ਪੰਜਾਬ ਦੇ ਸਕੂਲਾਂ 'ਚ ਕਿਉਂ ਪੜ੍ਹਾਈ ਜਾ ਰਹੀ ਹੈ ਤੇਲਗੂ ? - TELUGU IN PUNJAB
🎬 Watch Now: Feature Video


Published : June 3, 2025 at 8:31 PM IST
ਬਰਨਾਲਾ/ ਲੁਧਿਆਣਾ: ਉਹ ਇਨਸਾਨ ਹੀ ਅੱਗੇ ਵੱਧਦਾ ਹੈ, ਜੋ ਸਾਰੀ ਉਮਰ ਕਿਸੇ ਨਾ ਕਿਸੇ ਤੋਂ ਕੁੱਝ ਨਾ ਕੁੱਝ ਸਿੱਖਦਾ ਰਹਿੰਦਾ ਹੈ। ਇਸੇ ਕਰਕੇ ਕਿਹਾ ਜਾਂਦਾ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। "ਏਕ ਭਾਰਤ ਸ਼੍ਰੇਠ ਭਾਰਤ" ਤਹਿਤ ਕਲਚਰ ਅਤੇ ਭਾਸ਼ਾਵਾਂ ਦा ਗਿਆਨ ਦੇਣ ਲਈ ਸਿੱਖਿਆ ਵਿਭਾਗ ਵੱਲੋਂ ਭਾਰਤੀ ਭਾਸ਼ਾ ਸਮਰ ਕੈਂਪ 2025 ਲਗਾਇਆ ਗਿਆ। ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ, ਬੋਲੀ ਅਤੇ ਭਾਸ਼ਾ ਦਾ ਗਿਆਨ ਸਿਖਾਉਣਾ ਹੈ। ਇਸੇ ਦੇ ਚੱਲਦੇ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਦਾ ਗਿਆਨ ਦਿੱਤਾ ਜਾ ਰਿਹਾ ਅਤੇ ਸਕੂਲ ਦੇ ਅਧਿਆਪਕਾਂ ਵਲੋਂ ਆਪਣੇ ਪੱਧਰ 'ਤੇ ਸ਼ੈਡਿਊਲ ਬਣਾ ਕੇ ਪ੍ਰੋਗਰਾਮ ਕੀਤੇ ਜਾ ਰਹੇ ਹਨ।