ETV Bharat / entertainment

ਪੰਜਾਬੀ ਫਿਲਮ 'ਇਸ਼ਕਨਾਮਾ' ਨੂੰ ਲੈ ਕੇ ਚਰਚਾ 'ਚ ਜੈ ਰੰਧਾਵਾ-ਸ਼ਹਿਨਾਜ਼ ਗਿੱਲ, ਪਹਿਲੀ ਵਾਰ ਸਕ੍ਰੀਨ ਕਰਨਗੇ ਸ਼ੇਅਰ

ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਨਵੀਂ ਪੰਜਾਬੀ ਫਿਲਮ 'ਇਸ਼ਕਨਾਮਾ' ਨੂੰ ਲੈ ਕੇ ਚਰਚਾ ਵਿੱਚ ਹਨ। ਜੋ ਪਹਿਲੀ ਵਾਰ ਸਕ੍ਰੀਨ ਸਾਂਝੀ ਕਰਨਗੇ।

Punjabi film Ishqnama
Punjabi film Ishqnama (Pic Credit: Special Arrangement/ Film Poster)
author img

By ETV Bharat Entertainment Team

Published : February 26, 2026 at 11:09 AM IST

2 Min Read
Choose ETV Bharat

ਚੰਡੀਗੜ੍ਹ: ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਆਉਣ ਵਾਲੀ ਪੰਜਾਬੀ ਫਿਲਮ 'ਇਸ਼ਕਨਾਮਾ', ਜਿਸ ਨਾਲ ਬੇਹੱਦ ਲਾਈਮਲਾਈਟ ਦਾ ਹਿੱਸਾ ਬਣੇ ਹੋਏ ਹਨ ਅਦਾਕਾਰ ਜੈ ਰੰਧਾਵਾ ਅਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ, ਜੋ ਦੁਨੀਆਂ-ਭਰ ਵਿੱਚ ਜਲਦ ਰਿਲੀਜ਼ ਹੋਣ ਜਾ ਰਹੀ ਹੈ।

'ਐਕਸ਼ਨ-ਪੈਕੇਡ' ਥੀਮ ਅਧਾਰਿਤ ਇਹ ਫਿਲਮ ਸੱਚੇ ਪਿਆਰ ਅਤੇ ਸੱਚੀ ਕਹਾਣੀ ਨੂੰ ਕੇਂਦਰਿਤ ਕੀਤੀ ਗਈ ਹੈ, ਜਿਸ ਵਿੱਚ ਲੀਡ ਜੋੜੀ ਵਜੋਂ ਨਜ਼ਰ ਆਉਣਗੇ ਜੈ ਰੰਧਾਵਾ ਅਤੇ ਸ਼ਹਿਨਾਜ਼ ਕੌਰ ਗਿੱਲ, ਜੋ ਪਹਿਲੀ ਵਾਰ ਇਕੱਠਿਆਂ ਸਿਲਵਰ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ।

ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ
ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ (Pic Credit: Film Poster)

ਨਿਰਮਾਣ ਪੜ੍ਹਾਅ ਤੋਂ ਦਰਸ਼ਕਾਂ ਦੀ ਖਿੱਚ ਹਾਸਿਲ ਕਰਨ ਵਿੱਚ ਸਫ਼ਲ ਰਹੀ ਹੈ ਉਕਤ ਫਿਲਮ, ਜਿਸ ਵਿੱਚ ਨਵੇਂ ਅੰਦਾਜ਼ ਅਤੇ ਅਵਤਾਰ ਵਿੱਚ ਨਜ਼ਰ ਆਉਣਗੇ ਅਦਾਕਾਰ ਜੈ ਰੰਧਾਵਾ, ਜਿੰਨ੍ਹਾਂ ਵੱਲੋਂ ਅਪਣੇ ਇਸ ਰੋਲ ਨੂੰ ਅਲਹਦਾ ਜਾਮਾ ਪਹਿਨਾਉਣ ਲਈ ਕਾਫ਼ੀ ਮਿਹਨਤ ਅਤੇ ਸਰੀਰਕ ਟ੍ਰਾਂਸਫਰਮੇਸ਼ਨ ਨੂੰ ਸਖ਼ਤ ਪ੍ਰੈਕਟਿਸ ਅਧੀਨ ਅੰਜ਼ਾਮ ਦਿੱਤਾ ਗਿਆ ਹੈ।

ਰੁਮਾਂਟਿਕ ਅਤੇ ਸੰਗੀਤਮਈ ਤਾਣੇ-ਬਾਣੇ ਅਧੀਨ ਬੁਣੀ ਗਈ ਇਸ ਖੂਬਸੂਰਤ ਫਿਲਮ ਵਿੱਚ ਨਿੰਮਾ ਅਤੇ ਨਾਜਿਮਾ ਦੀਆਂ ਭੂਮਿਕਾਵਾਂ ਦੁਆਰਾ ਦਰਸ਼ਕਾਂ ਅਤੇ ਅਪਣੇ ਪ੍ਰਸ਼ੰਸਕਾਂ ਦੇ ਸਨਮੁੱਖ ਹੋਣਗੇ ਇਹ ਦੋਨੋਂ ਪ੍ਰਤਿਭਾਵਾਨ ਚਿਹਰੇ, ਜੋ ਅਪਣੀ ਉਕਤ ਫਿਲਮ ਅਤੇ ਇਸ ਵਿਚਲੇ ਕਿਰਦਾਰਾਂ ਨੂੰ ਲੈ ਕਾਫ਼ੀ ਉਤਸ਼ਾਹਿਤ ਅਤੇ ਆਸਵੰਦ ਵਿਖਾਈ ਦੇ ਰਹੇ ਹਨ।

ਜੈ ਰੰਧਾਵਾ
ਜੈ ਰੰਧਾਵਾ (Pic Credit: Special Arrangement)

ਅਗਾਮੀ 24 ਜੁਲਾਈ ਨੂੰ ਵਰਲਡ-ਵਾਈਡ ਪ੍ਰਦਸ਼ਿਤ ਹੋਣ ਜਾ ਰਹੀ ਇਹ ਪ੍ਰਭਾਵਪੂਰਨ ਫਿਲਮ, ਜਿਸ ਦੇ ਇੱਕ ਖਾਸ ਐਕਸ਼ਨ ਅਤੇ ਖਤਰਨਾਕ ਸੀਨ ਨੂੰ ਕਰਦਿਆਂ ਦੁਰਘਟਨਾ ਦਾ ਸ਼ਿਕਾਰ ਹੋ ਚੁੱਕੇ ਹਨ ਅਦਾਕਾਰ ਜੈ ਰੰਧਾਵਾ, ਜੋ ਜਨੂੰਨੀਅਤ ਨਾਲ ਅਪਣੀ ਹਰ ਫਿਲਮ ਦੀ ਕਾਰਜਸ਼ੀਲਤਾ ਨੂੰ ਅੰਜ਼ਾਮ ਦੇ ਰਹੇ ਹਨ।

ਸਾਲ 2025 ਵਿੱਚ ਰਿਲੀਜ਼ ਹੋਈ 'ਬਦਨਾਮ' ਤੋਂ ਬਾਅਦ ਅਦਾਕਾਰ ਜੈ ਰੰਧਾਵਾ ਦੀ ਇਸ ਵਰ੍ਹੇ 2026 ਵਿੱਚ ਸਾਹਮਣੇ ਆਉਣ ਵਾਲੀ ਜੈ ਰੰਧਾਵਾ ਦੀ ਪਹਿਲੀ ਪੰਜਾਬੀ ਫਿਲਮ ਹੋਵੇਗੀ, ਜਿਸ ਨੂੰ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦਾ ਗਿਆ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚ ਫਿਲਮਾਈ ਗਈ ਇਸ ਫਿਲਮ ਦਾ ਕਾਫ਼ੀ ਹਿੱਸਾ ਰਾਜਸਥਾਨ ਇਲਾਕਿਆਂ ਵਿੱਚ ਵੀ ਫਿਲਮਾਇਆ ਗਿਆ ਹੈ।

ਇਹ ਵੀ ਪੜ੍ਹੋ: