ਸਾਲ 2026 'ਚ ਮੁੜ ਧੱਕ ਪਾਉਣ ਲਈ ਤਿਆਰ 'ਪੰਜਾਬ ਦੇ ਸ਼ੇਰ', ਇਸ ਦਿਨ ਹੋਏਗੀ ਸ਼ੁਰੂਆਤ
ਸੈਲੀਬ੍ਰਿਟੀ ਟੀਮ 'ਪੰਜਾਬ ਦੇ ਸ਼ੇਰ' ਇੱਕ ਵਾਰ ਮੁੜ ਖੇਡ ਮੈਦਾਨ ਵਿੱਚ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣ ਲਈ ਤਿਆਰ ਹੈ।

By ETV Bharat Entertainment Team
Published : January 7, 2026 at 5:22 PM IST
ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਅਦਾਕਾਰੀ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਨਵਰਾਜ ਹੰਸ, ਜਿੰਨ੍ਹਾਂ ਦੇ ਮਾਲਿਕਾਨਾ ਪ੍ਰਬੰਧਨ ਅਧਾਰਿਤ ਸੈਲੀਬ੍ਰਿਟੀ ਟੀਮ 'ਪੰਜਾਬ ਦੇ ਸ਼ੇਰ' ਇੱਕ ਵਾਰ ਮੁੜ ਖੇਡ ਮੈਦਾਨ ਵਿੱਚ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣ ਲਈ ਤਿਆਰ ਹੈ, ਜੋ ਸਾਲ 2026 'ਚ ਜਲਦ ਨਵੇਂ ਅਗਾਜ਼ ਵੱਲ ਵਧਣ ਜਾ ਰਹੀ ਹੈ।
ਉਕਤ ਸੰਬੰਧਤ ਹੀ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ ਅਨੁਸਾਰ ਹਾਲ ਹੀ ਦੇ ਸਫ਼ਰ ਦੌਰਾਨ ਕਈ ਖਾਸ ਪ੍ਰਾਪਤੀਆਂ ਅਪਣੀ ਝੋਲੀ ਪਾ ਚੁੱਕੀ ਹੈ ਉਕਤ ਟੀਮ, ਜਿਸਦੀ ਸ਼ੁਰੂਆਤ 16 ਜਨਵਰੀ 2026 ਤੋਂ ਸ਼ਾਨਦਾਰ ਅਤੇ ਵਿਸ਼ਾਲ ਰੂਪ ਵਿੱਚ ਹੋਵੇਗੀ।
ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਕਪਤਾਨੀ ਹੇਠ ਸਾਲ 2026 ਵਿੱਚ ਵਜ਼ੂਦ ਵਿੱਚ ਲਿਆਂਦੀ ਗਈ ਉਕਤ ਟੀਮ, ਜਿਸ ਵਿੱਚ ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਚਿਹਰੇ ਸ਼ਾਮਿਲ ਕੀਤੇ ਗਏ ਹਨ, ਜਿੰਨ੍ਹਾਂ ਵਿੱਚ ਹਾਰਡੀ ਸੰਧੂ, ਨਵਰਾਜ ਹੰਸ, ਅਪਾਰਸ਼ਕਤੀ ਖੁਰਾਣਾ, ਐਮੀ ਵਿਰਕ, ਗੁਰਪ੍ਰੀਤ ਘੁੱਗੀ, ਮਨਮੀਤ ਸਿੰਘ (ਮੀਤ ਬ੍ਰੋਸ), ਜੱਸੀ ਗਿੱਲ, ਗੈਵੀ ਚਾਹਲ, ਨਿੰਜਾ, ਦੇਵ ਖਰੌੜ, ਬਿੰਨੂ ਢਿੱਲੋਂ ਅਤੇ ਬੱਬਲ ਰਾਏ, ਸ਼ੁਅਏਸ਼ ਰਾਏ, ਯੁਵਰਾਜ ਹੰਸ, ਬਲਰਾਜ ਸਿਆਲ ਆਦਿਕ ਸ਼ੁਮਾਰ ਹਨ।
ਜ਼ਿਕਰਯੋਗ ਹੈ ਕਿ 10 ਸਾਲਾਂ ਦਾ ਸ਼ਾਨਮੱਤਾ ਪੈਂਡਾ ਸਫਲਤਾਪੂਰਵਕ ਹੰਢਾ ਚੁੱਕੀ ਉਕਤ ਟੀਮ ਕਈ ਸੈਲੀਬ੍ਰਿਟੀ ਮੈਚਾਂ ਵਿੱਚ ਅਪਣੀ ਪ੍ਰਭਾਵੀ ਉਪ-ਸਥਿਤੀ ਦਾ ਪ੍ਰਗਟਾਵਾ ਕਰਵਾ ਚੁੱਕੀ ਹੈ, ਜੋ ਹੁਣ ਨਵੇਂ ਸੀਜ਼ਨ ਮੈਚਾਂ ਅਧੀਨ ਭੋਜਪੁਰੀ ਦਬੰਗਸ ਨਾਲ ਭਿੜੇਗੀ, ਜਿਸ ਦੀ ਟੀਮ ਵਿੱਚ ਵੀ ਹਿੰਦੀ ਅਤੇ ਭੋਜਪੁਰੀ ਸਿਨੇਮਾ ਨਾਲ ਜੁੜੇ ਕਈ ਮੰਨੇ-ਪ੍ਰਮੰਨੇ ਚਿਹਰੇ ਸ਼ਾਮਿਲ ਹਨ, ਜਿੰਨ੍ਹਾਂ ਨਾਲ ਹੋਣ ਜਾ ਰਹੇ ਸਖ਼ਤ ਮੁਕਾਬਲੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਅਤੇ ਜੋਸ਼ ਵਿੱਚ ਨਜ਼ਰ ਆ ਰਹੀ ਹੈ ਪੰਜਾਬ ਦੇ ਸ਼ੇਰ ਟੀਮ, ਜਿਸ ਦੇ ਸਮੂਹ ਮੈਬਰਾਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਉਕਤ ਸੰਬੰਧੀ ਪ੍ਰੈਕਟਿਸ ਅਤੇ ਤਿਆਰੀਆਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਸਿਨੇਮਾ ਅਤੇ ਖੇਡ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਣੀ ਉਕਤ ਟੀਮ ਪੰਜਾਬ ਦੇ ਸ਼ੇਰ ਇਸੇ ਲੜੀ ਅਧੀਨ 17 ਜਨਵਰੀ ਨੂੰ 'ਤੇਲਗੂ ਵਰੀਅਰਜ' ਅਤੇ 25 ਜਨਵਰੀ ਨੂੰ 'ਕਰਨਾਟਕਾ ਬੁਲਡੌਜੀਅਰ' ਨਾਲ ਵੀ ਭਿੜੇਗੀ।
ਇਹ ਵੀ ਪੜ੍ਹੋ:

