ਰਾਜਵੀਰ ਜਵੰਦਾ ਦਾ ਆਖਰੀ ਗੀਤ 'ਤਾੜ ਤਾੜ' ਹੋਇਆ ਰਿਲੀਜ਼, ਗਾਣਾ ਸੁਣ ਭਾਵੁਕ ਹੋਏ ਲੋਕ
ਪੰਜਾਬੀ ਵੈੱਬ ਸੀਰੀਜ਼ 'ਸੁੱਖਾ ਰੇਡਰ' ਵਿੱਚ ਮਰਹੂਮ ਗਾਇਕ ਰਾਜਵੀਰ ਜਵੰਦਾ ਦਾ ਆਖਰੀ ਗੀਤ ਸ਼ਾਮਿਲ ਕੀਤਾ ਗਿਆ ਹੈ।

By ETV Bharat Entertainment Team
Published : February 26, 2026 at 10:35 AM IST
ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਅਮਿੱਟ ਛਾਪ ਛੱਡ ਜਾਣ ਵਿੱਚ ਸਫ਼ਲ ਰਹੇ ਸਨ ਮਰਹੂਮ ਗਾਇਕ ਰਾਜਵੀਰ ਜਾਵੰਦਾ, ਜਿੰਨ੍ਹਾਂ ਦੀ ਯਾਦ ਨੂੰ ਤਾਜ਼ਾ ਕਰ ਰਿਹਾ ਹੈ ਉਨ੍ਹਾਂ ਦਾ ਗਾਇਆ ਆਖ਼ਰੀ ਅਤੇ ਪੰਜਾਬੀ ਵੈੱਬ ਸੀਰੀਜ਼ 'ਸੁੱਖਾ ਰੇਡਰ' 'ਚ ਸ਼ਾਮਿਲ ਗੀਤ 'ਤਾੜ ਤਾੜ', ਜੋ ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਹੋ ਗਿਆ ਹੈ।
'ਕੇਬਲਵਨ' ਵੱਲੋਂ ਪੇਸ਼ ਕੀਤੀ ਜਾ ਇਹ ਵੈੱਬ ਸੀਰੀਜ਼ 'ਏਪੀ ਵਨ ਪ੍ਰੋਡੋਕਸ਼ਨ' ਦੀ ਐਸੋਸੀਏਸ਼ਨ ਅਧੀਨ ਸਾਹਮਣੇ ਲਿਆਂਦੀ ਗਈ ਹੈ, ਜਿਸ ਦਾ ਲੇਖਣ ਅਤੇ ਨਿਰਦੇਸ਼ਨ ਅਮਰਦੀਪ ਸਿੰਘ ਗਿੱਲ ਦੁਆਰਾ ਕੀਤਾ ਗਿਆ ਹੈ, ਜੋ ਇੰਨੀ ਦਿਨੀਂ ਬੈਕ-ਟੂ-ਬੈਕ ਵੈੱਬ ਸੀਰੀਜ਼ ਦੇ ਨਿਰਦੇਸ਼ਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
'ਮਾਂ ਖੇਡ ਕਬੱਡੀ' ਨੂੰ ਸਮਰਪਿਤ ਇਸ ਵੈੱਬ ਸੀਰੀਜ਼ ਵਿੱਚ ਖੇਡਾਂ ਨੂੰ ਪ੍ਰਭਾਵਿਤ ਕਰ ਰਹੀਆਂ ਰਾਜਨੀਤਿਕ ਪ੍ਰਸਥਿਤੀਆਂ ਦਾ ਵਰਣਨ ਵੀ ਬੇਹੱਦ ਪ੍ਰਭਾਵਪੂਰਨ ਰੂਪ ਵਿੱਚ ਕੀਤਾ ਗਿਆ ਹੈ। ਨਿਰਮਾਣ ਪੜ੍ਹਾਅ ਤੋਂ ਹੀ ਪਾਲੀਵੁੱਡ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਣੀ ਹੋਈ ਹੈ ਉਕਤ ਵੈੱਬ ਸੀਰੀਜ਼, ਜਿਸ ਦੇ ਜਾਰੀ ਹੋਣ ਜਾ ਰਹੇ ਉਕਤ ਗਾਣੇ ਦੀ ਗੱਲ ਕਰੀਏ ਤਾਂ ਇਸ ਨੂੰ ਅਵਾਜ਼ ਰਾਜਵੀਰ ਜਾਵੰਦਾ ਦੁਆਰਾ ਦਿੱਤੀ ਗਈ ਹੈ, ਜਦਕਿ ਇਸ ਦੇ ਬੋਲ ਅਮਰਦੀਪ ਸਿੰਘ ਗਿੱਲ ਵੱਲੋਂ ਲਿਖੇ ਗਏ ਹਨ, ਜਿੰਨ੍ਹਾਂ ਦੀ ਆਹਲਾ ਸਿਰਜਣਾਤਮਕਤਾ ਦਾ ਪ੍ਰਗਟਾਵਾ ਕਰਵਾਉਂਦੇ ਇਸ ਗੀਤ ਦਾ ਸੰਗੀਤ ਮਿਊਜ਼ਿਕ ਅੰਪਾਇਰ ਨੇ ਤਿਆਰ ਕੀਤਾ ਹੈ।
ਪੰਜਾਬੀਆਂ ਦੇ ਦੇਸੀ ਸੁਭਾਅ ਅਤੇ ਸਵੈਗ ਦਾ ਅਹਿਸਾਸ ਕਰਵਾਉਂਦੇ ਉਕਤ ਗਾਣੇ ਦਾ ਫਿਲਮਾਂਕਣ ਵੀ ਬੇਹੱਦ ਵਿਸ਼ਾਲ ਕੈਨਵਸ ਅਧੀਨ ਕੀਤਾ ਗਿਆ ਹੈ, ਜਿਸ ਦੀ ਰਿਲੀਜ਼ ਤੋਂ ਪਹਿਲਾਂ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ, ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਰਾਜਵੀਰ ਜਾਵੰਦਾ ਦਾ ਪਾਲੀਵੁੱਡ ਗਲਿਆਰਿਆਂ ਵਿੱਚ ਅਪਣਾ ਅਸਰ ਵਿਖਾ ਰਿਹਾ ਇਹ ਉਨ੍ਹਾਂ ਦਾ ਆਖ਼ਰੀ ਅਜਿਹਾ ਗੀਤ ਹੈ, ਜੋ ਉਨ੍ਹਾਂ ਵੱਲੋਂ ਕਿਸੇ ਵੈੱਬ ਸੀਰੀਜ਼ ਲਈ ਅੰਜ਼ਾਮ ਦਿੱਤਾ ਗਿਆ।
ਇਹ ਵੀ ਪੜ੍ਹੋ:

