ETV Bharat / entertainment

ਪੰਜਾਬੀ ਫ਼ਿਲਮ '70 ਸਿਆਲ' ਦਾ ਹਿੱਸਾ ਬਣਿਆ ਇਹ ਅਦਾਕਾਰ, ਲੀਡ ਭੂਮਿਕਾ 'ਚ ਆਏਗਾ ਨਜ਼ਰ

ਅਦਾਕਾਰ ਧਨਵੀਰ ਸਿੰਘ ਨੂੰ ਪੰਜਾਬੀ ਫ਼ਿਲਮ '70 ਸਿਆਲ' ਦਾ ਅਹਿਮ ਹਿੱਸਾ ਬਣਾ ਲਿਆ ਗਿਆ ਹੈ।

DHANVEER SINGH
ਅਦਾਕਾਰ ਧਨਵੀਰ ਸਿੰਘ (ETV Bharat Special Arrangement)
author img

By ETV Bharat Entertainment Team

Published : January 4, 2026 at 2:48 PM IST

1 Min Read
Choose ETV Bharat

ਫਰੀਦਕੋਟ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਤੇਜ਼ੀ ਨਾਲ ਆਪਣਾ ਅਧਾਰ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਅਦਾਕਾਰ ਧਨਵੀਰ ਸਿੰਘ ਨੂੰ ਬੀਤੇ ਦਿਨ ਸ਼ੁਰੂ ਹੋਈ ਪੰਜਾਬੀ ਫ਼ਿਲਮ '70 ਸਿਆਲ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ। ਅਦਾਕਾਰ ਧਨਵੀਰ ਸਿੰਘ ਇਸ ਪ੍ਰਭਾਵਪੂਰਨ ਫ਼ਿਲਮ ਵਿੱਚ ਮਹੱਤਵਪੂਰਨ ਅਤੇ ਲੀਡਿੰਗ ਭੂਮਿਕਾ ਨੂੰ ਅੰਜ਼ਾਮ ਦੇਣ ਜਾ ਰਹੇ ਹਨ। 'ਡ੍ਰੀਮ ਰਿਐਲਟੀ ਮੂਵੀਜ਼' ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਰਵਨੀਤ ਕੌਰ ਚਾਹਲ, ਰਜੇਸ਼ ਕੁਮਾਰ ਅਰੋੜਾ ਅਤੇ ਅੰਸ਼ੂ ਐਮ ਕਰ ਰਹੇ ਹਨ ਜਦਕਿ ਲੇਖ਼ਣ ਅਤੇ ਨਿਰਦੇਸ਼ਨ ਦੀ ਕਮਾਂਡ ਇੰਦਰਪਾਲ ਸਿੰਘ ਸੰਭਾਲ ਰਹੇ ਹਨ।

ਅਨਾਊਂਸਮੈਂਟ ਪੜ੍ਹਾਅ ਤੋਂ ਚਰਚਾ ਦਾ ਕੇਂਦਰ ਬਣੀ ਇਸ ਫ਼ਿਲਮ ਰਾਹੀਂ ਅਦਾਕਾਰ ਧਨਵੀਰ ਸਿੰਘ ਚੈਲੇਜਿੰਗ ਰੋਲ ਦੁਆਰਾ ਦਰਸ਼ਕਾਂ ਅਤੇ ਆਪਣੇ ਚਾਹੁਣ ਵਾਲਿਆ ਸਨਮੁੱਖ ਹੋਣਗੇ। ਅਦਾਕਾਰ ਅਨੁਸਾਰ ਉਨ੍ਹਾਂ ਦੀ ਇਹ ਭਾਵਪੂਰਨ ਫ਼ਿਲਮ ਸਿਰਫ਼ ਇੱਕ ਕਹਾਣੀ ਨਹੀਂ ਸਗੋਂ ਡਰ, ਪਿਆਰ, ਵਿਛੋੜੇ, ਉਮੀਦ ਅਤੇ ਇਨਸਾਨੀ ਜਜ਼ਬਾਤਾਂ ਦਾ ਸੱਚਾ ਤਰਜੁਮਾ ਹੈ, ਜੋ ਦਰਸ਼ਕਾਂ ਨੂੰ ਤਰੋਤਾਜ਼ਗੀ ਭਰੀ ਸਿਨੇਮਾ ਸਿਰਜਨਾ ਦਾ ਅਹਿਸਾਸ ਕਰਵਾਏਗੀ।

DHANVEER SINGH
ਅਦਾਕਾਰ ਧਨਵੀਰ ਸਿੰਘ (ETV Bharat Special Arrangement)

ਹਾਲ ਹੀ ਵਿੱਚ ਰਿਲੀਜ਼ ਹੋਈ ਹਿੰਦੀ ਅਤੇ ਬਹੁ-ਚਰਚਿਤ ਫ਼ਿਲਮ '120 ਬਹਾਦੁਰ' ਦਾ ਵੀ ਧਨਵੀਰ ਸਿੰਘ ਸ਼ਾਨਦਾਰ ਹਿੱਸਾ ਰਹੇ ਹਨ। ਉਨ੍ਹਾਂ ਦੀ ਇਸ ਫ਼ਿਲਮ ਵਿੱਚ ਫਰਹਾਨ ਅਖ਼ਤਰ, ਏਜਾਜ਼ ਖਾਨ, ਅਜਿੰਕਿਆ ਦਿਓ, ਅੰਕਿਤ ਸਿਵਾਚ ਅਤੇ ਵਿਵਾਨ ਭਟੇਨਾ ਵੱਲੋ ਪ੍ਰਮੁੱਖ ਕਿਰਦਾਰ ਪਲੇ ਕੀਤੇ ਗਏ ਹਨ। ਸਾਲ 2024 ਵਿੱਚ ਰਿਲੀਜ਼ ਹੋਈ ਪ੍ਰਭਾਵਪੂਰਨ ਫ਼ਿਲਮ 'ਰੋਡੇ ਕਾਲਜ' ਨਾਲ ਸਾਹਮਣੇ ਆਏ ਧਨਵੀਰ ਸਿੰਘ ਅੱਜਕੱਲ੍ਹ ਬੈਂਕ-ਟੂ-ਬੈਕ ਪੰਜਾਬੀ ਫਿਲਮਾਂ ਵਿੱਚ ਆਪਣੀ ਮੌਜ਼ੂਦਗੀ ਦਰਜ਼ ਕਰਵਾ ਰਹੇ ਹਨ। ਉਨ੍ਹਾਂ ਦੀਆਂ ਇੰਨੀ ਦਿਨੀ ਵਜ਼ੂਦ ਅਖ਼ਤਿਆਰ ਕਰ ਰਹੀਆ ਪੰਜਾਬੀ ਫਿਲਮਾਂ ਦੀ ਗੱਲ ਕਰੀਏ, ਤਾਂ ਇਨ੍ਹਾਂ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਐਲਾਨੀ ਗਈ ਫਿਲਮ 'ਡਕੈਤਖਾਨਾ' ਤੋਂ ਇਲਾਵਾ 'ਮੈਂ ਹਾਂ' ਵੀ ਸ਼ਾਮਲ ਹੈ।

ਇਹ ਵੀ ਪੜ੍ਹੋ:-