PU Elections Update: ਏਬੀਵੀਪੀ ਨੇ ਦੂਜੀ ਵਾਰ ਮਾਰੀ ਬਾਜ਼ੀ, ਅੰਕਿਤ ਬਿਧਾਨ ਬਣੇ ਪ੍ਰਧਾਨ


Published : August 31, 2026 at 9:17 AM IST
|Updated : August 31, 2026 at 7:53 PM IST
Chandigarh Panjab University Elections: ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਦੇ ਉਮੀਦਵਾਰ ਅੰਕਿਤ ਬਿਧਾਨ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀ ਚੋਣ ਜਿੱਤ ਲਈ ਹੈ। ਇਸ ਦੌਰਾਨ, ਆਮ ਆਦਮੀ ਪਾਰਟੀ ਨਾਲ ਜੁੜੇ ਵਿਦਿਆਰਥੀ ਵਿੰਗ ਏਐਸਏਪੀ ਨੇ ਏਬੀਵੀਪੀ ਦੀ ਜਿੱਤ 'ਤੇ ਸਵਾਲ ਖੜ੍ਹੇ ਕੀਤੇ ਹਨ।
ਏਬੀਵੀਪੀ ਨੇ ਲਗਾਤਾਰ ਦੂਜੀ ਵਾਰ ਪੀਯੂ 'ਤੇ ਕਬਜ਼ਾ ਬਰਕਰਾਰ ਰੱਖਿਆ
ਏਬੀਵੀਪੀ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ, ਲਗਾਤਾਰ ਦੂਜੀ ਵਾਰ ਪ੍ਰਧਾਨ ਦਾ ਅਹੁਦਾ ਜਿੱਤਿਆ ਹੈ। ਏਬੀਵੀਪੀ ਉਮੀਦਵਾਰ ਅੰਕਿਤ ਬਿਧਾਨ ਜੇਤੂ ਰਹੇ ਹਨ। ਇਸ ਤੋਂ ਪਹਿਲਾਂ, 2025 ਵਿੱਚ, ਏਬੀਵੀਪੀ ਦੇ ਗੌਰਵ ਵੀਰ ਸੋਹਲ ਨੇ ਪ੍ਰਧਾਨਗੀ ਦਾ ਅਹੁਦਾ ਜਿੱਤ ਕੇ ਇਤਿਹਾਸ ਰਚਿਆ ਸੀ; ਉਹ ਲਗਭਗ 48 ਸਾਲਾਂ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਪ੍ਰਧਾਨ ਬਣਨ ਵਾਲੇ ਪਹਿਲੇ ਏਬੀਵੀਪੀ ਉਮੀਦਵਾਰ ਸਨ। ਹੁਣ, 2026 ਵਿੱਚ ਅੰਕਿਤ ਬਿਧਾਨ ਦੀ ਜਿੱਤ ਨੇ ਏਬੀਵੀਪੀ ਨੂੰ ਇੱਕ ਨਵਾਂ ਹੁਲਾਰਾ ਦਿੱਤਾ ਹੈ, ਅਤੇ ਇਸਨੂੰ ਸੰਗਠਨ ਲਈ ਇੱਕ ਵੱਡੀ ਚੋਣ ਪ੍ਰਾਪਤੀ ਵਜੋਂ ਮੰਨਿਆ ਜਾ ਰਿਹਾ ਹੈ। ਏਬੀਵੀਪੀ ਨੂੰ ਕੁੱਲ 3,143 ਵੋਟਾਂ ਮਿਲੀਆਂ, ਜਦੋਂ ਕਿ ਏਐਸਏਪੀ ਨੂੰ 2,637 ਵੋਟਾਂ ਮਿਲੀਆਂ; ਇਸ ਦੌਰਾਨ, ਐਨਐਸਯੂਆਈ ਅਤੇ ਐਸਏਟੀਐਚ ਨੂੰ ਕ੍ਰਮਵਾਰ 2,263 ਅਤੇ 1,387 ਵੋਟਾਂ ਮਿਲੀਆਂ। ਨਤੀਜੇ ਵਜੋਂ, ਅੰਕਿਤ ਬਿਧਾਨ 506 ਵੋਟਾਂ ਦੇ ਫਰਕ ਨਾਲ ਜਿੱਤੇ।
ਜਿੱਤਣ ਤੋਂ ਬਾਅਦ ਅੰਕਿਤ ਬਿਧਾਨ ਨੇ ਕੀ ਕਿਹਾ?
ਦਿੱਲੀ ਦੇ ਜੰਤਰ-ਮੰਤਰ 'ਤੇ 'Gen Z' ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ, ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣ ਵਿੱਚ ਏਬੀਵੀਪੀ ਦੀ ਜਿੱਤ ਨੂੰ ਸੰਗਠਨ ਲਈ ਇੱਕ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਜਿੱਤ ਤੋਂ ਬਾਅਦ ਬੋਲਦੇ ਹੋਏ, ਅੰਕਿਤ ਬਿਧਾਨ ਨੇ ਕਿਹਾ, "ਇਹ ਸਿਰਫ਼ ਮੇਰੀ ਜਿੱਤ ਨਹੀਂ ਹੈ; ਇਹ ਪੂਰੇ Gen Z ਦੀ ਜਿੱਤ ਹੈ। ਜਨਰਲ ਜ਼ੈੱਡ ਨੇ ਸਾਬਤ ਕਰ ਦਿੱਤਾ ਹੈ ਕਿ ਏਬੀਵੀਪੀ ਅਤੇ ਮੋਦੀ ਜੀ ਦੇ ਦਿਲਾਂ ਵਿੱਚ ਜਗ੍ਹਾ ਹੈ। ਮੇਰੇ ਵਿਰੁੱਧ ਝੂਠਾ ਪ੍ਰਚਾਰ ਫੈਲਾਇਆ ਗਿਆ ਸੀ, ਪਰ ਇਸਦਾ ਕੋਈ ਫਾਇਦਾ ਨਹੀਂ ਹੋਇਆ। ਅੱਜ, ਜਨਰਲ ਜ਼ੈੱਡ ਨੇ ਬੈਲਟ ਰਾਹੀਂ ਸਾਰਿਆਂ ਨੂੰ ਢੁਕਵਾਂ ਜਵਾਬ ਦਿੱਤਾ ਹੈ।"
ਸੀਵਾਈਐਸਐਸ ਨੇ ਏਬੀਵੀਪੀ ਦੀ ਜਿੱਤ 'ਤੇ ਸਵਾਲ ਚੁੱਕੇ
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣ ਵਿੱਚ ਏਬੀਵੀਪੀ ਉਮੀਦਵਾਰ ਅੰਕਿਤ ਬਿਧਾਨ ਦੀ ਜਿੱਤ ਤੋਂ ਬਾਅਦ, ਸੀਵਾਈਐਸਐਸ ਆਮ ਆਦਮੀ ਪਾਰਟੀ ਨਾਲ ਜੁੜੀ ਵਿਦਿਆਰਥੀ ਵਿੰਗ ਨੇ ਉਸਦੀ ਚੋਣ ਯੋਗਤਾ ਅਤੇ ਦਸਤਾਵੇਜ਼ਾਂ ਬਾਰੇ ਸਵਾਲ ਖੜ੍ਹੇ ਕੀਤੇ ਹਨ। ਸੀਵਾਈਐਸਐਸ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦੇਵੇਗਾ। ਸਮੂਹ ਦਾ ਦਾਅਵਾ ਹੈ ਕਿ ਚੋਣਾਂ ਤੋਂ ਪਹਿਲਾਂ, ਉਸਨੇ ਅੰਕਿਤ ਬਿਧਾਨ ਦੀ ਯੋਗਤਾ, ਅਕਾਦਮਿਕ ਰਿਕਾਰਡਾਂ ਅਤੇ ਕਥਿਤ ਦਸਤਾਵੇਜ਼ੀ ਬੇਨਿਯਮੀਆਂ ਨਾਲ ਸਬੰਧਤ ਮੁੱਦਿਆਂ ਬਾਰੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ। ਸਮੂਹ ਦੇ ਅਨੁਸਾਰ, ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ, ਫਿਰ ਵੀ ਚੋਣ ਸਮਾਪਤ ਹੋਣ ਤੋਂ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਦਸਤਾਵੇਜ਼ ਵੈਧਤਾ ਬਾਰੇ ਉਠਾਏ ਗਏ ਸਵਾਲ
ASAP ਦਾ ਇਲਜ਼ਾਮ ਹੈ ਕਿ ਉਮੀਦਵਾਰ ਦੇ ਅਕਾਦਮਿਕ ਅਤੇ ਅਨੁਸ਼ਾਸਨੀ ਰਿਕਾਰਡਾਂ ਬਾਰੇ ਗੰਭੀਰ ਸਵਾਲ ਹਨ। ਟੀਮ ਨੇ ਦਾਅਵਾ ਕੀਤਾ ਕਿ ਅੰਕਿਤ ਬਿਧਾਨ ਵਿਰੁੱਧ ਪਹਿਲਾਂ ਕਥਿਤ 'ਅਨਉਚਿਤ ਸਾਧਨਾਂ' (UMC) ਦਾ ਮਾਮਲਾ ਸਾਹਮਣੇ ਆਇਆ ਸੀ, ਜਿਸਦੇ ਨਤੀਜੇ ਵਜੋਂ ਉਸਨੂੰ ਯੂਨੀਵਰਸਿਟੀ ਤੋਂ ਅਸਥਾਈ ਤੌਰ 'ਤੇ ਬਰਖਾਸਤ ਕੀਤਾ ਗਿਆ ਸੀ। ASAP ਨੇ ਉਸਦੀ ਬਾਅਦ ਦੀ ਅਕਾਦਮਿਕ ਯੋਗਤਾਵਾਂ ਅਤੇ ਉਸਦੇ ਦਸਤਾਵੇਜ਼ਾਂ ਦੀ ਵੈਧਤਾ 'ਤੇ ਵੀ ਸਵਾਲ ਉਠਾਏ ਹਨ।
ਹਾਈਕੋਰਟ ਜਾਣ ਦੀ ਤਿਆਰੀ
ਟੀਮ ਦਾ ਤਰਕ ਹੈ ਕਿ ਕਿਉਂਕਿ ਚੋਣ ਤੋਂ ਪਹਿਲਾਂ ਉਮੀਦਵਾਰ ਦੀ ਯੋਗਤਾ ਬਾਰੇ ਇਤਰਾਜ਼ ਉਠਾਏ ਗਏ ਸਨ, ਇਸ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪਹਿਲਾਂ ਹੀ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਸੀ। ਵਿਦਿਆਰਥੀ ਚੋਣਾਂ ਸੰਬੰਧੀ ਲਿੰਗਡੋਹ ਕਮੇਟੀ ਦੀਆਂ ਸਿਫ਼ਾਰਸ਼ਾਂ ਦਾ ਹਵਾਲਾ ਦਿੰਦੇ ਹੋਏ, ASAP ਨੇ ਉਮੀਦਵਾਰ ਦੇ ਅਕਾਦਮਿਕ ਅਤੇ ਅਨੁਸ਼ਾਸਨੀ ਇਤਿਹਾਸ ਦੀ ਜਾਂਚ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ASAP ਨੇ ਕਿਹਾ ਕਿ ਉਹ ਹੁਣ ਉਮੀਦਵਾਰ ਦੀ ਯੋਗਤਾ ਅਤੇ ਦਸਤਾਵੇਜ਼ਾਂ ਦੀ ਨਿਰਪੱਖ ਜਾਂਚ ਦੀ ਮੰਗ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਏਗਾ। ਟੀਮ ਦਾ ਕਹਿਣਾ ਹੈ ਕਿ ਜੇਕਰ ਚੋਣ ਨਿਯਮਾਂ ਦੀ ਉਲੰਘਣਾ ਸਥਾਪਤ ਹੁੰਦੀ ਹੈ, ਤਾਂ ਚੋਣ ਨਤੀਜਿਆਂ ਦੀ ਵੈਧਤਾ ਬਾਰੇ ਕਾਨੂੰਨੀ ਨਿਰਧਾਰਨ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁੱਦਾ ਕਿਸੇ ਖਾਸ ਸੰਗਠਨ ਦੀ ਜਿੱਤ ਜਾਂ ਹਾਰ ਦਾ ਨਹੀਂ ਹੈ, ਸਗੋਂ ਪੂਰੀ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਦਾ ਹੈ।
ਇਸ ਨੂੰ 2027 ਦਾ 'ਸੈਮੀਫਾਈਨਲ' ਕਿਹਾ ਜਾ ਰਿਹਾ
ਪੰਜਾਬ ਯੂਨੀਵਰਸਿਟੀ ਵਿੱਚ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਵਿਦਿਆਰਥੀ ਪੜ੍ਹਦੇ ਹਨ। ਕੈਂਪਸ ਵਿੱਚ ਚੋਣ ਮਾਹੌਲ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਪੰਜਾਬ ਦੇ ਪੜ੍ਹੇ-ਲਿਖੇ ਅਤੇ ਰਾਜਨੀਤਿਕ ਤੌਰ 'ਤੇ ਜਾਗਰੂਕ ਨੌਜਵਾਨ ਕਿਸ ਰਾਜਨੀਤਿਕ ਵਿਚਾਰਧਾਰਾ ਵੱਲ ਝੁਕਾਅ ਰੱਖਦੇ ਹਨ। ਇਸੇ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਰਾਹੀਂ ਆਪਣਾ ਦਬਦਬਾ ਸਥਾਪਤ ਕਰਨ ਦਾ ਟੀਚਾ ਰੱਖ ਰਹੀਆਂ ਹਨ। ਅਗਲੇ ਸਾਲ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਅਕਾਲੀ-ਭਾਜਪਾ ਗਠਜੋੜ ਨੇ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ (ਪੀਯੂ) ਵਿੱਚ ਜਿੱਤ ਹਾਸਲ ਕੀਤੀ ਹੈ। ਇਸ ਕਰਕੇ ਇਹ ਚਰਚਾ ਛਿੜ ਗਈ ਹੈ।
LIVE FEED
ਅੰਕਿਤ ਬਿਧਾਨ ਬਣੇ ਪ੍ਰਧਾਨ
ਦਿੱਲੀ ਦੇ ਜੰਤਰ-ਮੰਤਰ 'ਤੇ 'Gen Z' ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ, ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣ ਵਿੱਚ ਏਬੀਵੀਪੀ ਦੀ ਜਿੱਤ ਨੂੰ ਸੰਗਠਨ ਲਈ ਇੱਕ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਜਿੱਤ ਤੋਂ ਬਾਅਦ ਬੋਲਦੇ ਹੋਏ, ਅੰਕਿਤ ਬਿਧਾਨ ਨੇ ਕਿਹਾ, "ਇਹ ਸਿਰਫ਼ ਮੇਰੀ ਜਿੱਤ ਨਹੀਂ ਹੈ; ਇਹ ਪੂਰੇ Gen Z ਦੀ ਜਿੱਤ ਹੈ। ਜਨਰਲ ਜ਼ੈੱਡ ਨੇ ਸਾਬਤ ਕਰ ਦਿੱਤਾ ਹੈ ਕਿ ਏਬੀਵੀਪੀ ਅਤੇ ਮੋਦੀ ਜੀ ਦੇ ਦਿਲਾਂ ਵਿੱਚ ਜਗ੍ਹਾ ਹੈ। ਮੇਰੇ ਵਿਰੁੱਧ ਝੂਠਾ ਪ੍ਰਚਾਰ ਫੈਲਾਇਆ ਗਿਆ ਸੀ, ਪਰ ਇਸਦਾ ਕੋਈ ਫਾਇਦਾ ਨਹੀਂ ਹੋਇਆ। ਅੱਜ, ਜਨਰਲ ਜ਼ੈੱਡ ਨੇ ਬੈਲਟ ਰਾਹੀਂ ਸਾਰਿਆਂ ਨੂੰ ਢੁਕਵਾਂ ਜਵਾਬ ਦਿੱਤਾ ਹੈ।"
ਏਬੀਵੀਪੀ ਅੰਕਿਤ ਬਿਧਾਨ ਸਭ ਤੋਂ ਅੱਗੇ
- ਅੰਕਿਤ ਬਿਧਾਨ (ਏਬੀਵੀਪੀ)- 2158 ਵੋਟਾਂ
- ਆਦਿਲ ਬਰਾੜ (ASAP)- 1713 ਵੋਟਾਂ
- ਗੁਰਮਨ ਸਿੰਘ ਸਿੱਧੂ (NSUI)- 1669 ਵੋਟਾਂ
- ਦਰਸ਼ਪ੍ਰੀਤ ਸਿੰਘ (ਸੱਥ)- 1034 ਵੋਟਾਂ
ਏਬੀਵੀਪੀ ਅੰਕਿਤ ਬਿਧਾਨ ਸਭ ਤੋਂ ਅੱਗੇ
ਪ੍ਰਧਾਨ ਲਈ ਚੋਣ ਰੁਝਾਨ
- ਅੰਕਿਤ ਬਿਧਾਨ (ਏਬੀਵੀਪੀ)- 1181 ਵੋਟਾਂ
- ਆਦਿਲ ਬਰਾੜ (ASAP)- 858 ਵੋਟਾਂ
- ਗੁਰਮਨ ਸਿੰਘ ਸਿੱਧੂ (NSUI)- 856 ਵੋਟਾਂ
- ਦਰਸ਼ਪ੍ਰੀਤ ਸਿੰਘ (ਸੱਥ)- 479 ਵੋਟਾਂ
- ਨੋਟਾ- 70 ਵੋਟਾਂ
ਪ੍ਰਧਾਨ ਅਹੁਦੇ ਲਈ ਗਿਣਤੀ ਵਿੱਚ ਅੰਕਿਤ ਵਿਧਾਨ ਅੱਗੇ
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਵਿੱਚ ਹੁਣ ਤੱਕ 17 ਵਿਭਾਗਾਂ ਲਈ ਵੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ। ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰਾਂ ਨੂੰ ਪ੍ਰਾਪਤ ਹੋਈਆਂ ਵੋਟਾਂ ਇਸ ਪ੍ਰਕਾਰ ਹਨ:
- ਅੰਕਿਤ ਬਿਧਾਨ (ਏਬੀਵੀਪੀ)- 569 ਵੋਟਾਂ
- ਆਦਿਲ ਬਰਾੜ (ASAP)- 483 ਵੋਟਾਂ
- ਗੁਰਮਨ ਸਿੰਘ ਸਿੱਧੂ (NSUI)- 422 ਵੋਟਾਂ
- ਦਰਸ਼ਪ੍ਰੀਤ ਸਿੰਘ (ਸੱਥ)- 293 ਵੋਟਾਂ
ਇਸ ਵੇਲੇ, ਏਬੀਵੀਪੀ ਦੇ ਅੰਕਿਤ ਬਿਧਾਨ 569 ਵੋਟਾਂ ਨਾਲ ਅੱਗੇ ਹਨ।
ਸਾਬਕਾ ਪ੍ਰਧਾਨ ਗੌਰਵਵੀਰ ਸੋਹਲ ਨੇ ਕਿਹਾ-"ਵੋਟਿੰਗ ਲਈ ਸਮਾਂ ਵਧਾਉਣ ਦੀ ਮੰਗ"
ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਗੌਰਵਵੀਰ ਸੋਹਲ ਨੇ ਕਿਹਾ ਕਿ, "ਇਸ ਵਾਰ ਵਿਦਿਆਰਥੀ ਚੋਣਾਂ ਵਿੱਚ ਵੋਟਿੰਗ ਫ਼ੀਸਦੀ ਪਿਛਲੀ ਵਾਰ ਦੇ ਮੁਕਾਬਲੇ ਘੱਟ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਮੁਤਾਬਕ ਇਸ ਵਾਰ ਚੋਣਾਂ ਜਲਦੀ ਕਰਵਾਈਆਂ ਜਾ ਰਹੀਆਂ ਹਨ, ਜਿਸ ਦਾ ਉਨ੍ਹਾਂ ਨੇ ਪਹਿਲਾਂ ਹੀ ਵਿਰੋਧ ਕੀਤਾ ਸੀ। ਇਸ ਦੇ ਨਾਲ ਹੀ, ਯੂਨੀਵਰਸਿਟੀ ਵਿੱਚ ਦਾਖ਼ਲੇ ਵੀ ਦੇਰ ਨਾਲ ਹੋਏ ਹਨ। ਗੌਰਵਵੀਰ ਸੋਹਲ ਨੇ ਵੋਟਿੰਗ ਲਈ ਸਮਾਂ ਵਧਾਉਣ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਉਹ ਖੁਦ ਵੀ ਇਸ ਸਬੰਧੀ ਬੇਨਤੀ ਕਰ ਰਹੇ ਹਨ।"
ਲਾਅ ਵਿਭਾਗ ਦੇ ਬਾਹਰ ਹੰਗਾਮਾ
ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਹੋ ਰਹੀਆਂ ਵਿਦਿਆਰਥੀ ਯੂਨੀਅਨ ਚੋਣਾਂ ਦਰਮਿਆਨ ਲਾਅ ਵਿਭਾਗ ਦੇ ਬਾਹਰ ਹੰਗਾਮਾ ਹੋਣ ਦੀ ਖ਼ਬਰ ਹੈ।
ਚੰਡੀਗੜ੍ਹ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ, ਹਰ ਵਾਹਨ ਦੀ ਚੈਕਿੰਗ ਹੋ ਰਹੀ
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਯੂਨੀਅਨ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਹਨ। ਵਾਹਨਾਂ ਦੀ ਚੈਕਿੰਗ ਕਰਕੇ ਭੇਜਿਆ ਜਾ ਰਿਹਾ ਹੈ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਚੰਡੀਗੜ੍ਹ ਪੁਲਿਸ ਦੇ ਨਾਲ-ਨਾਲ ਯੂਨੀਵਰਸਿਟੀ ਦੇ ਪ੍ਰਸ਼ਾਸਨ ਵਲੋਂ ਵੀ ਆਪਣੇ ਪੱਧਰ ਉੱਤੇ ਸੁੱਰਖਿਆ ਸਬੰਧੀ ਪ੍ਰਬੰਧ ਕੀਤੇ ਹਨ। ਸ਼ਾਮ ਤੱਕ ਨਤੀਜੇ ਐਲਾਨੇ ਜਾਣਗੇ।
"ਸਾਡਾ ਗੱਠਜੋੜ ਸਟੂਡੈਂਟ ਵੋਟਿੰਗ ਲਈ ਹੈ, ਪੰਜਾਬ ਦੀ ਰਾਜਨੀਤੀ ਨਾਲ ਇਸ ਦਾ ਕੋਈ ਸਬੰਧ ਨਹੀਂ"
SOI+ABVP ਗੱਠਜੋੜ 'ਤੇ ABVP ਆਗੂ ਆਕਾਸ਼ਦੀਪ ਸਿੰਘ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆ ਕਿਹਾ ਕਿ- "ਸਾਡਾ ਗੱਠਜੋੜ ਸਟੂਡੈਂਟ ਵੋਟਿੰਗ ਲਈ ਹੈ, ਪੰਜਾਬ ਦੀ ਰਾਜਨੀਤੀ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ। ਸਾਡਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਸਾਡੇ ਉੱਚ ਵਿਦਿਆਰਥੀ ਯੂਨੀਅਨ ਦੇ ਵਰਕਰ ਹੀ ਸਾਡੇ ਨਾਲ ਕੈਂਪੇਨਿੰਗ ਕਰਦੇ ਹਨ, ਕੋਈ ਪਾਰਟੀ ਦਾ ਨੇਤਾ ਕੈਂਪੇਨਿੰਗ ਨਹੀਂ ਕਰਦਾ। SOI ਨਾਲ ਵੀ ਸਾਡੇ ਕੰਮ ਦੇ ਆਧਾਰ ਉੱਤੇ ਗੱਠਜੋੜ ਹੋਇਆ ਹੈ। ਪੰਜਾਬ ਦੀ ਰਾਜਨੀਤੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਸਾਡੀ ਵਿਦਿਆਥੀ ਯੂਨੀਅਨ ਪਾਰਟੀ ਹੈ, ਅਕਾਲੀ ਦਲ ਨੇ ਸਾਡੇ ਨਾਲ ਕੰਮਾਂ ਨੂੰ ਵੇਖਦੇ ਹੋਏ ਗੱਠਜੋੜ ਕੀਤਾ ਹੈ। ਸਾਡੇ ਏਬੀਵੀਪੀ ਦੇ ਉਮੀਦਵਾਰ ਅੰਕਿਤ ਬਿਧਾਨ ਹਨ, ਅਸੀਂ ਕੰਮਾਂ ਦੇ ਆਧਾਰ ਉੱਤੇ ਵੋਟ ਮੰਗੀ ਹੈ।"
ਪੰਜਾਬ ਯੂਨੀਵਰਸਿਟੀ ਵਿੱਚ ਚੋਣਾਂ ਨੂੰ ਲੈ ਕੇ ਸਮਰਥਕਾਂ ਵਿੱਚ ਉਤਸ਼ਾਹ, 'ਆਪ' ਅਤੇ ਭਾਜਪਾ ਉੱਤੇ ਇਲਜ਼ਾਮ
'ਸੱਥ' ਦੇ ਸਮਰਥਕ ਵਿਦਿਆਰਥੀ ਬਿਕਰਮਜੀਤ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦਿਆ ਕਿਹਾ ਕਿ, "ਨਵੇਂ ਵਿਦਿਆਰਥੀ ਹੋਣ ਦੇ ਨਾਅਤੇ ਹੁੰਮ-ਹੁੰਮਾ ਕੇ ਇੱਥੇ ਆ ਰਹੇ ਹਨ, ਆਮ ਤੌਰ ਉੱਤੇ ਬੱਚੇ ਸਿਆਸਤ ਵਿੱਚ ਦਿਲਚਸਪੀ ਨਹੀਂ ਦਿਖਾਉਂਦੇ। ਸਾਡੀ ਕੋਈ ਪੈਰੇਂਟ ਪਾਰਟੀ ਨਹੀਂ ਹੈ। ਸਾਡੀ ਪਾਰਟੀ 'ਸੱਥ' ਨੇ ਹਮੇਸ਼ਾ ਵਿਦਿਆਰਥੀਆਂ ਦੇ ਮੁੱਦੇ ਚੁੱਕੇ ਹਨ। ਸਾਡੀ ਸੱਥ ਪਾਰਟੀ ਦੇ ਪ੍ਰਧਾਨ ਲਈ ਉਮੀਦਵਾਰ ਦਰਸ਼ਪ੍ਰੀਤ ਸਿੰਘ ਹਨ, ਜੋ ਹਮੇਸ਼ਾ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਹਮੇਸ਼ਾ ਡਟ ਕੇ ਖੜੇ ਹਨ। ਅੱਜ ਕੱਲ੍ਹ ਦੇ ਬੱਚੇ ਜਾਣਦੇ ਹਨ ਕਿ ਕੌਣ ਸਹੀ ਹੈ, ਤਾਂ ਕੌਣ ਗ਼ਲਤ ਹੈ।"
'ਸੱਥ' ਦੇ ਸਮਰਥਕ ਵਿਦਿਆਰਥੀ ਬਿਕਰਮਜੀਤ ਸਿੰਘ ਨੇ ਇਲਜ਼ਾਮ ਲਾਇਆ ਕਿ, "ਆਮ ਆਦਮੀ ਪਾਰਟੀ, ਭਾਜਪਾ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਦੋਂ ਇਨ੍ਹਾਂ ਕੋਲ ਕੁੱਝ ਹੁੰਦਾ ਨਹੀਂ, ਤਾਂ ਇਹ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਹਨ।"
ਪੰਜਾਬ ਯੂਨੀਵਰਸਿਟੀ ਵਿੱਚ ਚੌਣਾਂ ਨੂੰ ਲੈ ਕੇ ਕੈਂਪਸ ਤੋਂ ਤਸਵੀਰਾਂ
ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਯੂਨੀਅਨ ਚੋਣਾਂ ਨੂੰ ਲੈ ਕੇ ਕੈਂਪਸ ਵਿੱਚ ਵਿਦਿਆਰਥੀ ਇੱਕਠੇ ਹੋ ਚੁੱਕੇ ਹਨ। ਚੌਣਾਂ ਦਾ ਮਾਹੌਲ ਪੂਰੀ ਤਰ੍ਹਾਂ ਬਣਿਆ ਹੋਇਆ ਹੈ। ਵਿਦਿਆਰਥੀਆਂ ਵਿੱਚ ਚੋਣਾਂ ਨੂੰ ਲੈ ਕੇ ਉਤਸ਼ਾਹ ਹੈ। ਪ੍ਰਧਾਨ ਦੇ ਅਹੁਦੇ ਲਈ ABVP ਵੱਲੋਂ ਅੰਕਿਤ ਬਿਧਾਨ, NSUI ਵੱਲੋਂ ਗੁਰਮਨ ਸਿੰਘ ਸਿੱਧੂ, ASAP ਵੱਲੋਂ ਆਦਿਲ ਬਰਾੜ ਅਤੇ SATH ਵੱਲੋਂ ਦਰਸ਼ਪ੍ਰੀਤ ਸਿੰਘ ਮੈਦਾਨ ਵਿੱਚ ਹਨ।
ਮੁਕਾਬਲੇ ਦੀ ਦੌੜ ਵਿੱਚ ਕੌਣ-ਕੌਣ?
ਪੰਜਾਬ ਯੂਨੀਵਰਸਿਟੀ ਵਿੱਚ ਇਸ ਵਾਰ ਮੁਕਾਬਲਾ ਖਾਸ ਤੌਰ 'ਤੇ ਦਿਲਚਸਪ ਮੰਨਿਆ ਜਾ ਰਿਹਾ ਹੈ। 4 ਮੁੱਖ ਅਹੁਦਿਆਂ ਲਈ ਕੁੱਲ 16 ਉਮੀਦਵਾਰ ਮੈਦਾਨ ਵਿੱਚ ਹਨ। ਉਮੀਦਵਾਰ ਪ੍ਰਧਾਨ (ਚਾਰ), ਉਪ-ਪ੍ਰਧਾਨ (ਪੰਜ), ਸਕੱਤਰ (ਤਿੰਨ), ਅਤੇ ਸੰਯੁਕਤ ਸਕੱਤਰ (ਚਾਰ) ਦੇ ਅਹੁਦਿਆਂ ਲਈ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚੋਂ ਚਾਰ ਮਹਿਲਾ ਉਮੀਦਵਾਰ ਹਨ, ਦੋ ਉਪ-ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੀਆਂ ਹਨ, ਜਦਕਿ ਇੱਕ-ਇੱਕ ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ਲਈ ਚੋਣ ਲੜ ਰਹੀ ਹੈ।
ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਚੋਣਾਂ ਵਿੱਚ ਇਸ ਵਾਰ ਮੁਕਾਬਲਾ ਕਾਫ਼ੀ ਦਿਲਚਸਪ ਬਣ ਗਿਆ ਹੈ। ਪ੍ਰਧਾਨ ਦੇ ਅਹੁਦੇ ਲਈ ABVP ਵੱਲੋਂ ਅੰਕਿਤ ਬਿਧਾਨ, NSUI ਵੱਲੋਂ ਗੁਰਮਨ ਸਿੰਘ ਸਿੱਧੂ, ASAP ਵੱਲੋਂ ਆਦਿਲ ਬਰਾੜ ਅਤੇ SATH ਵੱਲੋਂ ਦਰਸ਼ਪ੍ਰੀਤ ਸਿੰਘ ਮੈਦਾਨ ਵਿੱਚ ਹਨ। ਚੋਣਾਂ ਤੋਂ ਠੀਕ ਪਹਿਲਾਂ ABVP ਅਤੇ SOI ਵਿਚਾਲੇ ਗਠਜੋੜ ਹੋਣ ਨਾਲ ਮੁਕਾਬਲੇ ਦੀ ਤਸਵੀਰ ਹੋਰ ਬਦਲ ਗਈ ਹੈ। SOI ਨੇ ਆਪਣੇ ਉਮੀਦਵਾਰ ਦੀ ਬਜਾਏ ABVP ਦੇ ਪੈਨਲ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ NSUI ਅਤੇ ASAP ਵੀ ਆਪਣੇ-ਆਪਣੇ ਪੈਨਲਾਂ ਨਾਲ ਚੋਣ ਮੈਦਾਨ ਵਿੱਚ ਹਨ, ਜਦਕਿ SATH ਵੀ ਪ੍ਰਧਾਨਗੀ ਲਈ ਮੁਕਾਬਲਾ ਕਰ ਰਹੀ ਹੈ। ਇਸ ਵਾਰ PUSU, SOPU ਅਤੇ SFS ਵਰਗੀਆਂ ਪੁਰਾਣੀਆਂ ਵਿਦਿਆਰਥੀ ਜਥੇਬੰਦੀਆਂ ਦੀ ਸਰਗਰਮੀ ਪਹਿਲਾਂ ਦੇ ਮੁਕਾਬਲੇ ਘੱਟ ਨਜ਼ਰ ਆ ਰਹੀ ਹੈ। ਇਸ ਕਰਕੇ PU ਦੀਆਂ ਇਹ ਚੋਣਾਂ ਮੁੱਖ ਤੌਰ ’ਤੇ ABVP-SOI ਗਠਜੋੜ, NSUI, ASAP ਅਤੇ SATH ਵਿਚਾਲੇ ਚਾਰ-ਕੋਣੀ ਮੁਕਾਬਲੇ ਵਜੋਂ ਦੇਖੀਆਂ ਜਾ ਰਹੀਆਂ ਹਨ।

ਅੱਜ ਹੀ ਵੋਟਿੰਗ ਅਤੇ ਨਤੀਜੇ ਐਲਾਨੇ ਜਾਣਗੇ
ਵੋਟਿੰਗ ਸਵੇਰੇ 9:30 ਵਜੇ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਸਵੇਰੇ 11:30 ਵਜੇ ਸ਼ੁਰੂ ਹੋਵੇਗੀ। ਵੋਟਾਂ ਦੀ ਗਿਣਤੀ ਤੋਂ ਬਾਅਦ, ਪ੍ਰਧਾਨ, ਉਪ ਪ੍ਰਧਾਨ, ਜਨਰਲ ਸਕੱਤਰ ਅਤੇ ਸੰਯੁਕਤ ਸਕੱਤਰ ਸਮੇਤ ਵਿਭਾਗੀ ਪ੍ਰਤੀਨਿਧੀ (ਡੀਆਰ) ਦੇ ਨਤੀਜੇ ਸ਼ਾਮ ਤੱਕ ਘੋਸ਼ਿਤ ਕਰ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਕੁੱਲ 16,468 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।

