ਬਠਿੰਡਾ ਫ਼ਿਲਮ ਫ਼ੈਸਟੀਵਲ ਦਾ ਹੋਇਆ ਐਲਾਨ, ਵਿਸ਼ੇਸ਼ ਸਕ੍ਰੀਨਿੰਗ ਦਾ ਹਿੱਸਾ ਬਣਨਗੀਆਂ ਇਹ ਫਿਲਮਾਂ
ਬਠਿੰਡਾ ਫ਼ਿਲਮ ਫ਼ੈਸਟੀਵਲ ਦੀ ਤਰੀਕਾ ਦਾ ਐਲਾਨ ਹੋ ਗਿਆ ਹੈ। ਇਹ ਫੈਸਟੀਵਲ 29 ਮਾਰਚ ਤੋਂ ਸਵੇਰੇ 9 ਵਜੇ ਸ਼ੁਰੂ ਹੋਵੇਗਾ।

By ETV Bharat Entertainment Team
Published : March 4, 2026 at 3:50 PM IST
ਫਰੀਦਕੋਟ: ਪੰਜਾਬੀ ਫਿਲਮਾਂ ਖਾਸ ਕਰਕੇ ਲਘੂ ਫਿਲਮਾਂ ਨੂੰ ਹੁਲਾਰਾ ਅਤੇ ਹੁੰਗਾਰਾਂ ਦੇਣ ਵਿੱਚ 'ਬਠਿੰਡਾ ਫ਼ਿਲਮ ਫ਼ੈਸਟੀਵਲ' ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸਦੇ ਨਵੇਂ ਸੰਸਕਰਣ 2026 ਅਤੇ ਇਸ ਦੀ ਮੁਕੰਮਲ ਰੂਪ-ਰੇਖਾ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿੱਥੇ ਮਲਵਈ ਖੇਤਰ ਦੀਆਂ ਤਿੰਨ ਫਿਲਮਾਂ ਇੱਕ ਵਾਰ ਫਿਰ ਆਪਣੀ ਸ਼ਾਨਦਾਰ ਮੌਜੂਦਗੀ ਦਾ ਪ੍ਰਗਟਾਵਾ ਕਰਵਾਉਣ ਜਾ ਰਹੀਆ ਹਨ ਅਤੇ ਇਸੇ ਸਮਾਰੋਹ ਦੌਰਾਨ ਵਿਸ਼ੇਸ਼ ਸਕ੍ਰੀਨਿੰਗ ਦਾ ਵੀ ਹਿੱਸਾ ਬਣਨ ਜਾ ਰਹੀਆ ਹਨ।
'ਸ਼੍ਰੀ ਬਲਵੰਤ ਗਾਰਗੀ ਆਡੀਟੋਰੀਅਮ' ਵਿਖੇ ਵਿਸ਼ਾਲ ਪੱਧਰ 'ਤੇ ਆਯੋਜਿਤ ਕੀਤੇ ਜਾ ਰਹੇ ਇਸ ਫ਼ਿਲਮ ਫ਼ੈਸਟੀਵਲ ਦਾ ਉਦੇਸ਼ ਮਿਆਰੀ ਅਤੇ ਬੇਹਤਰੀਣ ਪੰਜਾਬੀ ਲਘੂ ਫਿਲਮਾਂ ਅਤੇ ਇਨ੍ਹਾਂ ਦੇ ਨਿਰਮਾਣ ਅਤੇ ਨਿਰਦੇਸ਼ਨ ਨਾਲ ਜੁੜੀਆਂ ਸ਼ਖਸ਼ੀਅਤਾਂ ਦੀ ਹੌਸਲਾ ਅਫ਼ਜਾਈ ਕਰਨਾ ਹੈ, ਜੋ ਇਸ ਉਦਯੋਗ ਨੂੰ ਵਿਸ਼ਾਲਤਾ ਭਰਿਆ ਰੂਪ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਦੀਆਂ ਹਨ। ਸਵੇਰ ਅਤੇ ਸ਼ਾਮ ਦੇ ਦੋ ਪੜਾਵਾਂ ਵਿੱਚ ਇਸ ਫਿਲਮ ਫੈਸਟੀਵਲ ਨੂੰ ਪੂਰਾ ਕੀਤਾ ਜਾਵੇਗਾ। ਇਸ ਲਈ ਚੁਣੀਆਂ ਗਈਆਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ, ਤਾਂ ਇਨ੍ਹਾਂ ਵਿੱਚ 'ਲੰਘ ਆਜਾ ਪੱਤਣ ਝਨਾ ਦਾ ਯਾਰ' (ਨਿਰਦੇਸ਼ਕ ਪਰੁਲਪ੍ਰੀਤ ਸਿੰਘ ਪ੍ਰੋਡੋਕਸ਼ਨ ਹਾਊਸ ਹੋਕਾ ਟੀ.ਵੀ), ਜਰਨੈਲ ( ਨਿਰਦੇਸ਼ਕ ਗੁਰਵਿੰਦਰ ਸਿੰਘ-ਪ੍ਰੋਡੋਕਸ਼ਨ ਹਾਊਸ-ਜੇ ਪਾਲ- ਸਾਊਥ ਏਸ਼ੀਆ), 'ਕਿਰਦਾਰ' ( ਨਿਰਦੇਸ਼ਕ- ਜਸ਼ਨ ਸਿੰਘ ਅਰਨੇਜਾ- ਪ੍ਰੋਡੋਕਸ਼ਨ ਹਾਊਸ-ਪਿੰਡ ਆਲਾ ਪ੍ਰੋਡੋਕਸ਼ਨਸ ਆਲਾ ), ਏਕ ਦਿਨ ਕਾ ਮਹਿਮਾਨ - ਰੋਹਿਤ ਪਾਟੀਦਾਰ-ਸਤਿਆਜੀਤ ਰਾਏ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ), 'ਨਾਨਕ ਚਿੰਤਾ ਮਤ ਕਰੋ'-ਮੋਨਾਕਸ਼ ਐਨ ਕਾਨੀਰਕਰ-ਸਿੰਘ ਆਈਜ ਮੋਸ਼ਨ ਪਿਕਚਰਸ), ਵੇਟ ਇਜ ਲਵ -ਏਕਲਵਯ ਸੇਨ-ਵਿਸ਼ਾਲ ਸ਼ੇਨ ) 'ਹੱਸ'- ਅਮਨ ਮਹਿਮੀ- ਮਿਟਸ ਫਿਲਮਸ), ਐਕਸਪਰਟ- ( ਨਿਰਦੇਸ਼ਕ ਗੁਰਵਿੰਦਰ ਸਿੰਘ-ਪ੍ਰੋਡੋਕਸ਼ਨ ਹਾਊਸ-ਜੇ ਪਾਲ- ਸਾਊਥ ਏਸ਼ੀਆ ) 'ਤ੍ਰਿਕਸ਼ਾਕੂ'- ਦਵਿੰਦਰ ਗਿੱਲ- ਸੁਰਜੀਤ ਸਿੰਘ -ਸਟਾਇਰ ਵਰਲਡ), 'ਡੋਂਟ ਰਨ'- ਅਰਸ਼ ਡੀਐਸਜੇ-ਮੋਮੋਟ ਮੇਕਰਸ ਫ਼ਿਲਮਸ) ਆਦਿ ਸ਼ਾਮਲ ਹਨ।
ਸਿਨੇਮਾ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਣੇ ਇਸ ਫ਼ੈਸਟੀਵਲ ਨਾਲ ਜੁੜੇ ਕੁਝ ਖਾਸ ਪੱਖਾਂ ਦੀ ਗੱਲ ਕਰੀਏ, ਤਾਂ ਇਸ ਵਿੱਚ 'ਮਿਟਸ ਮੂਵੀਜ਼' ਦੀਆਂ ਤਿੰਨ ਫਿਲਮਾਂ ਇਕੱਠਿਆ ਆਪਣੀ ਮੌਜੂਦਗੀ ਦਰਜ਼ ਕਰਵਾਉਣਗੀਆਂ, ਜਿਨ੍ਹਾਂ ਵਿੱਚ 'ਚੀਖ', 'ਹੱਸ : ਸਾਂਝ ਦਾ ਗਹਿਣਾ' ਅਤੇ 'ਭੂਤਾ ਵਾਲਾ ਖੂਹ' ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ:-

