ETV Bharat / bharat

ਗੁਲਸ਼ਨ ਕੁਮਾਰ ਦੇ ਕਾਤਲ ਅਬਦੁਲ ਰਊਫ ਮਰਚੈਂਟ ਦੀ ਮੌਤ

12 ਅਗਸਤ, 1997 ਨੂੰ, ਟੀ-ਸੀਰੀਜ਼ ਕੰਪਨੀ ਦੇ ਮਾਲਕ ਗੁਲਸ਼ਨ ਕੁਮਾਰ ਦੀ ਮੁੰਬਈ ਦੇ ਇੱਕ ਮੰਦਰ ਦੇ ਬਾਹਰ ਕੀਤਾ ਸੀ ਕਤਲ। ਹੁਣ ਕਾਤਲ ਦੀ ਹੋਈ ਮੌਤ।

GULSHAN KUMARS
ਗੁਲਸ਼ਨ ਕੁਮਾਰ (File photo)
author img

By ETV Bharat Punjabi Team

Published : January 9, 2026 at 2:19 PM IST

|

Updated : January 9, 2026 at 2:28 PM IST

1 Min Read
Choose ETV Bharat

ਛਤਰਪਤੀ ਸੰਭਾਜੀਨਗਰ (ਮਹਾਰਾਸ਼ਟਰ): ਟੀ-ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਦੇ ਕਤਲ ਦੇ ਇਲਜ਼ਾਮ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ 60 ਸਾਲਾ ਅਬਦੁਲ ਰਉਫ ਮਰਚੈਂਟ ਦੀ ਵੀਰਵਾਰ ਨੂੰ ਹਰਸੂਲ ਜੇਲ੍ਹ ਵਿੱਚ ਤਬੀਅਤ ਵਿਗੜੀ। ਜੇਲ੍ਹ ਪ੍ਰਸ਼ਾਸਨ ਦੇ ਅਨੁਸਾਰ, ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਅਬਦੁਲ ਰਉਫ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ।

ਹਸਪਤਾਲ ਵਿੱਚ ਮੌਤ

ਛਤਰਪਤੀ ਸੰਭਾਜੀਨਗਰ ਵਿੱਚ ਹਰਸੂਲ ਜੇਲ੍ਹ ਦੇ ਸੁਪਰਡੈਂਟ ਖਾਮਕਰ ਨੇ ਕਿਹਾ ਕਿ, ਉਸ ਨੂੰ ਵੀਰਵਾਰ ਸਵੇਰੇ ਬੇਚੈਨੀ ਮਹਿਸੂਸ ਹੋਈ ਅਤੇ ਤੁਰੰਤ ਵੈਲੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਤੋਂ ਪਹਿਲਾਂ ਵੀ, ਉਸ ਨੂੰ 30 ਦਸੰਬਰ ਨੂੰ ਹਲਕਾ ਦਿਲ ਦਾ ਦੌਰਾ ਪੈਣ ਤੋਂ ਬਾਅਦ ਵੈਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਲਾਜ ਤੋਂ ਬਾਅਦ ਉਸ ਦੀ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਸ ਨੂੰ 4 ਜਨਵਰੀ ਨੂੰ ਵਾਪਸ ਜੇਲ੍ਹ ਲਿਆਂਦਾ ਗਿਆ ਸੀ।

ਕੀ ਹੈ ਗੁਲਸ਼ਨ ਕੁਮਾਰ ਕਤਲ ਕੇਸ?

12 ਅਗਸਤ, 1997 ਨੂੰ, ਇੱਕ ਮਸ਼ਹੂਰ ਸੰਗੀਤ ਸ਼ਖਸੀਅਤ ਅਤੇ ਟੀ-ਸੀਰੀਜ਼ ਕੰਪਨੀ ਦੇ ਮਾਲਕ ਗੁਲਸ਼ਨ ਕੁਮਾਰ ਦਾ ਮੁੰਬਈ ਦੇ ਇੱਕ ਮੰਦਰ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ। ਮੁਲਜ਼ਮ ਅਬਦੁਲ ਰਊਫ ਮਰਚੈਂਟ, ਉਸ ਸਮੇਂ ਅੰਡਰਵਰਲਡ ਡੌਨ ਅਬੂ ਸਲੇਮ ਦਾ ਸਾਥੀ ਸੀ। ਪੁਲਿਸ ਕਾਰਵਾਈ ਤੋਂ ਬਾਅਦ, ਇਸ ਜੁਰਮ ਲਈ ਗ੍ਰਿਫ਼ਤਾਰ ਕੀਤੇ ਗਏ ਮਰਚੈਂਟ ਨੂੰ 2002 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 2003 ਵਿੱਚ, ਉਸ ਨੂੰ ਪੁਣੇ ਦੀ ਯਰਵਦਾ ਜੇਲ੍ਹ ਤੋਂ ਛਤਰਪਤੀ ਸੰਭਾਜੀਨਗਰ ਦੀ ਹਰਸੁਲ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

GULSHAN KUMARS KILLER DIED
ਅਬਦੁਲ ਰਊਫ ਮਰਚੈਂਟ (FILE PHOTO-ETV Bharat)

ਪੈਰੋਲ 'ਤੇ ਰਿਹਾਅ ਕੀਤਾ ਤਾਂ ਭੱਜਿਆ

ਅਬਦੁਲ ਮਰਚੈਂਟ ਨੂੰ 2009 ਵਿੱਚ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ। ਹਰਸੁਲ ਜੇਲ੍ਹ ਛੱਡਣ ਤੋਂ ਬਾਅਦ, ਉਹ ਪੁਲਿਸ ਤੋਂ ਬਚ ਗਿਆ ਅਤੇ ਅੱਠ ਸਾਲਾਂ ਤੱਕ ਲਾਪਤਾ ਰਿਹਾ। ਹਾਲਾਂਕਿ, 2016-17 ਦੇ ਆਸਪਾਸ, ਪੁਲਿਸ ਨੇ ਉਸ ਨੂੰ ਦੁਬਾਰਾ ਫੜ ਲਿਆ ਅਤੇ ਉਸ ਨੂੰ ਹਰਸੁਲ ਜੇਲ੍ਹ ਵਾਪਸ ਭੇਜ ਦਿੱਤਾ। ਉਦੋਂ ਤੋਂ ਉਹ ਆਪਣੀ ਬਾਕੀ ਦੀ ਸਜ਼ਾ ਕੱਟ ਰਿਹਾ ਹੈ।

Last Updated : January 9, 2026 at 2:28 PM IST