਦੀਆਂ ਵੀਡੀਓ ਬਣਾਉਂਦੇ ਹਨ।
ਮੈਡੀਟੇਸ਼ਨ ਦੇ ਨਾਲ ਆਇਆ ਇਹ ਵਿਚਾਰ
ਦਰਅਸਲ ਅਵਤਾਰ ਸਿੰਘ ਦੇ ਮਨ ਦੇ ਵਿੱਚ ਆਟੋ ਨੂੰ ਗੋਲਡਨ ਬਣਾਉਣ ਦਾ ਵਿਚਾਰ ਵੀ ਮੈਡੀਟੇਸ਼ਨ ਦੇ ਨਾਲ ਆਇਆ। ਅਵਤਾਰ ਸਿੰਘ ਨੇ ਕਿਹਾ ਕਿ ਦੁਨੀਆਂ ਦੇ ਵਿੱਚ ਗੋਲਡਨ ਯੁੱਗ ਆਉਣ ਵਾਲਾ ਹੈ। ਜਿਸ ਕਰਕੇ ਉਨ੍ਹਾਂ ਨੇ ਪ੍ਰੇਰਿਤ ਹੋ ਕੇ ਆਪਣੇ ਆਟੋ ਨੂੰ ਪਹਿਲਾਂ ਥੋੜ੍ਹਾ ਜਿਹਾ ਸੁਨਹਿਰੀ ਰੰਗ ਦਿੱਤਾ। ਉਸ ਤੋਂ ਬਾਅਦ ਹੌਲੀ-ਹੌਲੀ ਪੂਰਾ ਆਟੋ ਹੀ ਸੁਨਹਿਰੀ ਕਰ ਦਿੱਤਾ। ਜਦੋਂ ਉਹ ਆਟੋ ਨੂੰ ਸੁਨਹਿਰੀ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਸ ਦਾ ਕਾਫੀ ਫਾਇਦਾ ਵੀ ਹੋਇਆ। ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਸਕਾਰਾਤਮਕ ਸੋਚ ਵੱਧਦੀ ਗਈ।

"ਸ਼ੁਰੂਆਤ ਵਿੱਚ ਲੋਕ ਮੈਨੂੰ ਤਾਨੇ ਮਾਰਦੇ ਸਨ, ਪਾਗਲ ਕਿਹਾ ਅਤੇ ਆਟੋ ਨੂੰ ਵੇਖ ਕੇ ਹੱਸਦੇ ਵੀ ਸਨ ਪਰ ਮੈਂ ਹਾਰ ਨਹੀਂ ਮੰਨੀ ਅਤੇ ਪੂਰੇ ਆਟੋ ਨੂੰ ਸੁਨਹਿਰੀ ਰੰਗ ਦਿੱਤਾ। ਹੁਣ ਹੌਲੀ-ਹੌਲੀ ਲੋਕ ਖੁਦ ਇਸ ਆਟੋ ਦੇ ਨਾਲ ਫੋਟੋਆਂ ਖਿਚਵਾਉਣ ਲੱਗੇ ਅਤੇ ਮੇਰਾ ਆਟੋ ਹੁਣ ਖਿੱਚ ਦਾ ਕੇਂਦਰ ਬਣ ਗਿਆ ਹੈ। ਪੁਲਿਸ ਵਾਲੇ ਵੀ ਮੇਰੇ ਆਟੋ ਦਾ ਚਲਾਨ ਨਹੀਂ ਕੱਟਦੇ, ਸਗੋਂ ਸੈਲਫੀਆਂ ਲੈਂਦੇ ਹਨ।" -ਅਵਤਾਰ ਸਿੰਘ, ਮਾਲਕ ਗੋਲਡਨ ਆਟੋ

ਗੋਲਡਨ ਕੱਪੜਾ ਖਰਾਬ ਹੋਣ 'ਤੇ ਬਦਲਣ ਲਈ 10 ਹਜ਼ਾਰ ਦਾ ਖਰਚਾ
ਆਟੋ ਮਾਲਕ ਨੇ ਦੱਸਿਆ ਕਿ ਇਸ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਕਿ ਇਸ ਉੱਤੇ ਧੂੜ ਮਿੱਟੀ ਬਹੁਤ ਜੰਮ ਜਾਂਦੀ ਹੈ। ਸੁਨਹਿਰੀ ਕੱਪੜੇ ਦਾ ਇਸ ਵਿੱਚ ਇਸਤੇਮਾਲ ਕੀਤਾ ਹੈ। ਇਸ ਦਾ ਗੋਲਡਨ ਕੱਪੜਾ ਖਰਾਬ ਹੋਣ 'ਤੇ ਇਸ ਨੂੰ ਬਦਲਣ ਲਈ ਲਗਭਗ 10 ਹਜ਼ਾਰ ਰੁਪਏ ਦਾ ਖਰਚਾ 6 ਸੱਤ ਮਹੀਨੇ ਬਾਅਦ ਆ ਜਾਂਦਾ ਹੈ। ਪੂਰਾ ਦਿਨ ਆਟੋ ਚਲਦਾ ਹੈ ਲੋਕ ਬੜੇ ਚਾਅ ਦੇ ਨਾਲ ਆਟੋ ਦੇ ਵਿੱਚ ਬਹਿੰਦੇ ਹਨ।

