ETV Bharat / bharat

ਸਾਬਕਾ ਗ੍ਰਹਿ ਮੰਤਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਧੀ ਸਣੇ 3 ਦੀ ਸੜਕ ਹਾਦਸੇ 'ਚ ਮੌਤ

ਇੰਦੌਰ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਜਨਮਦਿਨ ਮਨਾ ਕੇ ਵਾਪਸ ਆ ਰਹੇ ਚਾਰ ਦੋਸਤਾਂ ਵਿੱਚੋਂ ਸਿਰਫ਼ ਇੱਕ ਦੀ ਜਾਨ ਬਚੀ।

INDORE ROAD ACCIDENT KILLS THREE
ਪ੍ਰੇਰਨਾ ਬੱਚਨ ਸਣੇ 3 ਦੋਸਤਾਂ ਦੀ ਮੌਤ (Etv Bharat)
author img

By ETV Bharat Punjabi Team

Published : January 9, 2026 at 2:19 PM IST

2 Min Read
Choose ETV Bharat

ਇੰਦੌਰ/ਮੱਧ ਪ੍ਰਦੇਸ਼: ਤੇਜਾਜੀ ਨਗਰ ਥਾਣਾ ਖੇਤਰ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਸਾਬਕਾ ਗ੍ਰਹਿ ਮੰਤਰੀ ਬਾਲਾ ਬੱਚਨ ਦੀ ਧੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ ਇਸ ਹਾਦਸੇ ਸਬੰਧੀ ਮੁੱਢਲੀ ਜਾਣਕਾਰੀ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਚਾਰੋ ਹੀ ਜਨਮਦਿਨ ਮਨਾਉਣ ਤੋਂ ਬਾਅਦ ਵਾਪਸ ਆ ਰਹੇ ਸੀ। ਇਸ ਦੌਰਾਨ ਸਵੇਰੇ 5:15 ਵਜੇ ਬੇਕਾਬੂ ਕਾਰ ਇੱਕ ਟਰੱਕ ਨਾਲ ਟਕਰਾ ਗਈ।

ਇੰਦੌਰ ਦੇ ਤੇਜਾਜੀ ਨਗਰ ਥਾਣਾ ਖੇਤਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। (Etv Bharat)

ਸਾਬਕਾ ਗ੍ਰਹਿ ਮੰਤਰੀ ਦੀ ਧੀ ਦੀ ਮੌਤ

ਪ੍ਰਖਰ ਕਾਸਲੀਵਾਲ ਅਤੇ ਮਨੂ ਸੰਧੂ ਆਪਣੀਆਂ ਮਹਿਲਾ ਦੋਸਤਾਂ ਪ੍ਰੇਰਨਾ ਬੱਚਨ ਅਤੇ ਅਨੁਸ਼ਕਾ ਰਾਠੀ ਨਾਲ ਤੇਜਾਜੀ ਨਗਰ ਥਾਣਾ ਖੇਤਰ ਵਿੱਚ ਦੇਰ ਰਾਤ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ, ਜਦੋਂ ਉਨ੍ਹਾਂ ਦੀ ਤੇਜ਼ ਰਫ਼ਤਾਰ ਟਾਟਾ ਨੈਕਸਨ ਸੜਕ 'ਤੇ ਇੱਕ ਟਰੱਕ ਨਾਲ ਟਕਰਾ ਗਈ। ਪੁਲਿਸ ਦੇ ਅਨੁਸਾਰ ਪੀੜਤ ਪ੍ਰਖਰ ਦਾ ਜਨਮਦਿਨ ਹੋਣ ਦੇ ਚੱਲਦੇ ਉਕਤ ਸਾਰੇ ਹੀ ਕਾਰ ਰਾਹੀ ਬ੍ਰਥਡੇ ਮਨਾਉਣ ਲਈ ਮਹੂ ਗਏ ਸਨ ਅਤੇ ਉਥੋਂ ਹੀ ਵਾਪਸ ਆਉਂਦੇ ਸਮੇਂ ਇਹ ਹਾਦਸਾ ਵਾਪਰ ਗਿਆ। ਵਾਪਸੀ ਦੌਰਾਨ ਜਿਵੇਂ ਹੀ ਕਾਰ ਰਾਲਾਮੰਡਲ ਤੋਂ ਨਿਕਲ ਕੇ ਬਾਈਪਾਸ ਵੱਲ ਨੂੰ ਆਈ ਤਾਂ ਦੋਵਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ।

ਕਾਰ ਵਿੱਚ ਫਸੀਆਂ ਲਾਸ਼ਾਂ

ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ, ਅਤੇ ਉਸ 'ਚ ਸਵਾਰ ਪ੍ਰਖਰ, ਮਨੂ ਸੰਧੂ ਅਤੇ ਸਾਬਕਾ ਗ੍ਰਹਿ ਮੰਤਰੀ ਬਾਲਾ ਬੱਚਨ ਦੀ ਧੀ ਪ੍ਰੇਰਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਥੇ ਹੀ ਇੱਕ ਲੜਕੀ ਅਨੁਸ਼ਕਾ ਰਾਠੀ ਗੰਭੀਰ ਹਾਲਤ ਵਿੱਚ ਹੈ ਅਤੇ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਹਾਦਸਾ ਇੰਨਾ ਗੰਭੀਰ ਸੀ ਕਿ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਕਾਰ ਦੇ ਅੰਦਰ ਬੁਰੀ ਤਰ੍ਹਾਂ ਫਸ ਗਈਆਂ ਅਤੇ ਉਨ੍ਹਾਂ ਨੂੰ ਕਰੇਨ ਦੀ ਵਰਤੋਂ ਕਰਕੇ ਕੱਢਿਆ ਗਿਆ। ਇਹ ਘਟਨਾ ਸਵੇਰੇ 5 ਵਜੇ ਦੇ ਕਰੀਬ ਵਾਪਰੀ।

INDORE ROAD ACCIDENT KILLS THREE
ਕਾਰ ਬੁਰੀ ਤਰ੍ਹਾਂ ਨੁਕਸਾਨੀ (Etv Bharat)

ਕ੍ਰੇਨ ਅਤੇ ਕਟਰ ਦੀ ਵਰਤੋਂ ਕਰਕੇ ਤਿੰਨ ਲਾਸ਼ਾਂ ਅਤੇ ਇੱਕ ਜ਼ਖਮੀ ਲੜਕੀ ਨੂੰ ਕਾਰ ਨੂੰ ਕੱਟ ਕੇ ਕੱਢਿਆ ਗਿਆ। ਇਸ ਤੋਂ ਬਾਅਦ ਫਿਰ ਲਾਸ਼ਾਂ ਨੂੰ ਪੋਸਟਮਾਰਟਮ ਲਈ MY ਹਸਪਤਾਲ ਲਿਜਾਇਆ ਗਿਆ। DCP ਕ੍ਰਿਸ਼ਨਲਾਲ ਚੰਦਾਨੀ ਨੇ ਕਿਹਾ, "ਸਾਬਕਾ ਗ੍ਰਹਿ ਮੰਤਰੀ ਬਾਲਾ ਬੱਚਨ ਦੀ ਧੀ ਅਤੇ ਉਸ ਦੇ ਦੋ ਦੋਸਤਾਂ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ, ਜਦਕਿ ਇੱਕ ਲੜਕੀ ਹੁਣ ਸਥਿਰ ਹਾਲਤ ਵਿੱਚ ਹੈ ਅਤੇ ਉਸ ਨੂੰ ਇਲਾਜ ਲਈ MY ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।"

ਸਾਬਕਾ ਗ੍ਰਹਿ ਮੰਤਰੀ ਪਹੁੰਚੇ ਇੰਦੌਰ

ਘਟਨਾ ਦੀ ਜਾਣਕਾਰੀ ਮਿਲਣ 'ਤੇ ਸਾਬਕਾ ਗ੍ਰਹਿ ਮੰਤਰੀ ਬਾਲਾ ਬੱਚਨ ਆਪਣੇ ਗ੍ਰਹਿ ਜ਼ਿਲ੍ਹੇ ਰਾਜਪੁਰ ਤੋਂ ਇੰਦੌਰ ਲਈ ਰਵਾਨਾ ਹੋ ਗਏ। ਕਾਂਗਰਸ ਨੇਤਾ ਅਤੇ ਪਰਿਵਾਰਕ ਮੈਂਬਰ ਵੀ ਐਮਵਾਈ ਹਸਪਤਾਲ ਪਹੁੰਚਣਾ ਸ਼ੁਰੂ ਹੋ ਗਏ ਹਨ। ਇਸ ਦੌਰਾਨ ਇੰਦੌਰ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ ਅਤੇ ਟਰੱਕ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਅਤੇ ਸਾਰੇ ਸੀਸੀਟੀਵੀ ਫੁਟੇਜ ਦੀ ਸਮੀਖਿਆ ਕਰ ਰਹੀ ਹੈ।