ETV Bharat / bharat

ਜਨਮਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ, 7 ਮੌਤਾਂ, ਆਟੋ ਦੀ ਬਸ ਨਾਲ ਟੱਕਰ

ਹਾਦਸਾ ਉਸ ਸਮੇਂ ਵਾਪਰਿਆ ਜਦੋਂ ਆਟੋ ਰਿਕਸ਼ਾ 'ਚ ਸਵਾਰ ਲੋਕ ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ। ਹਾਦਸੇ ਦੀ ਜਾਂਚ ਜੁਟੀ ਹੈ।

Accident in Palnadu District: Seven Dead
ਆਟੋ ਦੀ ਬਸ ਨਾਲ ਟੱਕਰ... (ETV Bharat)
author img

By ETV Bharat Punjabi Team

Published : August 27, 2026 at 9:53 AM IST

1 Min Read
Choose ETV Bharat

ਪਲਨਾਡੂ/ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲ੍ਹੇ ਦੇ ਚਿਲਕਾਲੂਰੀਪੇਟ ਚੌਰਾਹੇ ਨੇੜੇ ਵੀਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਵਿਜੇਵਾੜਾ ਤੋਂ ਤਿਰੂਪਤੀ ਜਾ ਰਹੀ ਇੱਕ ਨਿੱਜੀ ਯਾਤਰਾ ਬੱਸ ਇੱਕ ਆਟੋ-ਰਿਕਸ਼ਾ ਨਾਲ ਟਕਰਾ ਗਈ।

15 ਲੋਕਾਂ ਚੋਂ 7 ਦੀ ਮੌਤ

ਪੁਲਿਸ ਨੂੰ ਹਾਦਸੇ ਦੀ ਖ਼ਬਰ ਤੁਰੰਤ ਮਿਲੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਰਿਪੋਰਟਾਂ ਮੁਤਾਬਕ, ਆਟੋ-ਰਿਕਸ਼ਾ ਵਿੱਚ ਸਵਾਰ ਲਗਭਗ 15 ਲੋਕਾਂ ਵਿੱਚੋਂ 7 ਦੀ ਮੌਤ ਹੋ ਗਈ, ਜਦਕਿ 8 ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ 4 ਬੱਚੇ ਵੀ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਚਿਲਕਾਲੂਰੀਪੇਟ ਮੰਡਲ ਦੇ ਵੇਲੂਰੂ ਪਿੰਡ ਦੇ ਨਿਵਾਸੀ ਵਜੋਂ ਹੋਈ ਹੈ।

ਜਨਮਦਿਨ ਦੀ ਪਾਰਟੀ ਕਰਕੇ ਵਾਪਸ ਆ ਰਹੇ ਸਨ

ਪੁਲਿਸ ਨੇ ਲਾਸ਼ਾਂ ਨੂੰ ਵਾਹਨ ਵਿੱਚੋਂ ਕੱਢਣ ਵਿੱਚ ਕਾਮਯਾਬੀ ਹਾਸਲ ਕੀਤੀ ਅਤੇ ਗੰਭੀਰ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ। ਪੁਲਿਸ ਨੇ ਦੱਸਿਆ ਕਿ, "ਹਾਦਸਾ ਉਸ ਸਮੇਂ ਵਾਪਰਿਆ ਜਦੋਂ ਆਟੋ-ਰਿਕਸ਼ਾ ਯਾਤਰੀ ਬਾਪਟਲਾ ਜ਼ਿਲ੍ਹੇ ਦੇ ਕੋਂਡਮੰਜੁਲੂਰ ਵਿੱਚ ਜਨਮਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ। ਪੁਲਿਸ ਨੇ ਅੱਗੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ।"

ਜ਼ਖਮੀ ਜ਼ੇਰੇ ਇਲਾਜ

ਰਾਹਤ ਕਾਰਜਾਂ ਵਿੱਚ ਲੱਗੀ ਪੁਲਿਸ ਟੀਮ ਨੇ ਜ਼ਖਮੀਆਂ ਨੂੰ ਗੁੰਟੂਰ ਜੀਜੀਐਚ (ਸਰਕਾਰੀ ਜਨਰਲ ਹਸਪਤਾਲ) ਭੇਜ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ, 7 ਲੋਕਾਂ ਵਿੱਚੋਂ 4 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਦੀ ਗੁੰਟੂਰ ਜੀਜੀਐਚ ਅਤੇ ਇੱਕ ਦੀ ਚਿਲਕਾਲੂਰੀਪੇਟ ਸਰਕਾਰੀ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਬੋਂਟਾ ਬਾਬੂ (62), ਬੋਂਟਾ ਮਨੇਮਾ (55), ਸੰਪੂਰਨੰਮਾ (70), ਲਕਸ਼ਮੰਮਾ (75), ਗੰਗਾਮਾ (50), ਚੌਟੂਪੱਲੀ ਸੁਵਰਥ (45) ਅਤੇ ਮਰੀਅਮੰਮਾ (45) ਵਜੋਂ ਕੀਤੀ ਹੈ।