ETV Bharat / entertainment

ਅੰਮ੍ਰਿਤਸਰ ਪੁੱਜਿਆ ਮਸ਼ਹੂਰ ਕਾਮੇਡੀਅਨ ਕੀਕੂ ਸ਼ਾਰਦਾ, ਪਰਿਵਾਰ ਨਾਲ ਮਿਲ ਕੇ ਖਾਧੇ ਕੁਲਚੇ, ਦੇਖੋ ਵੀਡੀਓ

ਹਾਲ ਹੀ ਵਿੱਚ ਮਸ਼ਹੂਰ ਕਾਮੇਡੀ ਕਲਾਕਾਰ ਕੀਕੂ ਸ਼ਾਰਦਾ ਅੰਮ੍ਰਿਤਸਰ ਪੁੱਜੇ, ਜਿੱਥੇ ਉਨ੍ਹਾਂ ਨੇ ਪੰਜਾਬ ਦੇ ਖਾਣਿਆਂ ਬਾਰੇ ਖਾਸ ਗੱਲਬਾਤ ਕੀਤੀ।

ਕਾਮੇਡੀਅਨ ਕੀਕੂ ਸ਼ਾਰਦਾ
ਕਾਮੇਡੀਅਨ ਕੀਕੂ ਸ਼ਾਰਦਾ (Pic Credit: ETV Bharat)
author img

By ETV Bharat Entertainment Team

Published : January 2, 2026 at 5:10 PM IST

1 Min Read
Choose ETV Bharat

ਅੰਮ੍ਰਿਤਸਰ: ਕਪਿਲ ਸ਼ਰਮਾ ਸ਼ੋਅ ਵਿੱਚ ਆਪਣੇ ਹਾਸੇ-ਮਜ਼ਾਕ ਭਰੇ ਕਿਰਦਾਰਾਂ ਨਾਲ ਦਰਸ਼ਕਾਂ ਨੂੰ ਲੋਟ-ਪੋਟ ਕਰਨ ਵਾਲੇ ਮਸ਼ਹੂਰ ਕਲਾਕਾਰ ਕੀਕੂ ਸ਼ਾਰਦਾ ਅੱਜ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਆਉਂਦੇ ਹੀ ਉਨ੍ਹਾਂ ਨੇ ਸ਼ਹਿਰ ਦੇ ਮਸ਼ਹੂਰ ਅੰਮ੍ਰਿਤਸਰੀ ਕੁਲਚਿਆਂ ਨਾਲ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ। ਕੀਕੂ ਸ਼ਾਰਦਾ ਨੇ ਕਿਹਾ ਕਿ ਉਹ ਅੰਮ੍ਰਿਤਸਰ ਖਾਸ ਤੌਰ ’ਤੇ ਖਾਣਾ ਖਾਣ ਦੇ ਇਰਾਦੇ ਨਾਲ ਆਏ ਹਨ ਅਤੇ ਇੱਥੋਂ ਦੇ ਸੁਆਦੀ ਭੋਜਨਾਂ ਨੂੰ ਉਨ੍ਹਾਂ ਨੂੰ ਬਹੁਤ ਪਸੰਦ ਹਨ।

ਮੀਡੀਆ ਨਾਲ ਗੱਲਬਾਤ ਕਰਦਿਆਂ ਕੀਕੂ ਸ਼ਾਰਦਾ ਨੇ ਦੱਸਿਆ ਕਿ ਉਹ ਪੂਰੀ ਫੈਮਿਲੀ ਦੇ ਨਾਲ ਆਏ ਹਨ ਅਤੇ ਲਗਭਗ 13 ਲੋਕਾਂ ਦਾ ਗਰੁੱਪ ਇਕੱਠੇ ਘੁੰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰੀ ਕੁਲਚਿਆਂ ਤੋਂ ਬਾਅਦ ਉਹ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਵੀ ਜਾਣਗੇ ਅਤੇ ਆਪਣੇ ਦੌਰੇ ਦੀ ਸ਼ੁਰੂਆਤ ਧਾਰਮਿਕ ਰੂਪ ਵਿੱਚ ਕਰਨਗੇ।

ਮਸ਼ਹੂਰ ਕਾਮੇਡੀ ਕਲਾਕਾਰ ਕੀਕੂ ਸ਼ਾਰਦਾ (Video Credit: ETV Bharat)

ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੀ ਮਹਿਮਾਨ ਨਿਵਾਜ਼ੀ ਅਤੇ ਲੋਕਾਂ ਦਾ ਪਿਆਰ ਇਸ ਸ਼ਹਿਰ ਨੂੰ ਬਾਕੀ ਸਾਰੇ ਸ਼ਹਿਰਾਂ ਤੋਂ ਵੱਖਰਾ ਬਣਾਉਂਦਾ ਹੈ। ਕੀਕੂ ਸ਼ਾਰਦਾ ਭਾਰਤੀ ਟੈਲੀਵਿਜ਼ਨ ਦੇ ਪ੍ਰਸਿੱਧ ਕਾਮੇਡੀਅਨ ਅਤੇ ਅਦਾਕਾਰ ਹਨ, ਜਿੰਨ੍ਹਾਂ ਨੂੰ ਸਭ ਤੋਂ ਵੱਧ ਪਛਾਣ "ਦਿ ਕਪਿਲ ਸ਼ਰਮਾ ਸ਼ੋਅ" ਰਾਹੀਂ ਮਿਲੀ ਹੈ। ਸ਼ੋਅ ਵਿੱਚ ਉਨ੍ਹਾਂ ਵੱਲੋਂ ਨਿਭਾਇਆ ਗਿਆ "ਬੱਚਾ ਯਾਦਵ" ਦਾ ਕਿਰਦਾਰ ਦਰਸ਼ਕਾਂ ਵਿੱਚ ਖਾਸਾ ਲੋਕਪ੍ਰਿਆ ਰਿਹਾ ਹੈ, ਜਿਸ ਨੇ ਉਨ੍ਹਾਂ ਨੂੰ ਘਰ-ਘਰ ਵਿੱਚ ਮਸ਼ਹੂਰ ਕਰ ਦਿੱਤਾ। ਉਨ੍ਹਾਂ ਦੀ ਕਾਮਿਕ ਟਾਈਮਿੰਗ ਅਤੇ ਅਦਾਕਾਰੀ ਨੂੰ ਹਰ ਉਮਰ ਦੇ ਦਰਸ਼ਕ ਪਸੰਦ ਕਰਦੇ ਹਨ।

ਆਪਣੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਗੱਲ ਕਰਦਿਆਂ ਕੀਕੂ ਸ਼ਾਰਦਾ ਨੇ ਦੱਸਿਆ ਕਿ ਅੱਜ ਰਾਤ "ਕੌਣ ਬਣੇਗਾ ਕਰੋੜਪਤੀ" ਦਾ ਫਿਨਾਲੇ ਹੈ, ਜਿਸ ਵਿੱਚ ਉਨ੍ਹਾਂ ਨੇ ਅਮਿਤਾਭ ਬੱਚਨ ਨਾਲ ਖਾਸ ਜੁਗਲਬੰਦੀ ਕੀਤੀ ਹੈ। ਇਸ ਤੋਂ ਇਲਾਵਾ ਨੈੱਟਫਲਿਕਸ ਲਈ ਵੀ ਇੱਕ ਛੋਟਾ ਕਾਮੇਡੀ ਪ੍ਰੋਗਰਾਮ ਤਿਆਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਤੋਂ ਬਾਅਦ ਉਹ ਮੁੜ ਕਪਿਲ ਸ਼ਰਮਾ ਦੇ ਨਾਲ ਸ਼ੋਅ ਵਿੱਚ ਨਜ਼ਰ ਆਉਣਗੇ।

ਇਹ ਵੀ ਪੜ੍ਹੋ: