ETV Bharat / entertainment

ਨਾਭੇ ਸ਼ਹਿਰ 'ਚ ਪੁੱਜੀ 'ਕੈਰੀ ਆਨ ਜੱਟਾ 4' ਦੀ ਟੀਮ, ਇਸ ਸ਼ਾਹੀ ਅਤੇ ਸੁੰਦਰ ਹਵੇਲੀ ਵਿੱਚ ਫਿਲਮਾਏ ਜਾਣਗੇ ਅਹਿਮ ਦ੍ਰਿਸ਼

'ਕੈਰੀ ਆਨ ਜੱਟਾ 4' ਦੀ ਸ਼ੂਟਿੰਗ ਇਸ ਸਮੇਂ ਨਾਭਾ ਵਿੱਚ ਚੱਲ ਰਹੀ ਹੈ, ਫਿਲਮ ਦੇ ਸੀਨ ਸ਼ਾਹੀ ਅਤੇ ਸੁੰਦਰ ਹਵੇਲੀ ਵਿੱਚ ਫਿਲਮਾਏ ਜਾਣਗੇ।

'ਕੈਰੀ ਆਨ ਜੱਟਾ 4' ਦੀ ਸ਼ੂਟਿੰਗ
'ਕੈਰੀ ਆਨ ਜੱਟਾ 4' ਦੀ ਸ਼ੂਟਿੰਗ (Photo Credit: Special Arrangement)
author img

By ETV Bharat Entertainment Team

Published : January 9, 2026 at 3:07 PM IST

2 Min Read
Choose ETV Bharat

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਵੱਡੀ ਅਤੇ ਮਲਟੀ-ਸਟਾਰਰ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਹੈ 'ਕੈਰੀ ਆਨ ਜੱਟਾ 4', ਜਿਸ ਦੀ ਟੀਮ ਸ਼ੁਰੂ ਹੋਈ ਸ਼ੂਟਿੰਗ ਪ੍ਰਕਿਰਿਆ ਅਧੀਨ ਮਾਲਵੇ ਦੇ ਨਾਭਾ ਇਲਾਕੇ ਵਿੱਚ ਪਹੁੰਚ ਗਈ ਹੈ, ਜਿੱਥੋਂ ਦੀ ਇੱਕ ਖਾਸ ਸੁੰਦਰ ਅਤੇ ਸ਼ਾਹੀ ਹਵੇਲੀ ਵਿੱਚ ਕਈ ਖਾਸ ਦ੍ਰਿਸ਼ਾਂ ਦਾ ਫਿਲਮਾਂਕਣ ਪੂਰਾ ਕੀਤਾ ਜਾਵੇਗਾ।

ਪੁਰਾਤਨ ਪੰਜਾਬ ਦੀ ਅੱਜ ਦਹਾਕਿਆ ਬਾਅਦ ਵੀ ਪ੍ਰਤੀਬਿੰਬਤਾ ਕਰਦੇ ਬਾਗੜੀਆਂ ਪਿੰਡ ਵਿੱਚ ਸਥਿਤ ਹੈ ਉਕਤ ਲਾਲ ਹਵੇਲੀ, ਜੋ ਉਕਤ ਪੰਜਾਬੀ ਫਿਲਮ ਦੀ ਸ਼ੂਟਿੰਗ ਦੇ ਮੱਦੇਨਜ਼ਰ ਇੱਕ ਵਾਰ ਮੁੜ ਗਲੈਮਰ ਰੌਸ਼ਨੀਆਂ ਨਾਲ ਗੁਲਜ਼ਾਰ ਕਰ ਦਿੱਤੀ ਗਈ ਹੈ, ਜਿੱਥੇ ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਅਤੇ ਹੋਰ ਸਹਿਯੋਗੀ ਕਲਾਕਾਰਾਂ ਉਪਰ ਅਹਿਮ ਦ੍ਰਿਸ਼ਾਂ ਦੇ ਫਿਲਮਾਂਕਣ ਨੂੰ ਪੂਰਿਆ ਕੀਤਾ ਜਾਵੇਗਾ।

'ਕੈਰੀ ਆਨ ਜੱਟਾ 4' ਦੀ ਸ਼ੂਟਿੰਗ
'ਕੈਰੀ ਆਨ ਜੱਟਾ 4' ਦੀ ਸ਼ੂਟਿੰਗ (Photo Credit: Special Arrangement)

ਜ਼ਿਕਰਯੋਗ ਹੈ ਕਿ ਲਗਭਗ 200 ਸਾਲ ਪੁਰਾਣੀ ਉਕਤ ਰਜਵਾੜਾਸ਼ਾਹੀ ਹਵੇਲੀ ਵਿੱਚ ਅਸਲ ਪੰਜਾਬ ਦੇ ਰੰਗ ਅਤੇ ਗਰਿਮਾ ਹੁਣ ਮੁੱਦਤਾਂ ਬਾਅਦ ਵੀ ਪੂਰੀ ਤਰ੍ਹਾਂ ਬਰਕਰਾਰ ਹੈ, ਜਿਸ ਦਾ ਮੌਜੂਦਾ ਪ੍ਰਬੰਧਨ ਰਾਜਾ ਵੰਸ਼ ਦੇ ਫਰਜ਼ੰਦ ਦਿਲਾਵਰ ਸਿੰਘ ਕਾਕਾ ਸੰਭਾਲ ਰਹੇ ਹਨ, ਜਿੰਨ੍ਹਾਂ ਦੀ ਦੇਖਰੇਖ ਹੇਠ ਮਾਣਮੱਤਾ ਅਧਿਆਏ ਕਾਇਮ ਰੱਖਣ ਵਾਲੀ ਇਹ ਹਵੇਲੀ ਉਨ੍ਹਾਂ ਦੇ ਪੜਦਾਦਾ ਜੀ ਅਰਜਨ ਸਿੰਘ ਅਤੇ ਪੁਰਖਿਆਂ ਦੁਆਰਾ ਵਜ਼ੂਦ ਵਿੱਚ ਲਿਆਂਦੀ ਗਈ।

'ਕੈਰੀ ਆਨ ਜੱਟਾ 4' ਦੀ ਸ਼ੂਟਿੰਗ
'ਕੈਰੀ ਆਨ ਜੱਟਾ 4' ਦੀ ਸ਼ੂਟਿੰਗ (Photo Credit: Special Arrangement)

ਬ੍ਰਿਟਿਸ਼ ਰਾਜ ਕਾਲ ਸਮੇਂ ਦੌਰਾਨ ਹੋਂਦ ਵਿੱਚ ਲਿਆਂਦੀ ਗਈ ਉਕਤ ਹਵੇਲੀ ਪਿਛਲੇ ਕਰੀਬ ਚਾਰ ਦਹਾਕਿਆ ਤੋਂ ਹਿੰਦੀ ਅਤੇ ਪੰਜਾਬੀ ਫਿਲਮਾਂ ਦਾ ਗੜ ਬਣੀ ਹੋਈ ਹੈ, ਜਿੱਥੇ ਫਿਲਮਬੱਧ ਕੀਤੀਆਂ ਗਈਆਂ ਫਿਲਮਾਂ ਵਿੱਚ 'ਸਿੰਘ ਇਜ਼ ਕਿੰਗ', 'ਸੰਨ ਆਫ਼ ਸਰਦਾਰ', 'ਯਮਲਾ ਪਗਲਾ ਦੀਵਾਨਾ', 'ਆਂਖ ਮਿਚੋਲੀ', ਰਿਤੇਸ਼ ਦੇਸ਼ਮੁਖ ਸਟਾਰਰ 'ਤੇਰੇ ਨਾਲ ਲਵ ਹੋ ਗਿਆ', 'ਮਝੈਲ', 'ਮਧਾਣੀਆਂ' ਆਦਿ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਤੋਂ ਇਲਾਵਾ ਬੇਸ਼ੁਮਾਰ ਬਿੱਗ ਸੈੱਟਅੱਪ ਗਾਣਿਆਂ ਦਾ ਫਿਲਮਾਂਕਣ ਵੀ ਇੱਥੇ ਕੀਤਾ ਜਾ ਚੁੱਕਾ ਹੈ।

'ਕੈਰੀ ਆਨ ਜੱਟਾ 4' ਦੀ ਟੀਮ
'ਕੈਰੀ ਆਨ ਜੱਟਾ 4' ਦੀ ਟੀਮ (Photo Credit: Special Arrangement)

ਓਧਰ ਜੇਕਰ ਜ਼ੋਰਾਂ-ਸ਼ੋਰਾਂ ਨਾਲ ਫਿਲਮਾਈ ਜਾ ਰਹੀ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਖਾਸ ਪਹਿਲੂਆਂ ਦੀ ਗੱਲ ਕਰੀਏ ਤਾਂ ਕਾਮੇਡੀ-ਡ੍ਰਾਮੈਟਿਕ ਕਹਾਣੀ-ਸਾਰ ਅਧਾਰਿਤ ਇਸ ਫਿਲਮ ਦਾ ਲੇਖਣ ਨਰੇਸ਼ ਕਥੂਰੀਆ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਸਮੀਪ ਕੰਗ ਸੰਭਾਲ ਰਹੇ ਹਨ, ਜੋ ਅਪਣੀ ਇਸ ਅਹਿਮ ਸੀਕਵਲ ਫਿਲਮ ਨੂੰ ਅਲਹਦਾ ਸਿਨੇਮਾ ਸਿਰਜਣ ਰੰਗ ਦੇਣ ਲਈ ਤਰੱਦਦਸ਼ੀਲਤਾ ਨਾਲ ਕੋਸ਼ਿਸਾਂ ਨੂੰ ਅੰਜ਼ਾਮ ਦੇ ਰਹੇ ਹਨ।

ਇਹ ਵੀ ਪੜ੍ਹੋ: