'ਦਸਤਾਰ' ਨਾਲ ਮੁੜ ਚਰਚਾ 'ਚ ਅਦਾਕਾਰ ਅਮਨ ਧਾਲੀਵਾਲ, ਲੀਡਿੰਗ ਕਿਰਦਾਰ 'ਚ ਆਉਣਗੇ ਨਜ਼ਰ
ਪ੍ਰਤਿਭਾਵਾਨ ਅਦਾਕਾਰ ਵਜੋਂ ਜਾਣੇ ਜਾਂਦੇ ਅਦਾਕਾਰ ਅਮਨ ਧਾਲੀਵਾਲ ਪੰਜਾਬੀ ਫਿਲਮ 'ਦਸਤਾਰ' ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

By ETV Bharat Entertainment Team
Published : July 1, 2026 at 11:10 AM IST
ਚੰਡੀਗੜ੍ਹ: ਦੁਨੀਆਂ-ਭਰ ਦੇ ਸਿਨੇਮਾ ਗਲਿਆਰਿਆਂ ਵਿੱਚ ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ-ਬਿੰਦੂ ਬਣੀ ਹੋਈ ਹੈ ਆਉਣ ਵਾਲੀ ਪੰਜਾਬੀ ਫਿਲਮ 'ਦਸਤਾਰ', ਜਿਸ ਦੇ ਬੀਤੀ ਸ਼ਾਮ ਜਾਰੀ ਕੀਤੇ ਗਏ ਟ੍ਰੇਲਰ ਦਰਮਿਆਨ ਪ੍ਰਤਿਭਾਵਾਨ ਅਦਾਕਾਰ ਵਜੋਂ ਜਾਣੇ ਜਾਂਦੇ ਅਮਨ ਧਾਲੀਵਾਲ ਇੱਕ ਵਾਰ ਮੁੜ ਦਰਸ਼ਕਾਂ ਦਾ ਧਿਆਨ ਅਪਣੇ ਵੱਲ ਖਿੱਚ ਰਹੇ ਹਨ, ਜੋ ਇਸ ਪੀਰੀਅਡ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਭੂਮਿਕਾ ਨੂੰ ਅੰਜ਼ਾਮ ਦਿੰਦੇ ਨਜ਼ਰੀ ਪੈਣਗੇ।
ਵਿਦੇਸ਼ ਦੀ ਧਰਤੀ ਉਤੇ ਸਾਲਾਂ ਪਹਿਲਾਂ ਪੰਜਾਬੀਅਤ ਦੀ ਰਾਖੀ ਲਈ ਤੂਫ਼ਾਨ ਬਣ ਉਭਰੇ ਕਈ ਮਾਣਮੱਤੇ ਪੰਜਾਬੀਆਂ ਦੀ ਜਾਬਾਜ਼ੀ ਭਰੇ ਜਜ਼ਬਾਤਾਂ ਨੂੰ ਫਿਰ ਪ੍ਰਤੀਬਿੰਬ ਕਰਨ ਜਾ ਰਹੀ ਹੈ ਇਹ ਪ੍ਰਭਾਵਪੂਰਨ ਫਿਲਮ, ਜਿਸ ਨੂੰ ਵਿਸ਼ਾਲ ਕੈਨਵਸ ਅਤੇ ਉੱਚ ਪੱਧਰੀ ਤਕਨੀਕੀ ਸਿਰਜਨਾਤਮਕ ਪੈਮਾਨਿਆਂ ਅਧੀਨ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ।

'ਵਾਈਟ ਹਿੱਲ ਸਟੂਡਿਓਜ਼' ਦੇ ਬੈਨਰ ਹੇਠ ਬਣਾਈ ਗਈ ਹੈ ਉਕਤ ਭਾਵਪੂਰਨ ਫਿਲਮ, ਜਿਸ ਦਾ ਨਿਰਦੇਸ਼ਨ ਅਮਰ ਹੁੰਦਲ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਪਹਿਲੀ ਵਾਰ ਤਰਸੇਮ ਜੱਸੜ੍ਹ ਦੀ ਕਿਸੇ ਫਿਲਮ ਦੀ ਨਿਰਦੇਸ਼ਨ ਕਮਾਂਡ ਸੰਭਾਲੀ ਗਈ ਹੈ।
ਓਧਰ ਜੇਕਰ ਉਕਤ ਬਿਹਤਰੀਨ ਫਿਲਮ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਦਾ ਖਾਸ ਆਕਰਸ਼ਨ ਹੋਣਗੇ ਅਮਨ ਧਾਲੀਵਾਲ, ਜਿੰਨ੍ਹਾਂ ਵੱਲੋਂ ਮੇਨ ਸਟ੍ਰੀਮ ਸਿਨੇਮਾ ਦੀ ਫਾਰਮੂਲਾ ਲੀਕ ਤੋਂ ਬਹੁਤ ਹੀ ਅਲਹਦਾ ਹਟ ਕੇ ਅਪਣੀ ਭੂਮਿਕਾ ਨੂੰ ਅਦਾ ਕੀਤਾ ਗਿਆ ਹੈ, ਜਿਸ ਸੰਬੰਧਤ ਮਿਲ ਰਹੇ ਪ੍ਰੀ-ਹੁੰਗਾਰੇ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਵਿਖਾਈ ਦੇ ਰਹੇ ਹਨ।

ਹਿੰਮਤ, ਕੁਰਬਾਨੀ ਅਤੇ ਪੰਜਾਬ ਦੀ ਆਨ-ਬਾਨ-ਸ਼ਾਨ ਨੂੰ ਦਰਸਾਉਣ ਜਾ ਰਹੀ ਹੈ ਉਕਤ ਫਿਲਮ, ਜੋ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਦੁਆਲੇ ਬੁਣੀ ਗਈ ਹੈ, ਜਿਸ ਨੂੰ 17 ਜੁਲਾਈ ਨੂੰ ਵਰਲਡ-ਵਾਈਡ ਪ੍ਰਦਸ਼ਿਤ ਕੀਤਾ ਜਾ ਰਿਹਾ ਹੈ। ਸਾਲ 2025 ਵਿੱਚ ਰਿਲੀਜ਼ ਹੋਈ ਅਤੇ ਗੁੱਡੂ ਧਨੋਆ ਨਿਰਦੇਸ਼ਿਤ 'ਰੋਮਿਓ ਐਸ 3' ਦਾ ਸ਼ਾਨਦਾਰ ਹਿੱਸਾ ਰਹੇ ਹਨ ਅਦਾਕਾਰ ਅਮਨ ਧਾਲੀਵਾਲ, ਜਿੰਨ੍ਹਾਂ ਵੱਲੋਂ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਨਿਭਾਈਆਂ ਬਹੁ-ਪ੍ਰਭਾਵੀ ਅਤੇ ਲੀਡਿੰਗ ਭੂਮਿਕਾਵਾਂ ਨੂੰ ਦਰਸ਼ਕਾਂ ਦੁਆਰਾ ਬੇਹੱਦ ਸਰਾਹਿਆ ਗਿਆ ਹੈ, ਜਿਸ ਵਿੱਚ 'ਸ਼ਾਤਰ', 'ਬਿੱਗ ਬ੍ਰਦਰ', 'ਜੋਧਾ ਅਕਬਰ', 'ਡੀਐਸਪੀ ਦੇਵ', 'ਇੱਕ ਕੁੜੀ ਪੰਜਾਬ ਦੀ' ਆਦਿ ਸ਼ਾਮਿਲ ਰਹੀਆਂ ਹਨ।
ਇਹ ਵੀ ਪੜ੍ਹੋ:

