ਪੰਜਾਬੀ ਸਿਨੇਮਾ ਵਿਹੜੇ ਪ੍ਰਭਾਵੀ ਦਸਤਕ ਦੇਣ ਲਈ ਤਿਆਰ ਚਰਚਿਤ ਮਾਡਲ ਸੀਰਤ ਪ੍ਰੀਤ, ਇਸ ਫਿਲਮ ਨਾਲ ਕਰੇਗੀ ਸ਼ਾਨਦਾਰ ਡੈਬਿਊ
ਖੂਬਸੂਰਤ ਮਾਡਲ ਸੀਰਤ ਪ੍ਰੀਤ ਨੂੰ ਪੰਜਾਬੀ ਫਿਲਮ 'ਇਸ਼ਕਾਂ ਦੇ ਲੇਖੇ' ਦਾ ਪ੍ਰਭਾਵੀ ਹਿੱਸਾ ਬਣਾਇਆ ਗਿਆ ਹੈ।

By ETV Bharat Entertainment Team
Published : February 24, 2026 at 4:38 PM IST
ਚੰਡੀਗੜ੍ਹ: ਪੰਜਾਬੀ ਸੰਗੀਤਕ ਵੀਡੀਓ ਦੀ ਦੁਨੀਆਂ ਵਿੱਚ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੀ ਹੈ ਖੂਬਸੂਰਤ ਮਾਡਲ ਸੀਰਤ ਪ੍ਰੀਤ, ਜੋ ਹੁਣ ਪਾਲੀਵੁੱਡ ਵਿਹੜੇ ਸ਼ਾਨਦਾਰ ਦਸਤਕ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਦੀ ਇਸ ਪਲੇਠੀ ਸਿਨੇਮਾ ਪਾਰੀ ਦਾ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਇਸ਼ਕਾਂ ਦੇ ਲੇਖੇ', ਜੋ ਜਲਦ ਵਿਸ਼ਵ-ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
ਹਾਲ ਹੀ ਵਿੱਚ ਰਿਲੀਜ਼ ਹੋਏ ਕਈ ਮਿਊਜ਼ਿਕ ਵੀਡੀਓ ਦਾ ਬਹੁ-ਪ੍ਰਭਾਵੀ ਹਿੱਸਾ ਰਹੀ ਹੈ ਇਹ ਦਿਲਕਸ਼ ਮਾਡਲ, ਜਿੰਨ੍ਹਾਂ ਵਿੱਚ ਪਰਮ ਚੀਮਾ ਦਾ 'ਅੱਖੀਆਂ', ਪ੍ਰੀਤ ਰਤਗੜ ਦਾ 'ਜੱਜ ਬਣਕੇ' ਆਦਿ ਸ਼ਾਮਿਲ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਫਿਲਮ ਪ੍ਰੋਜੈਕਟਸ 'ਅ'ਨਦਰ ਮੀ' ਅਤੇ 'ਬਾਬੁਲ ਮੇਰੀਆਂ ਗੁੱਡੀਆਂ' 'ਚ ਉਸ ਵੱਲੋਂ ਨਿਭਾਏ ਕਿਰਦਾਰਾਂ ਨੂੰ ਵੀ ਦਰਸ਼ਕਾਂ ਦੁਆਰਾ ਕਾਫ਼ੀ ਸਰਾਹਿਆ ਗਿਆ ਹੈ।

ਪਾਲੀਵੁੱਡ ਸਫਾਂ ਵਿੱਚ ਕੁਝ ਨਿਵੇਕਲਾ ਕਰਨ ਦੀ ਖਵਾਹਿਸ਼ ਰੱਖਦੀ ਹੈ ਇਹ ਹੋਣਹਾਰ ਅਦਾਕਾਰ, ਜਿਸ ਅਨੁਸਾਰ ਭਾਵਨਾਤਮਕ ਅਤੇ ਸੰਗੀਤਮਈ ਰੰਗਾਂ ਵਿੱਚ ਰੰਗੀ ਉਕਤ ਫਿਲਮ ਵਿੱਚ ਕੰਮ ਕਰਨਾ ਉਸ ਲਈ ਬੇਹੱਦ ਯਾਦਗਾਰੀ ਅਨੁਭਵ ਰਿਹਾ ਹੈ, ਜਿਸ ਦੌਰਾਨ ਸੀਨੀਅਰ ਐਕਟਰਜ਼ ਪਾਸੋਂ ਕਾਫ਼ੀ ਕੁਝ ਸਿੱਖਣ ਅਤੇ ਸਮਝਣ ਨੂੰ ਮਿਲਿਆ।
ਓਧਰ ਜੇਕਰ ਸਾਹਮਣੇ ਆਉਣ ਜਾ ਰਹੀ ਉਕਤ ਪ੍ਰਭਾਵਪੂਰਨ ਫਿਲਮ ਦੇ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਦਾ ਨਿਰਮਾਣ ਡਾਇਮੰਡ ਸਟਾਰ ਵਰਲਡ-ਵਾਈਡ ਦੇ ਬੈਨਰ ਹੇਠ ਕੀਤਾ ਗਿਆ ਹੈ, ਜਿਸ ਦਾ ਸਟੋਰੀ-ਸਕਰੀਨ ਪਲੇਅ ਅਤੇ ਡਾਇਲਾਗ ਲੇਖਣ ਜੱਸੀ ਲੋਹਕਾ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਮਨਵੀਰ ਬਰਾੜ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਇੱਕ ਹੋਰ ਬਹੁ-ਚਰਚਿਤ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।

ਰੁਮਾਂਟਿਕ ਅਤੇ ਪਰਿਵਾਰਿਕ ਤਾਣੇ-ਬਾਣੇ ਅਧੀਨ ਬੁਣੀ ਗਈ ਉਕਤ ਫਿਲਮ ਵਿੱਚ ਗੁਰਨਾਮ ਭੁੱਲਰ ਅਤੇ ਈਸ਼ਾ ਮਾਲਵੀਆ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਦੇ ਨਾਲ ਰਾਣਾ ਰਣਬੀਰ, ਮਿੰਟੂ ਕਾਪਾ, ਬਲਵਿੰਦਰ ਬੁਲੇਟ, ਗੁਰਲੀਨ ਚੋਪੜਾ, ਗੁਰਪ੍ਰੀਤ ਰੰਧਾਵਾ, ਜਸਬੀਰ ਗਿੱਲ, ਮੋਹਿਨੀ ਗਿੱਲ, ਬਾਬਰ ਖਾਨ, ਕਵੀ ਸਿੰਘ, ਸਨਾਇਆ ਖੰਨਾ, ਰੰਗ ਹਰਜਿੰਦਰ, ਡੈਵੀ ਸਿੰਘ ਆਦਿ ਜਿਹੇ ਮੰਨੇ-ਪ੍ਰਮੰਨੇ ਚਿਹਰੇ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ:

