ETV Bharat / entertainment

ਨਿਰਦੇਸ਼ਕ ਇਕਬਾਲ ਚੰਨਾ ਨੂੰ ਲੱਗਿਆ ਵੱਡਾ ਸਦਮਾ, ਮਾਤਾ ਦਾ ਹੋਇਆ ਦੇਹਾਂਤ

ਉੱਘੇ ਸਿਨੇਮਾ ਆਲੋਚਕ ਅਤੇ ਨਿਰਦੇਸ਼ਕ ਇਕਬਾਲ ਚੰਨਾ ਦੀ ਮਾਤਾ ਦਾ ਦੇਹਾਂਤ ਹੋ ਗਿਆ ਹੈ।

ਨਿਰਦੇਸ਼ਕ ਇਕਬਾਲ ਚੰਨਾ
ਨਿਰਦੇਸ਼ਕ ਇਕਬਾਲ ਚੰਨਾ (Pic Credit: Special Arrangement)
author img

By ETV Bharat Entertainment Team

Published : January 10, 2026 at 1:44 PM IST

1 Min Read
Choose ETV Bharat

ਚੰਡੀਗੜ੍ਹ: ਪ੍ਰਸਿੱਧ ਸਿਨੇਮਾ ਆਲੋਚਕ ਅਤੇ ਨਿਰਦੇਸ਼ਕ ਇਕਬਾਲ ਚੰਨਾ ਨੂੰ ਅੱਜ ਉਸ ਸਮੇਂ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਮਾਤਾ ਜੀ ਦਾ ਅਚਾਨਕ ਦੇਹਾਂਤ ਹੋ ਗਿਆ, ਜਿੰਨ੍ਹਾਂ ਦੇ ਸਵਰਗਵਾਸ ਹੋ ਜਾਣ ਉਤੇ ਕਲਾ, ਸਿਨੇਮਾ ਅਤੇ ਸੰਗੀਤ ਜਗਤ ਨਾਲ ਜੁੜੀਆਂ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।

ਸਾਲ 1992 ਵਿੱਚ ਆਈ ਪੰਜਾਬੀ ਫਿਲਮ 'ਪੱਗੜੀ ਸੰਭਾਲ ਜੱਟਾ' ਤੋਂ ਇਲਾਵਾ 1993 ਵਿੱਚ ਰਿਲੀਜ਼ ਹੋਈ ਅਤੇ ਅਨੁਪਮ ਖੇਰ, ਪੰਕਜ ਬੇਰੀ ਅਤੇ ਗੋਗਾ ਕਪੂਰ ਸਟਾਰਰ ਹਿੰਦੀ ਫਿਲਮ 'ਮਾਈ ਸਟੋਰੀ' ਦਾ ਨਿਰਦੇਸ਼ਨ ਕਰ ਚੁੱਕੇ ਹਨ ਇਕਬਾਲ ਚੰਨਾ, ਜੋ ਪਿਛਲੇ 4 ਦਹਾਕਿਆਂ ਤੋਂ ਬਾਲੀਵੁੱਡ ਅਤੇ ਪਾਲੀਵੁੱਡ ਗਲਿਆਰਿਆਂ ਵਿੱਚ ਕਾਰਜਸ਼ੀਲ ਹਨ, ਜੋ ਅਪਣੇ ਬੇਬਾਕ ਫਿਲਮ ਰੀਵਿਊ ਨੂੰ ਲੈ ਕੇ ਅਕਸਰ ਵੀ ਜਾਣੇ ਜਾਂਦੇ ਹਨ।

ਨਿਰਦੇਸ਼ਕ ਇਕਬਾਲ ਚੰਨਾ
ਨਿਰਦੇਸ਼ਕ ਇਕਬਾਲ ਚੰਨਾ (Pic Credit: Special Arrangement)

ਟੈਲੀਵਿਜ਼ਨ, ਓਟੀਟੀ ਅਤੇ ਸਿਨੇਮਾ ਦੇ ਖੇਤਰ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੀ ਅਦਾਕਾਰਾ ਅਹਿਸਾਸ ਚੰਨਾ ਦੇ ਪਿਤਾ ਇਕਬਾਲ ਚੰਨਾ ਦੀ ਪਤਨੀ ਕੁਲਬੀਰ ਕੌਰ ਵੀ ਰੰਗਮੰਚ ਅਤੇ ਸਿਨੇਮਾ ਦੀ ਅਜ਼ੀਮ ਹਸਤੀ ਵਜੋਂ ਅਪਣਾ ਸ਼ੁਮਾਰ ਕਰਵਾਉਣ ਦਾ ਮਾਣ ਹਾਸਿਲ ਕਰ ਚੁੱਕੇ ਹਨ, ਜਿੰਨ੍ਹਾਂ ਦੀਆਂ ਲੀਡਿੰਗ ਭੂਮਿਕਾਵਾਂ ਨਾਲ ਸਜੀਆਂ ਫਿਲਮਾਂ ਅਤੇ ਸੀਰੀਅਲਜ਼ ਨੂੰ ਦਰਸ਼ਕਾਂ ਦੁਆਰਾ ਬੇਹੱਦ ਸਰਾਹਿਆ ਗਿਆ ਹੈ।

ਓਧਰ ਇਸ ਸੋਗ ਦੀ ਘੜੀ ਵਿੱਚ ਇਕਬਾਲ ਚੰਨਾ ਨਾਲ ਸਿਨੇਮਾ ਸ਼ਖਸ਼ੀਅਤਾਂ ਗੁਰਦਾਸ ਮਾਨ, ਰਤਨ ਔਲਖ, ਸੁਖਮਿੰਦਰ ਧੰਜਲ, ਦਲਜੀਤ ਸਿੰਘ ਅਰੋੜਾ, ਮੋਹਨ ਬੱਗੜ, ਜਸਵੰਤ ਸੰਧੂ, ਦਰਸ਼ਨ ਔਲਖ, ਕੁਲਦੀਪ ਸਿੰਘ ਬੇਦੀ, ਪ੍ਰਮੋਦ ਪੱਬੀ, ਤੀਰਥ ਗਿੱਲ, ਬਲਦੇਵ ਗਿੱਲ, ਪ੍ਰੀਤੀ ਸਪਰੂ, ਉਪਾਸਨਾ ਸਿੰਘ, ਪੀਐੱਸ ਪੁਰੇਵਾਲ, ਸੁਨੀਤਾ ਧੀਰ, ਨਵਰਾਜ ਹੰਸ, ਯੁਵਰਾਜ ਹੰਸ, ਕਿੰਮੀ ਵਰਮਾ, ਹਰਜੀਤ ਸਿੰਘ, ਯੋਗੇਸ਼ ਛਾਬੜਾ, ਗੋਪੀ ਭੱਲਾ, ਹਰਜੀਤ ਵਾਲੀਆ, ਗਿਰਜਾ ਸ਼ੰਕਰ, ਬੂਟਾ ਸਿੰਘ ਵੱਲੋਂ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਮੂਲ ਰੂਪ ਵਿੱਚ ਦੁਆਬਾ ਦੇ ਜਲੰਧਰ ਨਾਲ ਸੰਬੰਧਿਤ ਹਨ ਇਕਬਾਲ ਚੰਨਾ, ਜਿੰਨ੍ਹਾਂ ਦੀ ਮਾਤਾ ਸੰਬੰਧਤ ਅੰਤਿਮ ਰਸਮਾਂ ਨੂੰ ਉਥੇ ਜੱਦੀ ਗ੍ਰਹਿ ਵਿਖੇ ਪੂਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: