ETV Bharat / entertainment

ਇੱਕ ਵਾਰ ਮੁੜ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਲਈ ਤਿਆਰ ਨਿਰਦੇਸ਼ਕ ਸੁਖਮਿੰਦਰ ਧੰਜਲ, ਨਵੀਂ ਫਿਲਮ ਨਾਲ ਆਉਣਗੇ ਸਾਹਮਣੇ

ਨਿਰਦੇਸ਼ਕ ਸੁਖਮਿੰਦਰ ਧੰਜਲ ਇੱਕ ਵਾਰ ਮੁੜ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਲਈ ਤਿਆਰ ਹਨ।

ਨਿਰਦੇਸ਼ਕ ਸੁਖਮਿੰਦਰ ਧੰਜਲ
ਨਿਰਦੇਸ਼ਕ ਸੁਖਮਿੰਦਰ ਧੰਜਲ (Pic Credit: Special Arrangement)
author img

By ETV Bharat Entertainment Team

Published : January 2, 2026 at 4:44 PM IST

1 Min Read
Choose ETV Bharat

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਦਿੱਗਜ ਅਤੇ ਮੋਹਰੀ ਕਤਾਰ ਨਿਰਦੇਸ਼ਕ ਵਜੋਂ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਸੁਖਮਿੰਦਰ ਧੰਜਲ, ਜੋ ਸਾਲ 2007 ਵਿੱਚ ਆਈ ਅਤੇ ਰਾਸ਼ਟਰੀ ਐਵਾਰਡ ਹਾਸਿਲ ਕਰਨ ਵਾਲੀ ਪੰਜਾਬੀ ਫਿਲਮ 'ਬਾਗ਼ੀ' ਦਾ ਨਿਰਦੇਸ਼ਨ ਕਰਨ ਦਾ ਮਾਣ ਵੀ ਅਪਣੀ ਝੋਲੀ ਪਾ ਚੁੱਕੇ ਹਨ।

ਪਾਲੀਵੁੱਡ ਨੂੰ ਅਲਹਦਾ ਸਿਰਜਣ ਰੰਗ ਦੇ ਰਹੇ ਇਹ ਸ਼ਾਨਦਾਰ ਨਿਰਦੇਸ਼ਕ ਇੱਕ ਵਾਰ ਮੁੜ ਫਿਲਮੀ ਸਫਾਂ ਵਿੱਚ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਲਈ ਤਿਆਰ ਹਨ, ਜਿੰਨ੍ਹਾਂ ਦੁਆਰਾ ਨਿਰਦੇਸ਼ਿਤ ਨਵੀਂ ਪੰਜਾਬੀ ਫਿਲਮ 'ਬੇਬੇ ਮੈਂ ਬਦਮਾਸ਼ ਬਣੂੰਗਾ' ਜਲਦ ਵਿਸ਼ਵ-ਭਰ ਦੇ ਸਿਨੇਮਾਘਰਾਂ 'ਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ।

ਨਿਰਦੇਸ਼ਕ ਸੁਖਮਿੰਦਰ ਧੰਜਲ
ਨਿਰਦੇਸ਼ਕ ਸੁਖਮਿੰਦਰ ਧੰਜਲ (Pic Credit: Special Arrangement)

'ਫਰਾਈਡੇ ਮੋਸ਼ਨ ਪਿਕਚਰਸ' ਦੇ ਬੈਨਰ ਅਤੇ 'ਜਗਜੀਤ ਸੰਧੂ ਫਿਲਮਜ਼' ਦੇ ਸੁਯੰਕਤ ਨਿਰਮਾਣ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਹੈ ਉਕਤ ਮੰਨੋਰੰਜਕ ਫਿਲਮ, ਜਿਸ ਵਿੱਚ ਸਨਸਨੀ ਚਿਹਰਿਆਂ ਵਜੋਂ ਜਾਣੇ ਜਾਂਦੇ ਜਗਜੀਤ ਸੰਧੂ ਅਤੇ ਅਵੀਰਾ ਸਿੰਘ ਮੈਸਨ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਿਲਵਰ ਸਕ੍ਰੀਨ ਸਪੇਸ ਕਰਨ ਜਾ ਰਹੇ ਹਨ।

ਸਾਲ 2022 ਵਿੱਚ ਸਾਹਮਣੇ ਆਈ ਅਤੇ ਕੁਲਵਿੰਦਰ ਬਿੱਲਾ ਸਟਾਰਰ ਬਹੁ-ਚਰਚਿਤ ਪੰਜਾਬੀ ਫਿਲਮ 'ਨਿਸ਼ਾਨਾ' ਦਾ ਨਿਰਦੇਸ਼ਨ ਕਰ ਕਾਫ਼ੀ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਸੁਖਮਿੰਦਰ ਧੰਜਲ, ਜਿੰਨ੍ਹਾਂ ਦੁਆਰਾ ਨਿਰਦੇਸ਼ਿਤ ਅਤੇ ਸਾਲ ਵਿੱਚ 2019 'ਚ ਰਿਲੀਜ਼ ਹੋਈ ਦੇਵ ਖਰੌੜ ਦੀ ਲੀਡਿੰਗ ਭੂਮਿਕਾ ਨਾਲ ਸਜੀ 'ਬਲੈਕੀਆ' ਵੀ ਕਾਮਯਾਬੀ ਦੇ ਕਈ ਨਵੇਂ ਆਯਾਮ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ।

ਨਿਰਦੇਸ਼ਕ ਸੁਖਮਿੰਦਰ ਧੰਜਲ
ਨਿਰਦੇਸ਼ਕ ਸੁਖਮਿੰਦਰ ਧੰਜਲ (Pic Credit: Special Arrangement)

ਦੂਰਦਰਸ਼ਨ ਦੇ ਸੁਨਿਹਰੇ ਦੌਰ ਤੋਂ ਲੈ ਕੇ ਸਿਨੇਮਾ ਤੱਕ ਦਾ ਮਾਣਮੱਤਾ ਪੈਂਡਾ ਸਫਲਤਾਪੂਰਵਕ ਹੰਢਾ ਚੁੱਕੇ ਹਨ ਇਹ ਹੋਣਹਾਰ ਫਿਲਮਕਾਰ, ਜੋ ਹਮੇਸ਼ਾ ਮੇਨ ਸਟ੍ਰੀਮ ਸਿਨੇਮਾ ਲੀਕ ਤੋਂ ਲਾਂਭੇ ਹੱਟ ਕੇ ਸਿਰਜਣਾ ਕਰਨਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਅਪਣਾਏ ਜਾ ਰਹੇ ਇੰਨ੍ਹਾਂ ਹੀ ਮਾਪਦੰਡਾਂ ਨੂੰ ਪ੍ਰਤੀਬਿੰਬ ਕਰਨ ਜਾ ਰਹੀ ਉਕਤ ਮੰਨੋਰੰਜਕ ਫਿਲਮ, ਜਿਸ ਦੇ ਲੇਖਣ ਅਤੇ ਨਿਰਦੇਸ਼ਨ ਦੋਨੋਂ ਜ਼ਿੰਮੇਵਾਰੀਆਂ ਨੂੰ ਉਨ੍ਹਾਂ ਵੱਲੋਂ ਖੁਦ ਹੀ ਅੰਜ਼ਾਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: