ETV Bharat / entertainment

ਬਤੌਰ ਲੇਖਕ ਨਵੇਂ ਅਯਾਮ ਸਿਰਜਣ ਲਈ ਤਿਆਰ ਗੁਰਜਿੰਦ ਮਾਨ, ਜਲਦ ਦਰਸ਼ਕਾਂ ਦੇ ਸਨਮੁੱਖ ਕਰਨਗੇ ਪੰਜਾਬੀ ਫਿਲਮ 'ਕਣਕਾਂ ਦੇ ਓਹਲੇ'

ਗੁਰਜਿੰਦ ਮਾਨ ਬਤੌਰ ਲੇਖਕ ਨਵੇਂ ਅਯਾਮ ਸਿਰਜਣ ਵੱਲ ਵੱਧ ਗਏ ਹਨ, ਜਿੰਨ੍ਹਾਂ ਦੀ ਜਲਦ ਹੀ ਨਵੀਂ ਪੰਜਾਬੀ ਫਿਲਮ ਰਿਲੀਜ਼ ਹੋ ਜਾਵੇਗੀ।

ਪੰਜਾਬੀ ਫਿਲਮ 'ਕਣਕਾਂ ਦੇ ਓਹਲੇ'
ਪੰਜਾਬੀ ਫਿਲਮ 'ਕਣਕਾਂ ਦੇ ਓਹਲੇ' (Photo Source: Special Arrangement)
author img

By ETV Bharat Entertainment Team

Published : July 3, 2026 at 1:41 PM IST

2 Min Read
Choose ETV Bharat

ਚੰਡੀਗੜ੍ਹ: ਬਤੌਰ ਨਿਰਦੇਸ਼ਕ ਹਾਲ ਹੀ ਵਿੱਚ ਸਟ੍ਰੀਮ ਹੋਈ ਪੰਜਾਬੀ ਥ੍ਰਿਲਰ ਅਤੇ ਡਰਾਉਣੀ ਵੈੱਬ ਸੀਰੀਜ਼ "ਮੈਂ ਹਾਂ" ਦਰਸ਼ਕਾਂ ਦੇ ਸਨਮੁੱਖ ਕਰ ਚੁੱਕੇ ਹਨ ਗੁਰਜਿੰਦ ਮਾਨ, ਜੋ ਲੇਖਕ ਦੇ ਤੌਰ 'ਤੇ ਅਪਣੀ ਨਵੀਂ ਪੰਜਾਬੀ ਫਿਲਮ 'ਕਣਕਾਂ ਦੇ ਓਹਲੇ' ਨਾਲ ਵੀ ਇੰਨੀ ਦਿਨੀਂ ਖੂਬ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਣੇ ਹੋਏ ਹਨ, ਜਿੰਨ੍ਹਾਂ ਦੀ ਬਿਹਤਰੀਨ ਲੇਖਣ ਸਮਰੱਥਾ ਦਾ ਪ੍ਰਗਟਾਵਾ ਕਰਵਾਉਂਦੀ ਇਹ ਅਰਥ-ਭਰਪੂਰ ਫਿਲਮ ਜਲਦ ਵਿਸ਼ਵ-ਭਰ ਦੇ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ।

'ਵਧਵਾ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਪ੍ਰਭਾਵਪੂਰਨ ਫਿਲਮ, ਜਿਸ ਨੂੰ ਬਾਲੀਵੁੱਡ ਦੇ ਦੋ ਨਾਮੀ ਗਿਰਾਮੀ ਪ੍ਰੋਡੋਕਸ਼ਨ ਅਤੇ ਡਿਸਟਰੀਬਿਊਸ਼ਨ ਹਾਊਸਜ 'ਪਨੋਰਮਾ ਸਟੂਡਿਓਜ' ਅਤੇ 'ਅਨੰਦ ਪੰਡਿਤ ਮੋਸ਼ਨਜ ਪਿਕਚਰਸ' ਵੱਲੋਂ ਦੇਸ਼ ਵਿਦੇਸ਼ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ।

ਗੁਰਜਿੰਦ ਮਾਨ
ਗੁਰਜਿੰਦ ਮਾਨ (Photo Source: Special Arrangement)

ਦਿਲ ਨੂੰ ਛੂਹ ਲੈਣ ਵਾਲੀ ਕਹਾਣੀ 'ਤੇ ਅਧਾਰਿਤ ਇਸ ਖੂਬਸੂਰਤ ਫਿਲਮ ਵਿੱਚ ਅਦਾਕਾਰ ਗੁਰਪ੍ਰੀਤ ਘੁੱਗੀ ਸੋਲੋ ਹੀਰੋ ਵਜੋਂ ਨਜ਼ਰ ਆਉਣਗੇ। ਇਨ੍ਹਾਂ ਦੇ ਪੈਰੇਲਰ ਅਤੇ ਲੀਡਿੰਗ ਕਿਰਦਾਰ ਵਿੱਚ ਤਾਨੀਆ ਨੂੰ ਲਿਆ ਗਿਆ ਹੈ। ਪੰਜਾਬ ਦੇ ਪੁਰਾਤਨ ਰੰਗਾਂ ਵਿੱਚ ਰੰਗੀ ਗਈ ਅਤੇ ਪੰਜਾਬੀ ਰੀਤੀ-ਰਿਵਾਜਾਂ ਦੀ ਤਰਜ਼ਮਾਨੀ ਉਕਤ ਫਿਲਮ ਨੂੰ ਮਿਲ ਰਹੇ ਪ੍ਰੀ- ਰਿਲੀਜ਼ ਹੁੰਗਾਰੇ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਵਿਖਾਈ ਦੇ ਰਹੇ ਹਨ ਗੁਰਜਿੰਦ ਮਾਨ, ਜੋ ਅਪਣੀ ਬਹੁ-ਪੱਖੀ ਅਦਾਕਾਰੀ ਕਲਾ ਦਾ ਵੀ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਹਨ, ਜਿੰਨਾਂ ਵੱਲੋਂ ਲੀਡਿੰਗ ਅਦਾਕਾਰ ਕੀਤੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇੰਨਾਂ ਵਿੱਚ 'ਵਨਸ ਅਪਾਨ ਏ ਟਾਈਮ ਇਨ ਅੰਮ੍ਰਿਤਸਰ' ਅਤੇ 'ਪੰਜਾਬ ਸਿੰਘ' ਆਦਿ ਸ਼ਾਮਿਲ ਰਹੀਆਂ ਹਨ।

ਸਾਲ 2021 ਵਿੱਚ ਆਈ 'ਯਾਰ ਅਣਮੁੱਲੇ ਰਿਟਰਨਸ' ਅਤੇ 2024 ਵਿੱਚ ਸਾਹਮਣੇ ਆਈ ਪਰਮੀਸ਼ ਵਰਮਾ, ਵਾਮਿਕਾ ਗੱਬੀ ਸਟਾਰਰ 'ਤਬਾਹ' ਦੇ ਲੇਖਣ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਰਹੇ ਹਨ ਇਹ ਹੋਣਹਾਰ ਅਦਾਕਾਰ ਲੇਖਕ ਅਤੇ ਨਿਰਦੇਸ਼ਕ, ਜੋ ਅੱਜਕੱਲ੍ਹ ਫਿਲਮਕਾਰ ਵਜੋਂ ਵੀ ਵਿਸ਼ਾਲ ਸਿਨੇਮਾ ਪ੍ਰਵਾਨਤਾ ਹਾਸਿਲ ਕਰਦੇ ਜਾ ਰਹੇ ਹਨ।

ਪਾਲੀਵੁੱਡ 'ਚ ਨਵੇਂ ਅਯਾਮ ਸਿਰਜਣ ਦੀ ਜਾਰੀ ਕਵਾਇਦ ਅਧੀਨ ਹੀ ਉਹ ਜਲਦ ਅਪਣੀ ਇੱਕ ਹੋਰ ਬਹੁ-ਚਰਚਿਤ ਫਿਲਮ 'ਬੇਬੇ' ਵੀ ਅਪਣੇ ਚਾਹੁੰਣ ਵਾਲਿਆ ਦੀ ਝੋਲੀ ਪਾਉਣ ਜਾ ਰਹੇ ਹਨ, ਜਿਸ ਵਿੱਚ ਜਿੰਮੀ ਸ਼ੇਰਗਿੱਲ ਅਤੇ ਸਿੰਮੀ ਚਾਹਲ ਲੀਡ ਜੋੜੀ ਵਿੱਚ ਹਨ, ਜੋ ਪਹਿਲੀ ਵਾਰ ਇਕੱਠਿਆ ਸਿਲਵਰ ਸਕ੍ਰੀਨ ਸਪੇਸ ਸ਼ੇਅਰ ਕਰਨਗੇ।

ਇਹ ਵੀ ਪੜ੍ਹੋ: