ਦੁਬਾਰਾ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ 'ਕਿਸ ਕਿਸ ਕੋ ਪਿਆਰ ਕਰੂ 2', ਰਿਲੀਜ਼ ਮਿਤੀ ਦਾ ਹੋਇਆ ਐਲਾਨ
ਕਪਿਲ ਸ਼ਰਮਾ ਦੀ ਤਾਜ਼ਾ ਰਿਲੀਜ਼ ਹੋਈ ਫਿਲਮ 'ਕਿਸ ਕਿਸ ਕੋ ਪਿਆਰ ਕਰੂ 2' ਦੁਬਾਰਾ ਸਿਨੇਮਾਘਰਾਂ ਵਿੱਚ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।

By ETV Bharat Entertainment Team
Published : January 2, 2026 at 11:03 AM IST
ਚੰਡੀਗੜ੍ਹ: ਬਤੌਰ ਸਟੈਂਡ-ਅੱਪ ਕਾਮੇਡੀਅਨ ਅਤੇ ਹੌਸਟ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਕਪਿਲ ਸ਼ਰਮਾ, ਜੋ ਅਦਾਕਾਰ ਦੇ ਤੌਰ ਉਤੇ ਨਵੀਂਆਂ ਪੈੜ੍ਹਾਂ ਸਿਰਜਣ ਲਈ ਲਗਾਤਾਰ ਯਤਨਸ਼ੀਲ ਹਨ, ਇਸੇ ਮੱਦੇਨਜ਼ਰ ਹੀ ਜਾਰੀ ਕਾਰਜਸ਼ੀਲਤਾ ਦਾ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਫਿਲਮ 'ਕਿਸ ਕਿਸ ਕੋ ਪਿਆਰ ਕਰੂ 2', ਜਿਸ ਨੂੰ ਰੀ-ਰਿਲੀਜ਼ ਕੀਤੇ ਜਾਣ ਦੀਆਂ ਤਿਆਰੀਆਂ ਇੰਨੀ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ।
'ਸਟਾਰ ਸਟੂਡੀਓ 18' ਅਤੇ 'ਵੀਨਸ ਵਰਲਡ-ਵਾਈਡ ਇੰਟਰਟੇਨਮੈਂਟ' ਦੇ ਬੈਨਰ ਅਤੇ 'ਅੱਬਾਸ ਮਸਤਾਨ ਫਿਲਮ ਪ੍ਰੋਡੋਕਸ਼ਨ' ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਇੱਕ ਵਾਰ ਫਿਰ ਸਾਹਮਣੇ ਲਿਆਂਦੀ ਜਾ ਰਹੀ ਹੈ ਉਕਤ ਫਿਲਮ, ਜਿਸ ਦੀ ਰੀ-ਰਿਲੀਜ਼ ਨੂੰ ਰਿਵੀਲ ਕਰ ਦਿੱਤਾ ਗਿਆ ਹੈ, ਜੋ 09 ਜਨਵਰੀ 2026 ਨੂੰ ਦੁਬਾਰਾ ਵਰਲਡ-ਵਾਈਡ ਪ੍ਰਦਸ਼ਿਤ ਕੀਤਾ ਜਾਵੇਗਾ।

ਨਿਰਮਾਣ ਪੜ੍ਹਾਅ ਤੋਂ ਚਰਚਾ ਦਾ ਕੇਂਦਰ ਬਿੰਦੂ ਬਣੀ ਰਹੀ ਹੈ ਉਕਤ ਫਿਲਮ, ਜਿਸ ਨੂੰ ਬੀਤੀ 12 ਦਸੰਬਰ 2025 ਨੂੰ ਬਹੁਤ ਹੀ ਵੱਡੇ ਪੱਧਰ ਉੱਪਰ ਦਰਸ਼ਕਾਂ ਦੇ ਸਨਮੁੱਖ ਕੀਤਾ ਗਿਆ, ਹਾਲਾਂਕਿ ਬੇਹੱਦ ਸ਼ੋਰ-ਸ਼ਰਾਬੇ ਅਧੀਨ ਸਾਹਮਣੇ ਲਿਆਂਦੀ ਗਈ ਇਹ ਫਿਲਮ ਮਹਿਜ਼ 12.33 ਕਰੋੜ ਦਾ ਬਾਕਸ-ਆਫਿਸ ਕਾਰੋਬਾਰ ਕਰਨ ਵਿੱਚ ਹੀ ਸਫ਼ਲ ਹੋ ਸਕੀ, ਜੋ ਸਫ਼ਲ ਫਿਲਮਾਂ ਦੀ ਸ਼੍ਰੇਣੀ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਅਸਫ਼ਲ ਰਹੀ।
ਅੰਦਾਜ਼ਨ 20 ਤੋਂ 25 ਕਰੋੜ ਦੀ ਲਾਗਤ ਵਿੱਚ ਬਣੀ ਇਹ ਫਿਲਮ ਅਪਣੀ ਲਾਗਤ ਵੀ ਵਸੂਲ ਨਹੀਂ ਕਰ ਸਕੀ, ਜਿਸ ਸੰਬੰਧਤ ਇਸ ਸਭ ਦੇ ਪਿੱਛੇ ਘੱਟ ਸਕ੍ਰੀਨਾਂ ਮਿਲਣ ਨੂੰ ਇੱਕ ਅਹਿਮ ਕਾਰਨ ਫਿਲਮ ਨਿਰਮਾਣ ਟੀਮ ਵੱਲੋਂ ਮੰਨਿਆ ਗਿਆ।
ਉਕਤ ਸੰਬੰਧੀ ਹੀ ਕੀਤੀ ਇੱਕ ਅਧਿਕਾਰਤ ਟਿੱਪਣੀ 'ਚ ਨਿਰਮਾਣ ਟੀਮ ਨੇ ਦੱਸਿਆ ਸੀ ਕਿ 'ਧੁਰੰਧਰ' ਦੀ ਕਾਮਯਾਬੀ ਦੇ ਚੱਲਦਿਆਂ ਹੀ ਉਨ੍ਹਾਂ ਨੂੰ ਜਿਆਦਾ ਸਿਨੇਮਾ ਸਕਰੀਨਾਂ ਉਪਲੱਬਧ ਨਹੀਂ ਹੋ ਸਕੀਆਂ, ਜਿਸ ਮੱਦੇਨਜ਼ਰ ਹੀ ਫਿਲਮ ਅਪਣਾ ਮਿੱਥਿਆ ਕਾਰੋਬਾਰ ਟੀਚਾ ਅਤੇ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ ਅਤੇ ਇਸੇ ਕਾਰਨ ਹੁਣ ਇਸ ਨੂੰ ਰੀ-ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ:

