ETV Bharat / business

ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਏ ਸੋਨਾ-ਚਾਂਦੀ ! ਇੱਕ ਸਾਲ 'ਚ ਵਧੀਆ ਰਿਕਾਰਡ ਕੀਮਤਾਂ

ਸੋਨੇ-ਚਾਂਦੀ ਨੂੰ ਲੋਕ ਅੱਜ-ਕੱਲ੍ਹ ਗਹਿਣਿਆਂ ਵਜੋਂ ਵਰਤਣ ਦੀ ਥਾਂ ਨਿਵੇਸ਼ ਕਰਨ ਲਈ ਖਰੀਦ ਕਰਦੇ ਹਨ। ਪੜ੍ਹੋ ਖ਼ਬਰ..

Gold Silver Prices Hike
ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ (Etv Bharat)
author img

By ETV Bharat Business Team

Published : December 31, 2025 at 1:03 PM IST

2 Min Read
Choose ETV Bharat

ਲੁਧਿਆਣਾ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਰਿਕਾਰਡ ਤੋੜ ਇਜ਼ਾਫ਼ਾ ਹੋ ਰਿਹਾ ਹੈ। ਸਾਲ 2025 ਦੀ ਸ਼ੁਰੂਆਤ ਦੇ ਵਿੱਚ ਜਿੱਥੇ ਚਾਂਦੀ ਦੀ ਕੀਮਤ ਲੱਗਭਗ 92 ਹਜ਼ਾਰ ਰੁਪਏ ਪ੍ਰਤੀ ਕਿਲੋ ਸੀ, ਉਹ ਹੁਣ 2 ਲੱਖ 38 ਹਜ਼ਾਰ ਰੁਪਏ ਪ੍ਰਤੀ ਕਿਲੋ ਪਹੁੰਚ ਚੁੱਕੀ ਹੈ। ਭਾਵ ਇੱਕ ਸਾਲ ਦੇ ਵਿੱਚ ਚਾਂਦੀ ਦੀ ਕੀਮਤ ਢਾਈ ਗੁਣਾ ਵੱਧ ਗਈ ਹੈ।

ਸੋਨਾ ਕਾਰੋਬਾਰੀ ਜਾਣਕਾਰੀ ਦਿੰਦਾ ਹੋਇਆ (Etv Bharat)

ਸੋਨਾ-ਚਾਂਦੀ ਭਾਅ 'ਚ ਵਾਧਾ

ਉੱਥੇ ਹੀ ਸੋਨੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਲ 2025 ਦੀ ਸ਼ੁਰੂਆਤ ਦੇ ਵਿੱਚ ਸੋਨੇ ਦੀ ਪ੍ਰਤੀ ਤੋਲਾ ਕੀਮਤ 88 ਹਜ਼ਾਰ ਰੁਪਏ ਸੀ ਜੋ ਕਿ ਹੁਣ ਵੱਧ ਕੇ ਕੀਮਤ 1 ਲੱਖ 39 ਹਜ਼ਾਰ ਰੁਪਏ ਦੇ ਕਰੀਬ ਪਹੁੰਚ ਚੁੱਕੀ ਹੈ। ਸੋਨੇ ਅਤੇ ਚਾਂਦੀ ਦੀਆਂ ਹੁਣ ਤੱਕ ਦੀਆਂ ਇਹ ਰਿਕਾਰਡ ਤੋੜ ਕੀਮਤਾਂ ਹਨ, ਜੋ ਪਿਛਲੇ ਕਈ ਦਹਾਕਿਆਂ ਤੋਂ ਸਭ ਤੋਂ ਜਿਆਦਾ ਹਨ। ਪਿਛਲੇ ਇੱਕ ਸਾਲ ਦੇ ਵਿੱਚ ਹੀ ਸੋਨੇ ਦੀਆਂ ਕੀਮਤਾਂ ਦੇ ਵਿੱਚ ਹਮੇਸ਼ਾ ਵਾਧਾ ਹੀ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਹੀ ਰਿਪੋਰਟਾਂ ਵੀ ਚੱਲਦੀਆਂ ਰਹੀਆਂ ਕਿ ਸੋਨੇ ਦੀ ਕੀਮਤ 'ਚ ਗਿਰਾਵਰ ਆ ਜਾਵੇਗੀ ਪਰ ਸੋਨਾ ਹੋਰ ਮਹਿੰਗਾ ਹੋ ਰਿਹਾ ਹੈ।

ਨਿਵੇਸ਼ ਲਈ ਖਰੀਦ ਰਹੇ ਸੋਨਾ-ਚਾਂਦੀ

ਲੁਧਿਆਣਾ ਸਰਾਫ਼ਾ ਬਾਜ਼ਾਰ ਦੇ ਜਨਰਲ ਸੈਕਟਰੀ ਵਿਨੋਦ ਜੈਨ ਨੇ ਦੱਸਿਆ ਕਿ "ਸੋਨਾ ਹੁਣ ਤੱਕ ਦੀ ਸਭ ਤੋਂ ਉੱਚੀਆਂ ਕੀਮਤਾਂ 'ਤੇ ਚੱਲ ਰਿਹਾ ਹੈ। ਬਾਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ ਕਿ ਸੋਨਾ ਚਾਈਨਾ ਖਰੀਦ ਰਿਹਾ ਹੈ, ਇਸ ਕਰਕੇ ਮਹਿੰਗਾ ਹੋ ਰਿਹਾ ਹੈ ਪਰ ਅਜਿਹਾ ਕੁਝ ਨਹੀਂ ਹੈ। ਸਮੇਂ ਦੇ ਨਾਲ-ਨਾਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਹੁਣ ਲੋਕ ਸੋਨੇ ਚਾਂਦੀ ਦੇ ਗਹਿਣੇ ਘੱਟ ਬਣਵਾ ਰਹੇ ਨੇ, ਉਸ ਨੂੰ ਨਿਵੇਸ਼ ਦੇ ਲਈ ਵੱਧ ਖਰੀਦ ਰਹੇ ਹਨ। ਇਸ ਕਰਕੇ ਲੋਕ ਖਰਾ ਸੋਨਾ ਖਰੀਦ ਰਹੇ ਹਨ, ਭਾਵ ਕਿ ਸਿੱਕਿਆਂ ਦੇ ਰੂਪ ਦੇ ਵਿੱਚ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ਕਰਦੇ ਹਨ, ਜਿਸ ਨਾਲ ਉਹਨਾਂ ਨੂੰ ਕਾਫ਼ੀ ਮੁਨਾਫ਼ਾ ਹੁੰਦਾ ਹੈ।"

Gold Silver Prices Hike
ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ (Etv Bharat)

ਕੀਮਤਾਂ ਸਥਿਰ ਕਰਨ ਦੀ ਕੋਸ਼ਿਸ਼

ਵਿਨੋਦ ਜੈਨ ਨੇ ਕਿਹਾ ਕਿ "ਜੀਐਸਟੀ ਫਿਲਹਾਲ ਤਾਂ ਸੋਨੇ ਅਤੇ ਚਾਂਦੀ 'ਤੇ ਤਿੰਨ ਫੀਸਦੀ ਹੀ ਹੈ ਪਰ ਜਿਵੇਂ ਸਾਨੂੰ ਖ਼ਬਰਾਂ ਮਿਲ ਰਹੀਆਂ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਅੰਦਰ ਸਰਕਾਰ ਥੋੜੀ ਬਹੁਤ ਹੋਰ ਕਟੌਤੀ ਕਰ ਸਕਦੀ ਹੈ। ਸੋਨੇ ਚਾਂਦੀ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਸਰਕਾਰ ਇਹ ਫੈਸਲਾ ਲੈ ਸਕਦੀ ਹੈ। ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਬਾਜ਼ਾਰ ਦੇ ਵਿੱਚ ਸੋਨਾ-ਚਾਂਦੀ ਖਰੀਦਣ ਜਾਓ ਤਾਂ ਜ਼ਰੂਰ ਹੋਲਮਾਰਕ ਆਦਿ ਅਤੇ ਉਸ ਦੀ ਗੁਣਵੱਤਾ ਨੂੰ ਚੈੱਕ ਕਰਵਾਓ ਤਾਂ ਜੋ ਤੁਹਾਡੇ ਪੈਸੇ ਨਾ ਡੁੱਬਣ।"