'ਚੜ੍ਹਦੀ ਉਮਰੇ ਇੱਕ ਕੀੜਾ ਬਹੁਤ ਤੰਗ ਕਰਦਾ ਹੁੰਦੈ', ਆਖਿਰ ਕਿਸ ਕੀੜੇ ਦੀ ਕਹਾਣੀ ਬਿਆਨ ਕਰੇਗੀ ਫਿਲਮ 'ਬੇਬੇ ਮੈਂ ਬਦਮਾਸ਼ ਬਣੂੰਗਾ'
ਹਾਲ ਹੀ ਵਿੱਚ ਜਗਜੀਤ ਸੰਧੂ ਦੀ ਨਵੀਂ ਫਿਲਮ 'ਬੇਬੇ ਮੈਂ ਬਦਮਾਸ਼ ਬਣੂੰਗਾ' ਦਾ ਪਹਿਲਾਂ ਪੋਸਟਰ ਰਿਲੀਜ਼ ਕੀਤਾ ਗਿਆ ਹੈ।

By ETV Bharat Entertainment Team
Published : January 2, 2026 at 11:33 AM IST
ਚੰਡੀਗੜ੍ਹ: ਪੰਜਾਬੀ ਦੇ ਨਾਲ-ਨਾਲ ਹਿੰਦੀ ਫਿਲਮ ਉਦਯੋਗ ਵਿੱਚ ਵੀ ਨਵੀਆਂ ਪੈੜ੍ਹਾਂ ਸਿਰਜਣ ਦਾ ਰਾਹ ਤੇਜ਼ੀ ਨਾਲ ਸਰ ਕਰਦੇ ਜਾ ਰਹੇ ਹਨ ਬਹੁ-ਪੱਖੀ ਅਦਾਕਾਰ ਜਗਜੀਤ ਸੰਧੂ, ਜੋ ਅਪਣੀ ਨਵੀਂ ਪੰਜਾਬੀ ਫਿਲਮ 'ਬੇਬੇ ਮੈਂ ਬਦਮਾਸ਼ ਬਣੂੰਗਾ' ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਦੀ ਪਹਿਲੀ ਝਲਕ ਅੱਜ ਰਿਵੀਲ ਕਰ ਦਿੱਤੀ ਗਈ ਹੈ।
'ਫਰਾਈਡੇ ਰਸ਼ ਮੋਸ਼ਨ ਪਿਕਚਰਸ' ਦੇ ਬੈਨਰ ਅਤੇ 'ਜਗਜੀਤ ਸੰਧੂ ਫਿਲਮਜ਼' ਦੇ ਸੁਯੰਕਤ ਨਿਰਮਾਣ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਹੈ ਉਕਤ ਮੰਨੋਰੰਜਕ ਫਿਲਮ, ਜਿਸ ਦਾ ਲੇਖਣ ਅਤੇ ਨਿਰਦੇਸ਼ਨ ਸੁਖਮੰਦਰ ਧੰਜਲ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਅਤੇ ਸਫ਼ਲ ਫਿਲਮਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ।
"ਚੜ੍ਹਦੀ ਉਮਰੇ ਇੱਕ ਕੀੜਾ ਬਹੁਤ ਤੰਗ ਕਰਦਾ ਹੁੰਦੈ, ਉਹ ਹੈ ਬਦਮਾਸ਼ੀ ਦਾ। ਉਹਨਾਂ ਕੀੜਿਆਂ ਦੀ ਕਹਾਣੀ ਹੈ ”ਬੇਬੇ ਮੈਂ ਬਦਮਾਸ਼ ਬਣੂੰਗਾ” ਦੀ ਟੈਗ-ਲਾਇਨ ਅਤੇ ਥੀਮ ਉਪਰ ਕੇਂਦਰਿਤ ਕੀਤੀ ਗਈ ਹੈ ਉਕਤ ਫਿਲਮ, ਜਿਸ ਵਿੱਚ ਲੀਡ ਅਤੇ ਟਾਈਟਲ ਰੋਲ ਜਗਜੀਤ ਸੰਧੂ ਵੱਲੋਂ ਪਲੇਅ ਕੀਤਾ ਗਿਆ ਹੈ, ਜੋ ਇੱਕ ਵਾਰ ਮੁੜ ਬਿਲਕੁਲ ਅਲਹਦਾ ਰੋਲ ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਣਗੇ, ਜਿੰਨ੍ਹਾਂ ਦੇ ਨਾਲ ਚਰਚਿਤ ਮਾਡਲ ਅਤੇ ਅਦਾਕਾਰਾ ਅਵੀਰਾ ਸਿੰਘ ਮੈਸਨ ਨਜ਼ਰ ਆਵੇਗੀ।
ਅਗਾਮੀ 06 ਫ਼ਰਵਰੀ ਨੂੰ ਵਿਸ਼ਵ-ਭਰ ਵਿੱਚ ਪ੍ਰਦਸ਼ਿਤ ਕੀਤੀ ਜਾ ਰਹੀ ਹੈ ਇਹ ਕਾਮੇਡੀ-ਡ੍ਰਾਮੈਟਿਕ ਫਿਲਮ, ਜਿਸ ਦੇ ਸਹਿਯੋਗੀ ਕਲਾਕਾਰਾਂ ਵਿੱਚ ਪਰਮਵੀਰ ਸਿੰਘ, ਅਸ਼ੀਸ਼ ਦੁੱਗਲ, ਰਾਹੁਲ ਜੁੰਗਰਾਲ ਸ਼ਾਮਿਲ ਹਨ। ਨਿਰਮਾਣ ਪੜ੍ਹਾਅ ਤੋਂ ਚਰਚਾ ਅਤੇ ਖਿੱਚ ਦਾ ਕੇਂਦਰ ਬਣੀ ਉਕਤ ਫਿਲਮ ਦਾ ਨਿਰਮਾਣ ਰੁਪਾਲੀ ਗੁਪਤਾ ਅਤੇ ਜਗਜੀਤ ਸੰਧੂ ਵੱਲੋਂ ਸਾਂਝੇ ਤੌਰ ਉਤੇ ਕੀਤਾ ਗਿਆ ਹੈ, ਜਿਸ ਦੇ ਸਕਰੀਨ ਪਲੇਅ ਅਤੇ ਡਾਇਲਾਗ ਲੇਖਣ ਨਿਹਾਲ ਪੁਰਬਾ ਅਤੇ ਗੁਰਪ੍ਰੀਤ ਭੁੱਲਰ ਦੁਆਰਾ ਕੀਤਾ ਗਿਆ ਹੈ।
ਓਧਰ ਹਾਲ ਹੀ ਵਿੱਚ 'ਮਿਸਟਰ ਐਂਡ ਮਿਸਿਜ਼ 420 ਅਗੇਨ' ਸਮੇਤ ਕਈ ਬਿੱਗ ਸੈੱਟਅੱਪ ਫਿਲਮਾਂ ਦਾ ਨਿਰਮਾਣ ਕਰ ਚੁੱਕੀ ਨਿਰਮਾਤਾ ਰੁਪਾਲੀ ਗੁਪਤਾ ਦੀ ਇਹ ਇੱਕ ਹੋਰ ਵੱਡੀ ਹੋਮ ਪ੍ਰੋਡੋਕਸ਼ਨ ਫਿਲਮ ਹੋਵੇਗੀ, ਜਿਸ ਨੂੰ ਉੱਚ ਪੱਧਰੀ ਸਿਰਜਨਾਤਮਕਤਾ ਅਧੀਨ ਸਾਹਮਣੇ ਲਿਆਂਦਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦੁਆਰਾ ਬਣਾਈਆਂ ਗਈਆਂ ਫਿਲਮਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ 'ਮਿਸਟਰ ਐਂਡ ਮਿਸਿਜ਼ 420' ਸੀਰੀਜ਼ ਫਿਲਮਾਂ ਤੋਂ ਇਲਾਵਾ 'ਮੂਸਾ ਜੱਟ', 'ਓ ਅ' ਅਤੇ '15 ਲੱਖ ਕਦੋਂ ਆਊਗਾ' ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ:

