ਰਿਲੀਜ਼ ਲਈ ਤਿਆਰ ਪੰਜਾਬੀ ਫ਼ਿਲਮ '70 ਸਿਆਲ', ਇੰਦਰਪਾਲ ਸਿੰਘ ਨੇ ਕੀਤਾ ਨਿਰਦੇਸ਼ਨ
ਫ਼ਿਲਮ '70 ਸਿਆਲ' 28 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

By ETV Bharat Entertainment Team
Published : April 28, 2026 at 3:56 PM IST
ਚੰਡੀਗੜ੍ਹ: ਪੰਜਾਬੀ ਸਿਨੇਮਾਂ ਵਿੱਚ ਬਤੌਰ ਲੇਖ਼ਕ ਅਤੇ ਨਿਰਦੇਸ਼ਕ ਇੰਦਰਪਾਲ ਸਿੰਘ ਅਹਿਮ ਭੂਮਿਕਾ ਨਿਭਾ ਰਹੇ ਹਨ। ਹੁਣ ਇੰਦਰਪਾਲ ਸਿੰਘ ਆਪਣੀ ਇੱਕ ਹੋਰ ਅਰਥ-ਭਰਪੂਰ ਫ਼ਿਲਮ '70 ਸਿਆਲ' ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ। ਇਸ ਫਿਲਮ ਦੀ ਪਹਿਲੀ ਝਲਕ ਅਤੇ ਰਿਲੀਜ਼ ਡੇਟ ਨੂੰ ਰਿਵੀਲ ਕਰ ਦਿੱਤਾ ਗਿਆ ਹੈ।
'ਡ੍ਰੀਮ ਰਿਐਲਟੀ ਮੂਵੀਜ਼' ਅਤੇ 'ਪਨੋਰਮਾ ਸਟੂਡਿਓਜ਼' ਵੱਲੋਂ ਵੱਡੇ ਪੱਧਰ 'ਤੇ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਰਵਨੀਤ ਕੌਰ ਚਾਹਲ, ਰਾਜੇਸ਼ ਅਰੋੜਾ ਅਤੇ ਅੰਸ਼ੂ ਮਿੱਢਾ ਵੱਲੋਂ ਕੀਤਾ ਗਿਆ ਹੈ। 'ਲੂੰ ਕੰਢੇ ਸਿਰਫ ਠੰਡ ਨਾਲ ਹੀ ਖੜ੍ਹੇ ਨਹੀਂ ਹੁੰਦੇ.." ਦੀ ਟੈਗ-ਲਾਇਨ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਇਸ ਫਿਲਮ ਵਿੱਚ ਪੰਜਾਬੀ ਸਿਨੇਮਾਂ ਅਤੇ ਮਿਊਜ਼ਿਕ ਵੀਡੀਓ ਜਗਤ ਦੇ ਦੋ ਚਰਚਿਤ ਚਿਹਰੇ ਧਨਵੀਰ ਸਿੰਘ ਅਤੇ ਨਿਕੇਤ ਢਿੱਲੋ ਲੀਡ ਜੋੜੀ ਵਜੋ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆ ਸਿਲਵਰ ਸਕਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ।

ਐਲਾਨ ਅਤੇ ਨਿਰਮਾਣ ਪੜ੍ਹਾਅ ਤੋਂ ਚਰਚਾ ਅਤੇ ਦਰਸ਼ਕਾਂ ਦੀ ਉਤਸੁਕਤਾ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਦੀ ਸਹਿਯੋਗੀ ਕਾਸਟ ਵਿੱਚ ਕਰਮਜੀਤ ਅਨਮੋਲ, ਨੂਰ ਚਾਹਲ, ਜੋਬਨਪ੍ਰੀਤ ਸਿੰਘ, ਅਮ੍ਰਿਤ ਅੰਬੀ, ਲੱਕੀ ਧਾਲੀਵਾਲ ਆਦਿ ਸ਼ਾਮਲ ਹਨ। ਫਾਰਮੂਲਾ ਫ਼ਿਲਮੀ ਸਾਂਚੇ ਤੋਂ ਬਿਲਕੁਲ ਅਲੱਗ ਹੱਟ ਕੇ ਬਣਾਈ ਇਸ ਫਿਲਮ ਨਾਲ ਇੱਕ ਵਾਰ ਮੁੜ ਪਾਲੀਵੁੱਡ ਗਲਿਆਰਿਆਂ ਵਿੱਚ ਇੰਦਰਪਾਲ ਸਿੰਘ ਛਾਏ ਹੋਏ ਹਨ। ਉਨ੍ਹਾਂ ਵੱਲੋਂ ਹਾਲ ਹੀ ਦੇ ਕਰਿਅਰ ਦੌਰਾਨ ਨਿਰਦੇਸ਼ਿਤ ਕੀਤੀਆ ਫਿਲਮਾਂ ਵਿੱਚ 'ਸੰਗਰਾਂਦ' ਅਤੇ 'ਜਖ਼ਮੀ' ਸ਼ਾਮਲ ਹਨ। ਇਨ੍ਹਾਂ ਫਿਲਮਾਂ ਨੂੰ ਕੁਝ ਵੱਖਰਾ ਦੇਖਣ ਦੀ ਤਾਂਘ ਰੱਖਦੇ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ।
ਇਸ ਤੋਂ ਇਲਾਵਾ, ਜੇਕਰ ਉਨ੍ਹਾਂ ਦੇ ਬਤੌਰ ਨਿਰਦੇਸ਼ਕ ਅਤੇ ਲੇਖ਼ਕ ਆਉਣ ਵਾਲੇ ਪ੍ਰੋਜੋਕਟਾਂ ਦੀ ਗੱਲ ਕਰੀਏ, ਤਾਂ ਇਨ੍ਹਾਂ ਵਿੱਚ ਗੈਵੀ ਚਾਹਲ ਸਟਾਰਰ 'ਸਟੇਟ ਵਰਸਿਸ ਸੋਲਜਰ' (ਨਿਰਦੇਸ਼ਕ) ਅਤੇ 'ਪਨੋਰਮਾ ਸਟੂਡਿਓ' ਦੀ ਹਿੰਦੀ ਫਿਲਮ 'ਨੂਰਾਨੀ ਚਿਹਰਾ' (ਲੇਖ਼ਕ) ਸ਼ਾਮਲ ਹੈ, ਜਿਸ ਵਿੱਚ ਨਵਾਜੂਦੀਨ ਸਿੱਦੀਕੀ ਅਤੇ ਨੁਪੁਰ ਸੈਨਨ ਵੱਲੋਂ ਲੀਡਿੰਗ ਕਿਰਦਾਰ ਪਲੇ ਕੀਤੇ ਗਏ ਹਨ।
ਇਹ ਵੀ ਪੜ੍ਹੋ:-

