ਬਾਕਸ ਆਫਿਸ 'ਤੇ 'ਕੈਰੀ ਆਨ ਜੱਟਾ 4' ਦਾ ਦਬਦਬਾ, ਪਹਿਲੇ 5 ਦਿਨਾਂ 'ਚ 20 ਕਰੋੜ ਦਾ ਅੰਕੜਾ ਕੀਤਾ ਪਾਰ
'ਕੈਰੀ ਔਨ ਜੱਟਾ 4' ਲਗਾਤਾਰ ਬਾਕਸ ਆਫਿਸ ਉਤੇ ਛਾਈ ਹੋਈ ਹੈ, ਫਿਲਮ ਨੇ ਸਿਰਫ਼ 5 ਦਿਨਾਂ ਵਿੱਚ 20 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।

By ETV Bharat Entertainment Team
Published : July 1, 2026 at 12:42 PM IST
Carry On Jatta 4 Box Office Collection Worldwide: ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਫਿਲਮ 'ਕੈਰੀ ਔਨ ਜੱਟਾ 4' 26 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਅਕਸ਼ੈ ਦੀ 'ਵੈਲਕਮ ਟੂ ਦ ਜੰਗਲ' ਵਰਗੀ ਵੱਡੀ ਸਟਾਰ-ਕਾਸਟ ਫਿਲਮ ਨਾਲ ਟਕਰਾਉਣ ਦੇ ਬਾਵਜੂਦ ਇਸ ਪੰਜਾਬੀ ਫਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇੱਕ ਮਜ਼ਬੂਤ ਸ਼ੁਰੂਆਤੀ ਵੀਕਐਂਡ ਤੋਂ ਬਾਅਦ ਫਿਲਮ ਨੇ ਪਹਿਲੇ ਸੋਮਵਾਰ ਨੂੰ ਆਪਣੀ ਕਮਾਈ ਦੀ ਰਫ਼ਤਾਰ ਬਣਾਈ ਰੱਖੀ ਹੋਈ ਹੈ।
ਤੁਹਾਨੂੰ ਦੱਸ ਦੇਈਏ ਕਿ 'ਕੈਰੀ ਔਨ ਜੱਟਾ 4' ਆਪਣੀ ਫ੍ਰੈਂਚਾਇਜ਼ੀ ਦੀ ਪ੍ਰਸਿੱਧੀ ਦਾ ਪੂਰਾ ਲਾਭ ਉਠਾ ਰਹੀ ਹੈ, ਜਿਸ ਨਾਲ ਫਿਲਮ ਨੇ ਵੱਡੇ ਦਰਸ਼ਕ ਵਰਗ ਨੂੰ ਸਿਨੇਮਾਘਰਾਂ ਵੱਲ ਖਿੱਚਿਆ ਹੈ। ਆਪਣੀ ਕਮਾਈ ਦੇ ਸੰਬੰਧ ਵਿੱਚ ਫਿਲਮ ਨੇ ਪਹਿਲੇ ਦਿਨ 1.90 ਕਰੋੜ ਨਾਲ ਖਾਤਾ ਖੋਲ੍ਹਿਆ। ਦੂਜੇ ਦਿਨ ਇਸਨੇ 2.50 ਕਰੋੜ ਦੀ ਕਮਾਈ ਕੀਤੀ। ਤੀਜੇ ਦਿਨ ਇਸਨੇ ਯਾਨੀ ਕਿ ਐਤਵਾਰ ਨੂੰ ਫਿਲਮ ਨੇ ਸਭ ਤੋਂ ਜਿਆਦਾ ਕਲੈਕਸ਼ਨ 3.40 ਕਰੋੜ ਦੀ ਕਮਾਈ ਕੀਤੀ। ਹਾਲਾਂਕਿ, ਹਫ਼ਤੇ ਦੇ ਦਿਨਾਂ ਵਿੱਚ ਦਾਖਲ ਹੋਣ 'ਤੇ ਸੋਮਵਾਰ ਨੂੰ ਕਮਾਈ ਹੌਲੀ ਹੋ ਕੇ 1.40 ਕਰੋੜ ਹੋ ਗਈ। ਮੰਗਲਵਾਰ ਨੂੰ ਕਮਾਈ ਸਥਿਰ ਰਹੀ।
ਸੈਕਨਲਿਕ ਦੀ ਸ਼ੁਰੂਆਤੀ ਰਿਪੋਰਟ ਦੇ ਅਨੁਸਾਰ 'ਕੈਰੀ ਔਨ ਜੱਟਾ 4' ਨੇ ਮੰਗਲਵਾਰ ਨੂੰ ਰਿਲੀਜ਼ ਦੇ ਪੰਜਵੇਂ ਦਿਨ 1.40 ਕਰੋੜ ਦੀ ਕਮਾਈ ਕੀਤੀ। ਇਸ ਦੇ ਨਾਲ ਇਸਦਾ ਕੁੱਲ ਪੰਜ ਦਿਨਾਂ ਦਾ ਕਲੈਕਸ਼ਨ ਭਾਰਤ ਵਿੱਚ ਹੁਣ 10.60 ਕਰੋੜ ਹੋ ਗਿਆ ਹੈ ਅਤੇ ਜੇਕਰ ਕੁੱਲ ਕਮਾਈ ਦੀ ਗੱਲ ਕਰੀਏ ਤਾਂ ਫਿਲਮ ਨੇ ਲਗਭਗ 22 ਕਰੋੜ ਦੀ ਕਮਾਈ ਕਰ ਲਈ ਹੈ। 'ਕੈਰੀ ਔਨ ਜੱਟਾ 4' ਸਾਲ ਦੀ ਚੌਥੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਹੈ।
ਸਾਲ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਪੰਜਾਬੀ ਫਿਲਮਾਂ
- ਰੱਬ ਦਾ ਰੇਡੀਓ: 12.57 ਕਰੋੜ
- ਇਸ਼ਕਾਂ ਦੇ ਲੇਖੇ: 11.89 ਕਰੋੜ
- ਕੈਰੀ ਔਨ ਜੱਟਾ 4: 10.60 ਕਰੋੜ (5ਵੇਂ ਦਿਨ ਦੀ ਕਮਾਈ)
- ਬੰਬੂਕਾਟ 2: 6.18 ਕਰੋੜ
- ਵਿਆਹ ਕਰਤਾਰੇ ਦਾ: 4.55 ਕਰੋੜ
- ਓਏ ਭੋਲੇ ਓਏ 2: 3.6 ਕਰੋੜ
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਅਦਾਕਾਰ ਜਸਵਿੰਦਰ ਭੱਲਾ ਬਾਰੇ ਕੁੱਝ ਖਾਸ ਗੱਲਾਂ ਸਾਂਝੀਆਂ ਕੀਤੀਆਂ ਸਨ, ਉਨ੍ਹਾਂ ਨੇ ਕਿਹਾ "ਅਸੀਂ ਇੰਨੇ ਸਾਲ ਇਕੱਠੇ ਬਿਤਾਏ ਹਨ ਕਿ ਸਾਡਾ ਰਿਸ਼ਤਾ ਪਰਿਵਾਰ ਵਾਂਗ ਹੋ ਗਿਆ ਹੈ, ਕੋਈ ਵੀ ਉਸਦੀ ਜਗ੍ਹਾਂ ਨਹੀਂ ਲੈ ਸਕਦਾ।" ਸਮੀਪ ਕੰਗ ਦੁਆਰਾ ਨਿਰਦੇਸ਼ਿਤ ਕੀਤੀ 'ਕੈਰੀ ਔਨ ਜੱਟਾ 4' 26 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ।
ਇਹ ਵੀ ਪੜ੍ਹੋ:

