ਚਰਚਾ ਵਿੱਚ ਪੰਜਾਬੀ ਫਿਲਮ 'ਟੁੱਟ ਪੈਣੀ ਇੰਗਲਿਸ਼ ਨੇ', ਖਾਸ ਭੂਮਿਕਾ 'ਚ ਨਜ਼ਰ ਆਏਗਾ ਅਦਾਕਾਰ ਸਤਵਿੰਦਰ ਸਿੰਘ
ਆਉਣ ਵਾਲੀ ਪੰਜਾਬੀ ਫਿਲਮ 'ਟੁੱਟ ਪੈਣੀ ਇੰਗਲਿਸ਼ ਨੇ' ਕਾਫੀ ਚਰਚਾ ਦਾ ਵਿਸ਼ਾ ਬਣੀ ਹੈ, ਇਸ ਫਿਲਮ ਵਿੱਚ ਕਈ ਚਰਚਿਤ ਚਿਹਰੇ ਨਜ਼ਰ ਆਉਣ ਵਾਲੇ ਹਨ।

By ETV Bharat Entertainment Team
Published : August 31, 2026 at 11:41 AM IST
ਚੰਡੀਗੜ੍ਹ: ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ-ਬਿੰਦੂ ਬਣੀ ਹੋਈ ਹੈ ਆਉਣ ਵਾਲੀ ਫਿਲਮ 'ਟੁੱਟ ਪੈਣੀ ਇੰਗਲਿਸ਼ ਨੇ', ਜਿਸ ਦੁਆਰਾ ਅਪਣੀ ਬਹੁ-ਪ੍ਰਭਾਵੀ ਸਿਨੇਮੈਟਿਕ ਯਾਤਰਾ ਦਾ ਅਗਾਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਉੱਭਰਦੇ ਅਦਾਕਾਰ ਸਤਵਿੰਦਰ ਸਿੰਘ, ਜੋ ਇਸ ਮੰਨੋਰੰਜਕ ਫਿਲਮ ਨਾਲ ਪਾਲੀਵੁੱਡ ਸਫਾਂ ਵਿੱਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣਗੇ।
ਪਰਿਵਾਰਿਕ ਅਤੇ ਡ੍ਰਾਮੈਟਿਕ ਰੰਗਾਂ ਵਿੱਚ ਰੰਗੀ ਉਕਤ ਫਿਲਮ ਵਿੱਚ ਸਿੰਮੀ ਚਾਹਲ ਅਤੇ ਮੈਂਡੀ ਤੱਖਰ ਵੱਲੋਂ ਲੀਡਿੰਗ ਕਿਰਦਾਰ ਪਲੇਅ ਕੀਤੇ ਗਏ ਹਨ, ਜਿੰਨਾਂ ਨਾਲ ਹੀ ਨਿਭਾਏ ਲੀਡ ਅਤੇ ਪੈਰੇਲਰ ਰੋਲ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਿਹਾ ਹੈ ਇਹ ਹੋਣਹਾਰ ਅਦਾਕਾਰ, ਜੋ ਅਪਣੇ ਇਸ ਅਹਿਮ ਫਿਲਮ ਪ੍ਰੋਜੈਕਟ ਅਤੇ ਇਸ ਵਿਚਲੀ ਭੂਮਿਕਾ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਵੀ ਨਜ਼ਰੀ ਆ ਰਿਹਾ ਹੈ।
30 ਸਤੰਬਰ ਨੂੰ ਵਿਸ਼ਵਵਿਆਪੀ ਪ੍ਰਦਸ਼ਿਤ ਹੋਣ ਜਾ ਰਹੀ ਹੈ ਉਕਤ ਪ੍ਰਭਾਵਪੂਰਨ ਫਿਲਮ, ਜਿਸ ਦਾ ਲੇਖਣ ਜੱਸ ਗਰੇਵਾਲ ਅਤੇ ਨਿਰਦੇਸ਼ਨ ਵਰਿੰਦਰ ਸ਼ਰਮਾ ਵੱਲੋਂ ਕੀਤਾ ਗਿਆ ਹੈ, ਜਿੰਨਾਂ ਦੀ ਬੇਮਿਸਾਲ ਰਚਨਾਤਮਕ ਟੀਮ ਅਨੁਸਾਰ ਅਲਹਦਾ ਵਿਸ਼ੇ ਅਧਾਰਿਤ ਇਹ ਫਿਲਮ ਇੱਕ ਦਿਲਚਸਪ ਕਹਾਣੀ ਦਰਸ਼ਕਾਂ ਦੇ ਸਨਮੁੱਖ ਕਰਨ ਦਾ ਵਾਅਦਾ ਕਰਦੀ ਹੈ, ਜਿਸ ਵਿੱਚ ਸ਼ਾਨਦਾਰ ਕਾਮੇਡੀ ਅਤੇ ਭਾਵਨਾਤਮਕ ਪਲਾਂ ਦਾ ਖੂਬਸੂਰਤ ਸੁਮੇਲ ਵੇਖਣ ਨੂੰ ਮਿਲੇਗਾ।
ਓਧਰ ਉਕਤ ਪ੍ਰਭਾਵਪੂਰਨ ਫਿਲਮ ਨਾਲ ਲਾਈਮਲਾਈਟ ਦਾ ਹਿੱਸਾ ਬਣੇ ਅਦਾਕਾਰ ਸਤਵਿੰਦਰ ਸਿੰਘ ਦੇ ਹੁਣ ਤੱਕ ਦੇ ਕਰੀਅਰ ਗ੍ਰਾਫ਼ ਵੱਲ ਝਾਤ ਮਾਰੀਏ ਤਾਂ ਸਾਲ 2020 ਵਿੱਚ ਆਈ ਪੰਜਾਬੀ ਫਿਲਮ 'ਮੁਕੱਦਰ' ਨਾਲ ਰਸਮੀ ਸਿਨੇਮਾ ਸ਼ੁਰੂਆਤ ਵੱਲ ਵਧੇ ਸਨ ਇਹ ਬਾਕਮਾਲ ਅਦਾਕਾਰ, ਜਿਸ ਵਿੱਚ ਬਾਲੀਵੁੱਡ ਅਤੇ ਪਾਲੀਵੁੱਡ ਦੀ ਅਦਾਕਾਰਾ ਵਜੋਂ ਜਾਣੀ ਜਾਂਦੀ ਰਵਨੀਤ ਕੌਰ ਢਿੱਲੋਂ ਵੱਲੋਂ ਉਨ੍ਹਾਂ ਦੇ ਨਾਲ ਫੀਮੇਲ ਲੀਡ ਭੂਮਿਕਾ ਨਿਭਾਈ ਗਈ।
ਪਾਲੀਵੁੱਡ ਫਿਲਮ ਉਦਯੋਗ ਵਿੱਚ ਬਤੌਰ ਅਦਾਕਾਰ ਕੁਝ ਵੱਖਰਾ ਕਰਨ ਤਾਂਘ ਰੱਖਦੇ ਇਸ ਪ੍ਰਤਿਭਾਵਾਨ ਅਦਾਕਾਰ ਅਨੁਸਾਰ ਉਕਤ ਫਿਲਮ, ਉਨਾਂ ਦੇ ਇਸ ਨਵੇਂ ਸਫ਼ਰ ਦਾ ਇੱਕ ਅਨੂਠਾ ਅਤੇ ਯਾਦਗਾਰੀ ਤਜ਼ਰਬਾ ਰਹੀ ਹੈ, ਜਿਸ ਦੇ ਹਰ ਪੜ੍ਹਾਅ ਦੌਰਾਨ ਸੀਨੀਅਰ ਸਿਨੇਮਾ ਸ਼ਖਸੀਅਤਾਂ ਦਾ ਬਹੁਤ ਹੀ ਪਿਆਰ-ਸਨੇਹ ਮਿਲਿਆ।
ਇਹ ਵੀ ਪੜ੍ਹੋ:

