'ਸਤਲੁਜ' ਨਾਲ ਇਸ ਕਾਮੇਡੀਅਨ ਨੇ ਕੀਤੀ ਸ਼ਾਨਦਾਰ ਵਾਪਸੀ, ਕਰ ਚੁੱਕਿਆ ਹੈ ਕਈ ਵੱਡੀਆਂ ਫਿਲਮਾਂ
ਦਿਲਜੀਤ ਦੁਸਾਂਝ ਸਟਾਰਰ 'ਸਤਲੁਜ' ਦਾ ਪ੍ਰਭਾਵੀ ਹਿੱਸਾ ਮਸ਼ਹੂਰ ਪਾਲੀਵੁੱਡ ਕਾਮੇਡੀਅਨ ਸੰਦੀਪ ਜੀਤ ਪਟੀਲਾ ਨੂੰ ਵੀ ਬਣਾਇਆ ਗਿਆ ਹੈ।

By ETV Bharat Entertainment Team
Published : July 7, 2026 at 12:29 PM IST
ਚੰਡੀਗੜ੍ਹ: ਦੁਨੀਆਂ ਭਰ ਦੇ ਸਿਨੇਮਾ ਗਲਿਆਰਿਆਂ ਵਿੱਚ ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਦਿਲਜੀਤ ਦੁਸਾਂਝ ਸਟਾਰਰ 'ਸਤਲੁਜ', ਜਿਸ ਨਾਲ ਮੁੜ ਪ੍ਰਭਾਵੀ ਸਿਨੇਮਾ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਹਨ ਮਸ਼ਹੂਰ ਪਾਲੀਵੁੱਡ ਕਾਮੇਡੀਅਨ ਸੰਦੀਪ ਜੀਤ ਪਟੀਲਾ, ਜਿੰਨਾਂ ਵੱਲੋਂ ਇਸ ਭਾਵਪੂਰਨ ਫਿਲਮ ਵਿੱਚ ਨਿਭਾਈ ਮਹੱਤਵਪੂਰਨ ਭੂਮਿਕਾ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਸਰਾਹਿਆ ਜਾ ਰਿਹਾ ਹੈ।
ZEE5 'ਤੇ ਸਾਹਮਣੇ ਆਈ ਅਤੇ ਹਾਲ ਫਿਲਹਾਲ ਓਟੀਟੀ ਬੈਨ ਕੀਤੀ ਗਈ ਉਕਤ ਫਿਲਮ ਅਤੇ ਇਸ ਵਿਚਲੇ ਰੋਲ ਨੂੰ ਚਾਰੇ-ਪਾਸੇ ਮਿਲ ਰਹੀ ਪ੍ਰਸ਼ੰਸਾ ਤੋਂ ਬੇਹੱਦ ਖੁਸ਼ ਅਤੇ ਉਤਸ਼ਾਹਿਤ ਵਿਖਾਈ ਦੇ ਰਹੇ ਹਨ ਇਹ ਬਾਕਮਾਲ ਅਦਾਕਾਰ, ਜਿੰਨ੍ਹਾਂ ਇਸੇ ਸੰਬੰਧੀ ਅਪਣੇ ਮਨ ਦੇ ਵਲਵਲਿਆਂ ਦਾ ਇਜ਼ਹਾਰ ਕਰਦਿਆਂ ਕਿਹਾ ਕਿ "ਕੁਝ ਕਹਾਣੀਆਂ ਸਿਰਫ਼ ਪਰਦੇ 'ਤੇ ਦਿਖਾਉਣ ਲਈ ਨਹੀਂ, ਬਲਕਿ ਉਸ ਦੌਰ ਦੇ ਦਰਦ ਨੂੰ ਮਹਿਸੂਸ ਕਰਨ ਲਈ ਬਣਦੀਆਂ ਨੇ, ਮੈਂ ਇਸ ਫਿਲਮ ਦੇ ਡਾਇਰੈਕਟਰ ਹਨੀ ਤ੍ਰੇਹਨ ਦਾ ਦਿਲ ਤੋਂ ਧੰਨਵਾਦੀ ਹਾਂ, ਜਿੰਨਾਂ ਨੇ ਮੈਨੂੰ ਇਸ ਮਾਣਮੱਤੀ ਫਿਲਮ ਦਾ ਅਹਿਮ ਹਿੱਸਾ ਬਣਾਇਆ।"

ਉਨਾਂ ਅੱਗੇ ਕਿਹਾ ਕਿ "ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਨੂੰ ਇਸ ਬੇਹੱਦ ਭਾਵੁਕ ਅਤੇ ਦਿਲ ਨੂੰ ਛੂਹ ਲੈਣ ਵਾਲੀ ਫਿਲਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਫਿਲਮ ਵਿੱਚ ਮੇਰਾ ਕਿਰਦਾਰ 'ਪਿਆਰਾ ਸਿੰਘ' ਦਾ ਹੈ, ਜੋ ਟੈਕਸੀ ਸਰਵਿਸ ਚਲਾਉਂਦਾ ਹੈ। ਉਹ ਲਾਲ ਰੰਗ ਦੀ ਓਹੀ 'ਓਮਨੀ 1313' ਹੀ ਸੀ, ਜਿਸ ਵਿੱਚ ਮਹਾਨ ਸਿੱਖ ਸ਼ਖਸ਼ੀਅਤ ਰਹੇ ਜਸਵੰਤ ਸਿੰਘ ਖਾਲੜਾ ਸਾਹਿਬ ਨੂੰ ਅਗਵਾ ਕਰਕੇ ਲਿਜਾਇਆ ਗਿਆ ਸੀ। ਉਸ ਟੈਕਸੀ ਦਾ ਮਾਲਕ ਹੋਣ ਦਾ ਰੋਲ, ਇਹ ਕਿਰਦਾਰ ਨੂੰ ਜਿਊਣਾ ਮੇਰੇ ਲਈ ਬਹੁਤ ਜਜ਼ਬਾਤੀ ਤਜ਼ਰਬਾ ਰਿਹਾ। ਇਸ ਤੋਂ ਇਲਾਵਾ ਸੋਨੇ ਉਤੇ ਸੁਹਾਗਾ ਉਹ ਪਲ਼ ਵੀ ਰਹੇ, ਜਿਸ ਦੌਰਾਨ ਅਰਜੁਨ ਰਾਮਪਾਲ ਜਿਹੇ ਬਿਹਤਰੀਨ ਅਦਾਕਾਰ ਨਾਲ ਅਦਾਕਾਰੀ ਸਪੇਸ ਸ਼ੇਅਰ ਕਰਨ ਦਾ ਅਵਸਰ ਮਿਲਿਆ, ਜਿੰਨ੍ਹਾਂ ਸਮੇਤ ਪੂਰੀ ਟੀਮ ਦਾ ਬਹੁਤ ਹੀ ਪਿਆਰ ਸਨੇਹ ਹਰ ਸ਼ੂਟਿੰਗ ਪੜ੍ਹਾਅ ਦੌਰਾਨ ਮਿਲਿਆ।"

ਸਾਲ 2012 'ਚ ਵਿੱਚ ਆਈ 'ਕੈਰੀ ਆਨ ਜੱਟਾ' 'ਚ ਸ਼ਾਨਦਾਰ ਰੋਲ ਪਲੇਅ ਕਰ ਚੁੱਕੇ ਹਨ ਇਹ ਹੋਣਹਾਰ ਅਦਾਕਾਰ, ਜਿੰਨਾਂ ਵੱਲੋਂ ਹੁਣ ਤੱਕ ਦੇ ਸਫ਼ਰ ਦੌਰਾਨ ਕੀਤੀਆਂ ਹੋਰਨਾਂ ਹਿੰਦੀ ਅਤੇ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਇੰਨਾਂ ਵਿੱਚ 'ਉੜਤਾ ਪੰਜਾਬ', 'ਜੱਟ ਏਅਰਵੇਜ਼', 'ਗਿੱਦੜਸਿੰਘੀ', 'ਆਪੇ ਪੈਣ ਸਿਆਪੇ' ਅਤੇ 'ਸਿਰੇ ਦੇ ਵੈਲੀ' ਆਦਿ ਸ਼ੁਮਾਰ ਰਹੀਆਂ ਹਨ।
ਇਹ ਵੀ ਪੜ੍ਹੋ:
- ਦਿਲਜੀਤ ਦੀ ਫਿਲਮ 'ਸਤਲੁਜ' ਦੇ ਹੱਕ 'ਚ ਉੱਤਰੇ ਇਹ ਪਾਲੀਵੁੱਡ ਸਿਤਾਰੇ, ਬੋਲੇ-ਸਰਕਾਰਾਂ ਨੂੰ ਸੱਚ ਮਨਜ਼ੂਰ ਨਹੀਂ...
- Satluj Cast Reel vs Real Names: ਜਾਣੋ ਫਿਲਮ ਦੇ ਕਿਰਦਾਰਾਂ ਦੇ ਅਸਲੀ ਨਾਮ, ਕਿਸਨੇ ਨਿਭਾਇਆ ਕਿਸਦਾ ਰੋਲ
- Diljit Dosanjh Satluj: "ਫਿਲਮ 'ਸਤਲੁਜ' ਦੇ ਮੁੜ ਰਿਲੀਜ਼ ਲਈ ਹਰ ਸੰਭਵ ਮਦਦ ਕਰੇਗੀ ਪੰਜਾਬ ਸਰਕਾਰ", ਮੰਤਰੀ ਨੇ ਕਿਹਾ- ਮੈਂ ਪੁੱਛਣਾ ਚਾਹੁੰਦਾ ਹਾਂ ਕਿ ਦੇਸ਼ ਕਿਸ ਗੱਲ ਤੋਂ ਡਰਦਾ ਹੈ

