ETV Bharat / entertainment

ਆਈਫੋਨਾਂ ਦਾ ਪਿਆ ਮੀਂਹ, ਗਾਇਕ ਮਨਕੀਰਤ ਔਲਖ ਦੇ ਲਾਈਵ ਸ਼ੋਅ ਵਿੱਚ ਹੋਇਆ ਇਹ ਕਾਰਨਾਮਾ

ਹਾਲ ਹੀ ਵਿੱਚ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਲਾਈਵ ਸ਼ੋਅ ਦੌਰਾਨ ਆਈਫੋਨ ਵੰਡੇ ਗਏ।

Mankirt Aulakh
Mankirt Aulakh (Pic Credit: Facebook@Mankirt Aulakh)
author img

By ETV Bharat Entertainment Team

Published : January 3, 2026 at 11:51 AM IST

2 Min Read
Choose ETV Bharat

ਚੰਡੀਗੜ੍ਹ: ਪੰਜਾਬੀ ਗਾਇਕ ਮਨਕੀਰਤ ਔਲਖ ਇਸ ਸਮੇਂ ਆਪਣੇ ਇੱਕ ਲਾਈਵ ਸ਼ੋਅ ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ। ਦਰਅਸਲ, ਹਾਲ ਹੀ ਵਿੱਚ ਗਾਇਕ ਨੇ ਇੱਕ ਲਾਈਵ ਸ਼ੋਅ ਕੀਤਾ, ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀਆਂ ਹਨ, ਇਨ੍ਹਾਂ ਵੀਡੀਓਜ਼ ਵਿੱਚ ਗਾਇਕ ਸ਼ੋਅ ਵਿੱਚ ਆਏ ਲੋਕਾਂ ਨੂੰ ਆਈਫੋਨ ਵੰਡ ਰਹੇ ਹਨ। ਵੀਡੀਓ ਵਿੱਚ ਗਾਇਕ ਕਾਫੀ ਜੋਸ਼ ਨਾਲ ਲੋਕਾਂ ਨਾਲ ਗੱਲਬਾਤ ਕਰਦੇ ਅਤੇ ਫੋਨ ਵੰਡਦੇ ਦੇਖੇ ਜਾ ਸਕਦੇ ਹਨ। ਹੁਣ ਪ੍ਰਸ਼ੰਸਕ ਵੀ ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

ਉਲੇਖਯੋਗ ਹੈ ਕਿ ਮਨਕੀਰਤ ਔਲਖ ਪੰਜਾਬੀ ਸਿਨੇਮਾ ਦੇ ਅਜਿਹੇ ਗਾਇਕ ਹਨ, ਜਿੰਨ੍ਹਾਂ ਦਾ ਵਿਵਾਦਾਂ ਨਾਲ ਖਾਸ ਨਾਤਾ ਰਿਹਾ ਹੈ। ਅਕਸਰ ਹੀ ਉਹਨਾਂ ਦੇ ਗੀਤਾਂ ਉਤੇ ਹਥਿਆਰਾਂ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਦੇ ਇਲਜ਼ਾਮ ਲੱਗਦੇ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਲੋਕਾਂ ਹੱਥੋਂ ਕਾਫੀ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਹੈ। ਪਰ ਹਾਲ ਹੀ ਵਿੱਚ ਗਾਇਕ ਦੁਆਰਾ ਹੜ੍ਹ ਪੀੜ੍ਹਤਾਂ ਦੀ ਮਦਦ ਦਿਲ ਖੋਲ੍ਹ ਕੇ ਕੀਤੀ ਗਈ, ਜਿਸਦੀਆਂ ਸੋਸ਼ਲ ਮੀਡੀਆ ਉਤੇ ਕਾਫੀ ਸਾਰੀਆਂ ਵੀਡੀਓ ਸਾਹਮਣੇ ਆਈਆਂ ਸਨ।

ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਮਨਕੀਰਤ ਔਲਖ ਹਰਿਆਣਾ ਦੇ ਫਤਿਹਾਬਾਦ ਦੇ ਬਹਿਬਲਪੁਰ ਪਿੰਡ ਦੇ ਰਹਿਣ ਵਾਲੇ ਹਨ। ਕਿਸਾਨ ਦੇ ਪਰਿਵਾਰ ਵਿੱਚ ਪੈਦਾ ਹੋਇਆ ਉਹ ਆਪਣੀ ਸਕੂਲੀ ਪੜ੍ਹਾਈ ਤੋਂ ਬਾਅਦ ਚੰਡੀਗੜ੍ਹ ਚਲਾ ਗਿਆ। ਗਾਇਕ ਨੇ 2013 ਵਿੱਚ ਪੰਜਾਬੀ ਸੰਗੀਤ ਉਦਯੋਗ ਵਿੱਚ ਆਪਣੀ ਸ਼ੁਰੂਆਤ ਕੀਤੀ। ਉਸਦਾ ਗੀਤ 'ਕਾਕਾ ਜੀ' ਅਤੇ 'ਗੱਲਾਂ ਮਿੱਠੀਆਂ' ਤੁਰੰਤ ਹਿੱਟ ਹੋ ਗਏ। ਮਨਕੀਰਤ ਦੀ ਇੱਕ ਵੱਡੀ ਪ੍ਰਸ਼ੰਸਕ ਫਾਲੋਇੰਗ ਹੈ। ਉਸਦੇ ਇੰਸਟਾਗ੍ਰਾਮ 'ਤੇ 6.4 ਮਿਲੀਅਨ ਫਾਲੋਅਰਜ਼ ਹਨ ਅਤੇ ਯੂਟਿਊਬ 'ਤੇ 6.2 ਮਿਲੀਅਨ ਸਬਸਕ੍ਰਾਈਬਰ ਹਨ।

ਹਾਲ ਹੀ ਵਿੱਚ ਗਾਇਕ ਨੇ ਇੱਕ ਇੰਟਰਵਿਊ ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲੱਗੇ ਉਨ੍ਹਾਂ ਉਤੇ ਇਲਜ਼ਾਮਾਂ ਬਾਰੇ ਗੱਲ ਕੀਤੀ, ਦਰਅਸਲ, ਜਦੋਂ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ ਦੋ ਦਿਨਾਂ ਬਾਅਦ ਖ਼ਬਰਾਂ ਸਾਹਮਣੇ ਆਈਆਂ ਕਿ ਗਾਇਕ ਮਨਕੀਰਤ ਔਲਖ ਕੈਨੇਡਾ ਚਲਾ ਗਿਆ। ਇਸ ਇਲਜ਼ਾਮ ਦਾ ਖੁਲਾਸਾ ਕਰਦੇ ਹੋਏ ਗਾਇਕ ਨੇ ਕਿਹਾ, "ਮੇਰੀ ਪਤਨੀ ਗਰਭਵਤੀ ਸੀ ਅਤੇ ਮੇਰੀ ਪਤਨੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਮੈਂ ਆਪਣੇ ਬੱਚੇ ਨੂੰ ਮਿਲਣਾ ਸੀ, ਜਿਸ ਕਾਰਨ ਮੈਂ ਕੈਨੇਡਾ ਗਿਆ ਸੀ।" ਔਲਖ ਨੇ ਇਹ ਵੀ ਕਿਹਾ ਕਿ ਉਸਨੇ ਕੈਨੇਡਾ ਜਾਣ ਦੀ ਯੋਜਨਾ ਪਹਿਲਾਂ ਹੀ ਬਣਾਈ ਹੋਈ ਸੀ। ਸਿੱਧੂ ਮੂਸੇਵਾਲਾ ਦੇ ਕਤਲ ਦੇ ਇਲਜ਼ਾਮ ਬਾਰੇ ਮਨਕੀਰਤ ਨੇ ਕਿਹਾ, "ਮੈਨੂੰ 2 ਸਾਲਾਂ ਤੱਕ ਪ੍ਰੇਸ਼ਾਨ ਕੀਤਾ ਗਿਆ। ਹਾਲਾਂਕਿ, ਪੁਲਿਸ ਨੇ ਪੂਰੀ ਜਾਂਚ ਕੀਤੀ ਅਤੇ ਮੈਨੂੰ ਕਲੀਨ ਚਿੱਟ ਦੇ ਦਿੱਤੀ।

ਇਹ ਵੀ ਪੜ੍ਹੋ: