ETV Bharat / entertainment

ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ 'ਵਿਆਹ ਕਰਤਾਰੇ ਦਾ', ਜਾਣੋ ਫਿਲਮ ਨੇ ਪਹਿਲੇ ਦਿਨ ਕਿੰਨੀ ਕੀਤੀ ਕਮਾਈ

ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਦੀ ਫਿਲਮ 'ਵਿਆਹ ਕਰਤਾਰੇ ਦਾ' ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ।

Viyaah Kartaare Da
Viyaah Kartaare Da (Pic Credit: Film Poster)
author img

By ETV Bharat Entertainment Team

Published : February 28, 2026 at 3:36 PM IST

1 Min Read
Choose ETV Bharat

ਚੰਡੀਗੜ੍ਹ: ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਸਟਾਰਰ ਪੰਜਾਬੀ ਫਿਲਮ 'ਵਿਆਹ ਕਰਤਾਰੇ ਦਾ' 27 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। 'ਹੰਬਲ ਮੋਸ਼ਨ ਪਿਕਚਰਸ' ਅਤੇ 'ਪਿਟਾਰਾ ਟਾਕੀਜ' ਦੇ ਬੈਨਰ ਅਤੇ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਹੈ ਉਕਤ ਫਿਲਮ, ਜਿਸ ਦਾ ਲੇਖਣ ਚੰਚਲ ਡਾਬਰਾ ਅਤੇ ਨਿਰਦੇਸ਼ਨ ਸਮੀਪ ਕੰਗ ਵੱਲੋਂ ਕੀਤਾ ਗਿਆ ਹੈ।

ਕਾਮੇਡੀ-ਡ੍ਰਾਮੈਟਿਕ ਅਤੇ ਪਰਿਵਾਰਿਕ ਕਹਾਣੀ ਅਧਾਰਿਤ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਲੀਡ ਜੋੜੀ ਵਜੋਂ ਨਜ਼ਰ ਆਏ ਹਨ, ਜੋ 'ਅਕਾਲ' ਅਤੇ 'ਸਰਬਾਲ੍ਹਾ ਜੀ' ਬਾਅਦ ਤੀਜੀ ਵਾਰ ਇਕੱਠਿਆਂ ਸਿਲਵਰ ਸਕ੍ਰੀਨ ਸਪੇਸ ਸ਼ੇਅਰ ਕਰ ਰਹੇ ਹਨ।

ਹੁਣ ਇੱਥੇ ਅਸੀਂ ਫਿਲਮ ਦਾ ਬਾਕਸ ਆਫਿਸ ਕਲੈਕਸ਼ਨ ਲੈ ਕੇ ਆਏ ਹਾਂ। ਫਿਲਮ ਨੇ ਪਹਿਲੇ ਦਿਨ ਉਮੀਦ ਤੋਂ ਘੱਟ ਪਰ ਵਧੀਆ ਕਲੈਕਸ਼ਨ ਕੀਤਾ। ਹਾਲਾਂਕਿ, ਫਿਲਮ ਦੇ ਕਲੈਕਸ਼ਨ ਵਿੱਚ ਸ਼ਨੀਵਾਰ ਨੂੰ ਗਿਰਾਵਟ ਦੇਖੀ ਗਈ। ਫਿਲਮ ਨੇ ਪਹਿਲੇ ਦਿਨ 50 ਲੱਖ ਅਤੇ ਦੂਜੇ ਦਿਨ ਸਵੇਰੇ ਦੇ ਸ਼ੋਅਜ਼ ਤੱਕ 12 ਲੱਖ ਦਾ ਕਾਰੋਬਾਰ ਕੀਤਾ। ਫਿਲਮ ਦੀ ਅਗਲੇ ਦਿਨਾਂ ਵਿੱਚ ਕਮਾਈ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ।

ਚੰਡੀਗੜ੍ਹ ਦੇ ਨੇੜੇ ਮੋਹਾਲੀ ਅਤੇ ਖਰੜ੍ਹ ਦੇ ਇਲਾਕਿਆਂ ਵਿੱਚ ਫਿਲਮਾਈ ਗਈ ਹੈ ਫਿਲਮ ਨੂੰ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦਾ ਗਿਆ ਹੈ, ਜਿਸ ਦੇ ਨਿਰਮਾਤਾ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ, ਸਪੀਡ ਰਿਕਾਰਡਸ, ਸਹਿ ਨਿਰਮਾਣਕਾਰ ਭਾਨਾ ਐਲਏ ਅਤੇ ਕਾਰਜਕਾਰੀ ਨਿਰਮਾਤਾ ਹਰਦੀਪ ਦੁੱਲਟ ਹਨ।

ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਸਿਨੇਮਾ ਵਿੱਚ ਲਗਾਤਾਰ ਫਿਲਮਾਂ ਫਲਾਪ ਹੁੰਦੀਆਂ ਨਜ਼ਰੀ ਪੈ ਰਹੀਆਂ ਹਨ। ਬਹੁਤ ਸਾਰੀਆਂ ਫਿਲਮਾਂ ਤਾਂ ਲੱਗੇ ਪੈਸੇ ਵੀ ਪੂਰੇ ਕਰਨ ਵਿੱਚ ਅਸਮਰਥ ਨਜ਼ਰ ਆਈਆਂ। ਹਾਲਾਂਕਿ ਇਸ ਸਾਲ ਕਾਫੀ ਸਾਰੀਆਂ ਪੰਜਾਬੀ ਫਿਲਮਾਂ ਵੱਡੇ ਬਜਟ ਉਤੇ ਰਿਲੀਜ਼ ਹੋਣ ਜਾ ਰਹੀਆਂ ਹਨ।

ਇਹ ਵੀ ਪੜ੍ਹੋ: