'ਬਾਰਡਰ 2' ਦਾ ਨਵਾਂ ਗਾਣਾ 'ਇਸ਼ਕ ਦਾ ਚਿਹਰਾ' ਹੋਇਆ ਰਿਲੀਜ਼, ਵਿਆਹ ਦੇ ਜੋੜੇ ਵਿੱਚ ਨਜ਼ਰ ਆਏ ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ
ਹਾਲ ਹੀ ਵਿੱਚ 'ਬਾਰਡਰ 2' ਦਾ ਨਵਾਂ ਗਾਣਾ 'ਇਸ਼ਕ ਦਾ ਚਿਹਰਾ' ਰਿਲੀਜ਼ ਹੋਇਆ ਹੈ, ਜੋ ਕਿ ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ ਉੱਤੇ ਫਿਲਮਾਇਆ ਗਿਆ ਹੈ।

By ETV Bharat Entertainment Team
Published : January 9, 2026 at 1:15 PM IST
ਚੰਡੀਗੜ੍ਹ: ਸਿਨੇਮਾ ਗਲਿਆਰਿਆਂ ਵਿੱਚ ਇੰਨੀ-ਦਿਨੀਂ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਆਉਣ ਵਾਲੀ ਹਿੰਦੀ ਫਿਲਮ 'ਬਾਰਡਰ 2', ਜਿਸ ਦਾ ਇੱਕ ਹੋਰ ਗਾਣਾ 'ਇਸ਼ਕ ਦਾ ਚਿਹਰਾ' ਅੱਜ ਵੱਖ-ਵੱਖ ਅਤੇ ਅਧਿਕਾਰਤ ਪਲੇਟਫਾਰਮ ਉਤੇ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਸਟਾਰ ਰੁਤਬਾ ਹਾਸਿਲ ਕਰ ਚੁੱਕੇ ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਦੋ ਚਿਹਰਿਆਂ ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ ਵੱਲੋਂ ਵੀ ਫੀਚਰਿੰਗ ਕੀਤੀ ਗਈ ਹੈ।
'ਟੀ-ਸੀਰੀਜ਼' ਦੇ ਸੰਗੀਤਕ ਲੇਬਲ ਅਧੀਨ ਸਾਹਮਣੇ ਲਿਆਂਦਾ ਗਿਆ ਹੈ ਉਕਤ ਭਾਵਪੂਰਨ ਗਾਣਾ, ਜਿਸ ਦਾ ਸਦਾ ਬਹਾਰ ਸੰਗੀਤ ਬਾਲੀਵੁੱਡ ਦੀ ਪ੍ਰਸਿੱਧ ਗਾਇਕ ਜੋੜੀ ਸਚੇਤ ਅਤੇ ਪਰੰਪਰਾ ਦੁਆਰਾ ਤਿਆਰ ਕੀਤਾ ਗਿਆ, ਜਦਕਿ ਦਿਲ ਨੂੰ ਛੂਹ ਲੈਣ ਵਾਲੇ ਇਸ ਸ਼ਾਨਦਾਰ ਗੀਤ ਦੇ ਬੋਲ ਕੌਸਰ ਮੁਨੀਰ ਨੇ ਰਚੇ ਹਨ, ਜਿੰਨ੍ਹਾਂ ਵੱਲੋਂ ਸਿਰਜੇ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਬੀਤੇ ਦਿਨ ਰਿਵੀਲ ਕੀਤੀ ਗਈ ਪਹਿਲੀ ਝਲਕ ਨਾਲ ਹੀ ਸੰਗੀਤਕ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਉਕਤ ਖੂਬਸੂਰਤ ਗੀਤ, ਜਿਸ ਨੂੰ ਪਿੱਠਵਰਤੀ ਅਵਾਜ਼ਾਂ ਦਿਲਜੀਤ ਦੁਸਾਂਝ, ਸਚੇਤ ਟੰਡਨ ਅਤੇ ਪਰੰਪਰਾ ਟੰਡਨ ਦੁਆਰਾ ਦਿੱਤੀਆਂ ਗਈਆਂ ਹਨ।
ਪੰਜਾਬ ਦੇ ਸੋਹਣੇ ਰੰਗਾਂ ਨਾਲ ਅੋਤ ਪੋਤ ਕੀਤੇ ਗਏ ਇਸ ਗਾਣੇ ਦਾ ਫਿਲਮਾਂਕਣ ਵੀ ਬਹੁਤ ਹੀ ਸ਼ਾਨਦਾਰ ਰੂਪ ਵਿੱਚ ਅੰਜ਼ਾਮ ਦਿੱਤਾ ਗਿਆ ਹੈ, ਜਿਸ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ ਦੀ ਜੋੜੀ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਇਸ ਤੋਂ ਪਹਿਲਾਂ ਕਈ ਫਿਲਮਾਂ ਦਾ ਇਕੱਠਿਆਂ ਬਹੁ-ਪ੍ਰਭਾਵੀ ਹਿੱਸਾ ਰਹੇ ਹਨ।
ਇਸੇ ਮਹੀਨੇ 23 ਜਨਵਰੀ ਨੂੰ ਵਿਸ਼ਵਭਰ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਉਕਤ ਫਿਲਮ, ਜਿਸ ਦੇ ਰਿਲੀਜ਼ ਹੋਏ ਉਕਤ ਗਾਣੇ ਦੀ ਫੀਚਰਿੰਗ ਵਿੱਚ ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ ਤੋਂ ਇਲਾਵਾ ਸੰਨੀ ਦਿਓਲ, ਵਰੁਣ ਧਵਨ, ਅਹਾਨ ਸ਼ੈੱਟੀ, ਮੋਨਾ ਸਿੰਘ, ਅਨਿਆ ਸਿੰਘ, ਮੇਧਾ ਰਾਣਾ ਆਦਿ ਵੀ ਸ਼ੁਮਾਰ ਹਨ।
ਇਹ ਵੀ ਪੜ੍ਹੋ:

