ETV Bharat / entertainment

ਰਿਲੀਜ਼ ਲਈ ਤਿਆਰ ਵੈੱਬ ਸੀਰੀਜ਼ 'ਸੁੱਖਾ ਰੇਡਰ', ਅਮਰਦੀਪ ਸਿੰਘ ਗਿੱਲ ਨੇ ਕੀਤਾ ਹੈ ਨਿਰਦੇਸ਼ਨ

ਨਿਰਦੇਸ਼ਕ ਅਤੇ ਲੇਖਕ ਅਮਰਦੀਪ ਸਿੰਘ ਗਿੱਲ ਦੀ ਨਵੀਂ ਵੈੱਬ ਸੀਰੀਜ਼ ਰਿਲੀਜ਼ ਲਈ ਤਿਆਰ ਹੈ।

New Web Series Sukha Raider
New Web Series Sukha Raider (Photo Credit: Special Arrangement/ Film Poster)
author img

By ETV Bharat Entertainment Team

Published : January 9, 2026 at 10:10 AM IST

1 Min Read
Choose ETV Bharat

ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਓਟੀਟੀ ਦੀ ਦੁਨੀਆਂ ਨੂੰ ਸਿਰਜਣਾ ਦੇ ਨਵੇਂ ਰੰਗ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ਅਮਰਦੀਪ ਸਿੰਘ ਗਿੱਲ, ਜੋ ਅਪਣੀ ਇੱਕ ਹੋਰ ਬਹੁ-ਚਰਚਿਤ ਵੈੱਬ ਸੀਰੀਜ਼ 'ਸੁੱਖਾ ਰੇਡਰ' ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਨੂੰ ਜਲਦ ਹੀ ਪੰਜਾਬੀ ਓਟੀਟੀ ਪਲੇਟਫ਼ਾਰਮ ਉਪਰ ਵਿੱਚ ਸਟ੍ਰੀਮ ਕੀਤਾ ਜਾਵੇਗਾ।

'ਕੇਬਲਵਨ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਨੂੰ ਏਪੀ ਵਨ ਪ੍ਰੋਡੋਕਸ਼ਨ ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਵਜ਼ੂਦ ਵਿੱਚ ਲਿਆਂਦਾ ਗਿਆ ਹੈ, ਜਿਸ ਦਾ ਲੇਖਣ ਅਤੇ ਨਿਰਦੇਸ਼ਨ ਅਮਰਦੀਪ ਸਿੰਘ ਗਿੱਲ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ ਦਾ ਨਿਰਦੇਸ਼ਨ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ।

ਖੇਡ ਅਤੇ ਇਸ ਦੁਆਲੇ ਬੁਣੀਆਂ ਜਾਣ ਵਾਲੀਆਂ ਰਾਜਨੀਤਿਕ ਘੁੰਮਣਘੇਰੀਆਂ ਦੁਆਲੇ ਕੇਂਦਰਿਤ ਕੀਤੀ ਗਈ ਹੈ ਇਹ ਪ੍ਰਭਾਵਪੂਰਨ ਵੈੱਬ ਸੀਰੀਜ਼, ਜਿਸ ਦੀ ਸਟਾਰ-ਕਾਸਟ ਵਿੱਚ ਜੈ ਸਿੰਘ ਧਾਲੀਵਾਲ, ਨਵਕਿਰਨ ਭੱਠਲ, ਕੁੱਲ ਸਿੱਧੂ, ਰਤਨ ਔਲਖ, ਬਲਵਿੰਦਰ ਧਾਲੀਵਾਲ, ਯਾਦ ਗਰੇਵਾਲ, ਰਾਹੁਲ ਜੁੰਗਰਾਲ, ਪਰਮਵੀਰ ਸਿੰਘ, ਗੁਰਪ੍ਰੀਤ ਤੋਤੀ, ਕੇਵਲ ਕ੍ਰਾਂਤੀ, ਮਨੀ ਕੁਲਾਰ, ਅਨੀਤਾ ਸ਼ਬਦੀਸ਼, ਲੱਖਾ ਲਹਿਰੀ, ਸੁਖਦੇਵ ਬਰਨਾਲਾ, ਸਤਵਿੰਦਰ ਕੌਰ, ਸਤਵੰਤ ਕੌਰ ਅਤੇ ਹੌਬੀ ਧਾਲੀਵਾਲ ਸ਼ਾਮਿਲ ਹਨ।

ਨਿਰਮਾਤਾ ਅਮਨ ਸ਼ਰਮਾ ਵੱਲੋਂ ਨਿਰਮਿਤ ਕੀਤੀ ਗਈ ਇਸ ਐਕਸ਼ਨ ਪੈਕੇਡ ਵੈੱਬ ਸੀਰੀਜ਼ ਦੇ ਐਸੋਸੀਏਟ ਨਿਰਦੇਸ਼ਕ ਜੀਤ ਜਹੂਰ, ਸਿਨੇਮਾਟੋਗ੍ਰਾਫ਼ਰ ਅਰੁਣਦੀਪ ਤੇਜ਼ੀ ਅਤੇ ਬੈਂਕ ਗਰਾਊਂਡ ਸਕੋਰਰ ਗੁਰਚਰਨ ਸਿੰਘ ਹਨ। ਹਾਲ ਹੀ ਦੇ ਦਿਨਾਂ ਵਿੱਚ ਸਾਹਮਣੇ ਆਈ ਅਤੇ ਖਾਸੀ ਸਰਾਹੀ ਗਈ ਪੰਜਾਬੀ ਵੈੱਬ ਸੀਰੀਜ਼ 'ਦਾਰੋ' ਦਾ ਵੀ ਬਤੌਰ ਲੇਖਕ ਅਤੇ ਨਿਰਦੇਸ਼ਕ ਪ੍ਰਭਾਵੀ ਹਿੱਸਾ ਰਹੇ ਹਨ ਅਮਰਦੀਪ ਸਿੰਘ ਗਿੱਲ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਅਤੇ ਚਰਚਾ ਦਾ ਕੇਂਦਰ ਬਿੰਦੂ ਰਹੀਆਂ ਫਿਲਮਾਂ ਵਿੱਚ 'ਜ਼ੋਰਾ ਦਸ ਨੰਬਰੀਆ', 'ਜ਼ੋਰਾ ਦਾ ਸੈਕੰਡ ਚੈਪਟਰ', 'ਮਰਜਾਣੇ', 'ਰਾਜਧਾਨੀ' ਆਦਿ ਸ਼ੁਮਾਰ ਰਹੀਆਂ ਹਨ।

ਇਸ ਤੋਂ ਇਲਾਵਾ ਇੰਨੀ ਦਿਨੀਂ ਕਈ ਹੋਰ ਵੈੱਬ ਸੀਰੀਜ਼ ਦੀ ਰੂਪ-ਰੇਖਾ ਨੂੰ ਵੀ ਉਨ੍ਹਾਂ ਦੁਆਰਾ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ, ਜੋ ਵੀ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨਗੀਆਂ।

ਇਹ ਵੀ ਪੜ੍ਹੋ: