ETV Bharat / bharat

ਅੱਜ ਤੋਂ ਬਦਲ ਗਏ ਕਈ ਵੱਡੇ ਨਿਯਮ, ਜਾਣੋ ਦੁੱਧ ਦੀ ਕੀਮਤ ਸਣੇ ਹੋਰ ਕੀ-ਕੀ ਬਦਲਾਅ ਹੋਏ?

1 ਸਤੰਬਰ ਯਾਨੀ ਅੱਜ (ਮੰਗਲਵਾਰ) ਤੋਂ ਕਈ ਨਵੇਂ ਬਦਲਾਅ ਹੋਣ ਜਾ ਰਹੇ ਹਨ। ਆਓ ਜਾਣਦੇ ਹਾਂ...

NEW CHANGES ON SEPTEMBER 1 2026
1 ਸਤੰਬਰ ਤੋਂ ਨਵੇਂ ਬਦਲਾਅ (Getty Images)
author img

By ETV Bharat Punjabi Team

Published : August 31, 2026 at 2:06 PM IST

|

Updated : September 1, 2026 at 6:49 AM IST

2 Min Read
Choose ETV Bharat

NEW CHANGES ON SEPTEMBER 1: ਅੱਜ ਤੋਂ ਨਵੇਂ ਮਹੀਨੇ ਯਾਨੀ ਕਿ ਸਤੰਬਰ ਦੀ ਸ਼ੁਰੂਆਤ ਹੋ ਚੁੱਕੀ ਹੈ। ਹਰ ਵਾਰ ਦੀ ਤਰ੍ਹਾਂ ਇਸ ਮਹੀਨੇ ਵੀ ਕਈ ਨਵੇਂ ਨਿਯਮ ਲਾਗੂ ਹੋਏ ਹਨ, ਜੋ ਤੁਹਾਡੀ ਜੇਬ 'ਤੇ ਅਸਰ ਪਾ ਸਕਦੇ ਹਨ। ਇਨ੍ਹਾਂ ਵਿੱਚ LPG, Income Tax ਅਤੇ ਦੁੱਧ ਦੀਆਂ ਕੀਮਤਾਂ ਵਿੱਚ ਬਦਲਾਅ ਸ਼ਾਮਲ ਹੈ।

ਅੱਜ (1 ਸਤੰਬਰ) ਤੋਂ ਲਾਗੂ ਹੋਣ ਵਾਲੇ ਬਦਲਾਅ

ਦੁੱਧ ਮਹਿੰਗਾ: ਮੁੰਬਈ ਵਿੱਚ ਡੇਅਰੀ ਫਾਰਮ ਤੋਂ ਸਪਲਾਈ ਹੋਣ ਵਾਲਾ ਮੱਝ ਦਾ ਤਾਜ਼ਾ ਦੁੱਧ ਅੱਜ ਤੋਂ ਮਹਿੰਗਾ ਹੋਇਆ। ਮੁੰਬਈ ਦੁੱਧ ਉਤਪਾਦਕ ਸੰਘ ਨੇ ਦੁੱਧ ਦੀ ਥੋਕ ਕੀਮਤ ਵਿੱਚ 9 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਥੋਕ ਕੀਮਤ 93 ਰੁਪਏ ਤੋਂ ਵੱਧ ਕੇ 102 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਹਾਲਾਂਕਿ, ਸਥਾਨਕ ਸਪਲਾਇਰ ਅਤੇ ਦੁਕਾਨਦਾਰਾਂ ਦੇ ਹਿਸਾਬ ਨਾਲ ਦੁੱਧ ਦੀ ਕੀਮਤ ਅਲੱਗ-ਅਲੱਗ ਹੋ ਸਕਦੀ ਹੈ।

LPG ਦੀਆਂ ਕੀਮਤਾਂ: ਤੇਲ ਕੰਪਨੀ ਘਰੇਲੂ LPG ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ ਅਤੇ ਮਹੀਨੇ ਦੀ ਸ਼ੁਰੂਆਤ ਵਿੱਚ ਨਵੀਆਂ ਕੀਮਤਾਂ ਦਾ ਐਲਾਨ ਕਰਦੀ ਹੈ, ਪਰ ਫਿਲਹਾਲ ਕੰਪਨੀ ਨੇ ਅਧਿਕਾਰਿਤ ਤੌਰ 'ਤੇ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ।

LPG ਨਾਲ ਜੁੜੇ ਬਦਲਾਅ: LPG ਗ੍ਰਾਹਕਾਂ ਲਈ ਆਧਾਰ ਆਧਾਰਿਤ e-KYC ਪੂਰਾ ਕਰਨਾ ਜ਼ਰੂਰੀ ਹੈ। ਇਸ ਲਈ ਅੱਜ ਤੱਕ ਇਹ ਪ੍ਰਕਿਰਿਆ ਪੂਰੀ ਕਰ ਲਓ। ਜਿਹੜੇ ਗ੍ਰਾਹਕਾਂ ਨੇ ਅਜੇ ਤੱਕ ਵੈਰੀਫਿਕੇਸ਼ਨ ਪੂਰਾ ਨਹੀਂ ਕੀਤਾ, ਉਨ੍ਹਾਂ ਨੂੰ ਆਪਣੇ LPG ਪ੍ਰਦਾਤਾ ਦੀ ਪ੍ਰਕਿਰਿਆ ਮੁਤਾਬਕ ਜਲਦ ਹੀ e-KYC ਪੂਰੀ ਕਰਨੀ ਚਾਹੀਦੀ ਹੈ। ਸਮੇਂ 'ਤੇ ਵੈਰੀਫਿਕੇਸ਼ਨ ਨਾ ਕਰਵਾਉਣ 'ਤੇ 1 ਸਤੰਬਰ ਤੋਂ ਕਨੈਕਸ਼ਨ ਜਾਂ ਮਿਲਣ ਵਾਲੇ ਲਾਭ ਨਾਲ ਜੁੜੀ ਪਰੇਸ਼ਾਨੀ ਹੋ ਸਕਦੀ ਹੈ।

ਬੋਰਡਿੰਗ ਪਾਸ ਲਈ ਸਟੈਂਪ ਜ਼ਰੂਰੀ ਨਹੀਂ: 1 ਸਤੰਬਰ ਤੋਂ ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਬਦਲਾਅ ਹੋਵੇਗਾ। ਹੁਣ ਇਮੀਗ੍ਰੇਸ਼ਨ ਕਾਊਂਟਰ 'ਤੇ ਬੋਰਡਿੰਗ ਪਾਸ 'ਤੇ ਸਟੈਂਪ ਲਗਵਾਉਣ ਦੀ ਲੋੜ ਨਹੀਂ। ਯਾਤਰੀ ਆਪਣੇ ਮੋਬਾਈਲ ਫੋਨ ਵਿੱਚ ਇਲੈਕਟ੍ਰਾਨਿਕ ਬੋਰਡਿੰਗ ਪਾਸ ਦਿਖਾ ਸਕਣਗੇ। ਇਸ ਤੋਂ ਇਲਾਵਾ, ਪ੍ਰਿੰਟ ਕੀਤਾ ਬੋਰਡਿੰਗ ਪਾਸ ਵੀ ਇਸਤੇਮਾਲ ਕੀਤਾ ਜਾ ਸਕੇਗਾ।

Income Tax ਦੀ ਡੈੱਡਲਾਈਨ ਵਿੱਚ ਬਦਲਾਅ: Income Tax ਦੀ ਤਰੀਕ ਨੂੰ ਲੈ ਕੇ ਵੀ ਬਦਲਾਅ ਹੋਇਆ ਹੈ। ਜਿਹੜੇ ਟੈਕਸਦਾਤਿਆਂ ਦੀ ਆਮਦਨ ਕਾਰੋਬਾਰ ਜਾਂ ਪੇਸ਼ੇ ਤੋਂ ਹੈ ਅਤੇ ਜਿਨ੍ਹਾਂ ਦੇ ਖਾਤੇ ਦਾ ਆਡਿਟ ਜ਼ਰੂਰੀ ਨਹੀਂ ਹੈ, ਉਨ੍ਹਾਂ ਲਈ Assessment Year 2026-27 ਦਾ Income Tax ਦਾਖਿਲ ਕਰਨ ਦੀ ਆਖਰੀ ਤਰੀਕ 31 ਅਗਸਤ ਦੀ ਸੀ। ਇਹ ਡੈੱਡਲਾਈਨ ਯੋਗ ਟੈਕਸਦਾਤਾ ਦੇ ITR-3 ਅਤੇ ITR-4 ਦਾਖਿਲ ਕਰਨ ਨਾਲ ਜੁੜੀ ਹੈ। ਜੇਕਰ ਕੋਈ ਸਮੇਂ ਸੀਮਾ 'ਤੇ ਰਿਟਰਨ ਦਾਖਲ ਨਹੀਂ ਕਰਦਾ, ਤਾਂ ਲਾਗੂ ਨਿਯਮਾਂ ਤਹਿਤ ਬਾਅਦ ਵਿੱਚ ਦੇਰੀ ਨਾਲ ਆਈਟੀਆਰ ਦਾਖਿਲ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਲਈ ਦੇਰ ਫਾਈਲਿੰਗ ਨਾਲ ਜੁੜੇ ਨਿਯਮ ਅਤੇ ਫੀਸ ਲਾਗੂ ਹੋ ਸਕਦੀ ਹੈ।

ਇਹ ਵੀ ਪੜ੍ਹੋ:-

Last Updated : September 1, 2026 at 6:49 AM IST